ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਇਦਾਦ ’ਤੇ ਕਬਜ਼ਾ ਕਰਨ ਵਾਲਾ ਮਾਲਕ ਨਹੀਂ ਹੋ ਸਕਦਾ

ਕਿਸੇ ਜਾਇਦਾਦ ਤੇ ਅਸਥਾਈ ਕਬਜ਼ਾ ਕਰਨ ਵਾਲਾ ਵਿਅਕਤੀ ਉਸ ਜਾਇਦਾਦ ਦਾ ਮਾਲਕ ਨਹੀਂ ਹੋ ਸਕਦਾ ਨਾਲ ਹੀ ਜਾਇਦਾਦ ਦਾ ਅਸਲ ਮਾਲਕ (ਟਾਈਟਲ ਮਾਲਕ) ਅਜਿਹੇ ਵਿਅਕਤੀ ਨੂੰ ਤਾਕਤ ਨਾਲ ਕਬਜ਼ੇ ਤੋਂ ਬੇਦਖਲ ਕਰ ਸਕਦਾ ਹੈ ਭਾਵੇਂ ਉਸਨੂੰ ਕਬਜ਼ਾ ਕੀਤੇ 12 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੋਵੇ

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਮਾਨਯੋਗ ਅਦਾਲਤ ਨੇ ਕਿਹਾ ਕਿ ਅਜਿਹੇ ਕਬਜ਼ੇਦਾਰ ਨੂੰ ਹਟਾਉਣ ਲਈ ਕੋਰਟ ਦੀ ਕਾਰਵਾਈ ਲੋੜ ਨਹੀ ਹੈ। ਕੋਰਟ ਕਾਰਵਾਈ ਲੋੜ ਉਦੋਂ ਪੈਂਦੀ ਹੈ ਜਦੋਂ ਬਗੈਰ ਅਸਲ ਮਾਲਕ ਵਾਲੇ ਕਬਜ਼ੇਦਾਰ ਕੋਲ ਜਾਇਦਾਦ ਤੇ ਪ੍ਰਭਾਵੀ/ ਸੈਟਲਡ ਕਬਜ਼ਾ ਹੋਵੇ ਜਿਹੜਾ ਉਸਨੂੰ ਇਸ ਕਬਜ਼ੇ ਦੀ ਇਸ ਤਰ੍ਹਾਂ ਨਾਲ ਸੁਰੱਖਿਆ ਕਰਨ ਦਾ ਹੱਕ ਦਿੰਦਾ ਹੈ ਜਿਵੇਂ ਕਿ ਉਹ ਸਚਮੁੱਚ ਮਾਲਕ ਹੋਵੇ।

 

 

 

ਜਸਟਿਸ ਐਨਵੀ ਰਮਣਾ ਅਤੇ ਐਮਐਮ ਸ਼ਾਂਤਨਾਗੌਡਰ ਦੀ ਬੈਂਚ ਨੇ ਫੈਸਲੇ ਚ ਕਿਹਾ ਕਿ ਕੋਈ ਵਿਅਕਤੀ ਜਦੋਂ ਕਬਜ਼ੇ ਦੀ ਗੱਲ ਕਰਦਾ ਹੈ ਤਾਂ ਉਸਨੂੰ ਜਾਇਦਾਦ ਤੇ ਕਬਜ਼ਾ–ਮਾਲਕੀ ਦਿਖਾਉਣੀ ਹੋਵੇਗੀ ਅਤੇ ਇਸ ਸਾਬਤ ਕਰਨਾ ਹੋਵੇਗਾ ਕਿ ਉਸਦਾ ਜਾਇਦਾਦ ਤੇ ਪ੍ਰਭਾਵੀ ਕਬਜ਼ਾ ਹੈ। ਪਰ ਅਸਥਾਈ ਕਬਜ਼ਾ (ਕਦੇ ਛੱਡ ਦੇਣਾ ਕਦੇ ਕਬਜ਼ਾ ਕਰ ਲੈਣਾ ਜਾਂ ਦੂਰ ਤੋ ਆਪਣੇ ਕਬਜ਼ੇ ਚ ਰੱਖਣਾ) ਅਜਿਹੇ ਵਿਅਕਤੀ ਨੂੰ ਅਸਲ ਮਾਲਕ ਖਿਲਾਫ ਅਧਿਕਾਰ ਨਹੀਂ ਦਿੰਦਾ।

 

ਬੈਂਚ ਨੇ ਕਬਜ਼ੇਦਾਰ ਦਾ ਇਹ ਤਰਕ ਵੀ ਠੁਕਰਾ ਦਿੱਤਾ ਕਿ ਲਿਮੀਟੇਸ਼ਨ ਐਕ, 1963 ਦੀ ਧਾਰਾ 64 ਤਹਿਤ ਮਾਲਿਕ ਨੇ ਕਬਜ਼ੇ ਖਿਲਾਫ਼ 12 ਸਾਲ ਦੇ ਅੰਦਰ ਮੁਕੱਦਮਾ ਦਾਇਰ ਨਹੀਂ ਕੀਤਾ। ਕੋਰਟ ਨੇ ਕਿਹਾ ਕਿ ਇਹ ਸਮਾਂ ਸੀਮਾ ਪ੍ਰਭਾਵੀ ਜਾਂ ਸੈਟਲਡ ਕਬਜ਼ੇ ਦੇ ਮਾਮਲੇ ਚ ਹੀ ਲਾਗੂ ਹੁੰਦੀ ਹੈ ਅਤੇ ਅਸਥਾਈ ਕਬਜ਼ੇ ਦੇ ਮਾਮਲੇ ਚ ਨਹੀਂ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਦੱਸਣਯੋਗ ਹੈ ਕਿ ਬਾਈਮੇਰ ਚ ਪੂਨਾਰਾਮ ਨੇ ਜਾਗੀਰਦਾਰ ਤੋਂ 1966 ਚ ਕੁਝ ਜਾਇਦਾਦ ਖਰੀਦੀ ਸੀ ਜਿਹੜੀ ਇੱਕ ਥਾਂ ਨਹੀਂ ਸੀ। ਜਦੋਂ ਜਾਇਦਾਦ ਲਈ ਮਾਲਕੀ ਦਾ ਕੇਸ ਦਾਇਰ ਕੀਤਾ ਗਿਆ ਤਾਂ ਕਬਜ਼ਾ ਮੋਤੀਰਾਮ ਕੋਲ ਮਿਲਿਆ। ਮੋਤੀਰਾਮ ਕੋਈ ਦਬਤਾਵੇਜ਼ ਨਹੀਂ ਦਿਖਾ ਸਕਿਆ ਤੇ ਟ੍ਰਾਇਲ ਕੋਰਟ ਨੇ ਜਾਇਦਾਦ ਤੇ ਮਕਾਨ ਬਣਾਉਣ ਲਈ ਪਾਸੇ ਕੀਤੇ ਨਕਸ਼ੇ ਦੇ ਆਧਾਰ ਤੇ ਮੋਤੀਰਾਤ ਨੂੰ 1972 ਚ ਬੇਦਖਲ ਕਰਨ ਦਾ ਹੁਕਮ ਦਿੱਤਾ। ਮੋਤੀ ਹਾਈਕੋਰਟ ਗਿਆ ਤੇ ਰਾਜਸਥਾਨ ਹਾਈਕੋਰਟ ਨੇ ਫੈਸਲਾ ਪਲਟ ਦਿੱਤਾ। ਇਸਦੇ ਖਿਲਾਫ ਮਾਲਿਕ ਸੁਪਰੀਮ ਕੋਰਟ ਆਇਆ ਸੀ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Property holder can not be the owner