ਅਗਲੀ ਕਹਾਣੀ

ਪੰਜਾਬ ਸਰਕਾਰ ਨੂੰ ਲੈਣੀ ਚਾਹੀਦੀ ਹੈ ਤੀਰਅੰਦਾਜ਼ਾਂ ਅਤੇ ਨਿਸ਼ਾਨੇਬਾਜ਼ਾਂ ਦੀ ਸਾਰ

ਪੰਜਾਬ ਸਰਕਾਰ ਨੂੰ ਲੈਣੀ ਚਾਹੀਦੀ ਹੈ ਤੀਰਅੰਦਾਜ਼ਾਂ ਅਤੇ ਨਿਸ਼ਾਨੇਬਾਜ਼ਾਂ ਦੀ ਸਾਰ

ਪੰਜਾਬ ਦੇ ਤੀਰਅੰਦਾਜ਼ਾਂ ਅਤੇ ਨਿਸ਼ਾਨੇਬਾਜ਼ਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਸੂਬਾ ਸਰਕਾਰ ਵਲੋਂ ਮੁਹੱਈਆ ਕੀਤੀਆਂ ਗਈਆਂ ਰਿਹਾਇਸ਼ੀ ਅਤੇ ਸਕਾਲਰ ਸਕੀਮਾਂ ਦੇ ਤਹਿਤ ਸਹੂਲਤਾਂ ਦਾ ਲਾਭ ਪ੍ਰਾਪਤ ਨਹੀਂ ਹੋ ਰਿਹਾ ਹੈ।


ਇਨ੍ਹਾਂ ਸਕੀਮਾਂ ਦੇ ਤਹਿਤ ਸਰਕਾਰ ਖੇਡ ਕਿੱਟਾਂ ਅਤੇ ਮੁਫ਼ਤ ਸਿਖਲਾਈ ਮੁਹੱਈਆ ਕਰਵਾ ਰਹੀ ਹੈ। ਰਿਹਾਇਸ਼ੀ ਸਕੀਮ ਤਹਿਤ ਦਾਖਲ ਹੋਏ ਖਿਡਾਰੀਆਂ ਲਈ ਹਰ ਰੋਜ਼ ਪ੍ਰਤੀ ਖਿਡਾਰੀ 200 ਰੁਪਏ ਖੁਰਾਕ ਦੇ ਅਤੇ ਡੇ-ਸਕਾਲਰ  ਸਕੀਮ ਦੇ ਤਹਿਤ ਪ੍ਰਤੀ ਖਿਡਾਰੀ 100 ਰੁਪਏ ਪ੍ਰਤੀ ਦਿਨ ਦਿੰਦੀ ਹੈ। ਇਹ ਸਕੀਮ ਸਕੂਲ ਅਤੇ ਯੂਨੀਵਰਸਿਟੀ ਪੱਧਰ 'ਤੇ ਲਾਗੂ ਕੀਤੀ ਜਾ ਗਈ ਹੈ।


ਪੰਜਾਬ ਸੂਬਾ ਖੇਡ ਵਿਭਾਗ ਨੇ ਇਸ ਯੋਜਨਾ ਦੇ ਤਹਿਤ 28 ਖੇਡਾਂ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ ਵਿੱਚ ਅਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਮੁੱਕੇਬਾਜ਼ੀ, ਸਾਈਕਲਿੰਗ, ਫੁੱਟਬਾਲ, ਜਿਮਨਾਸਟਿਕ, ਹਾਕੀ, ਹੈਂਡਬਾਲ, ਜੂਡੋ, ਖੋ ਖੋ, ਲਾਅਨ ਟੈਨਿਸ, ਵਾਲੀਬਾਲ, ਵੇਟ ਲਿਫਟਿੰਗ ਅਤੇ ਕੁਸ਼ਤੀ ਸ਼ਾਮਲ ਹਨ।

 

ਤੀਰਅੰਦਾਜ਼ ਅਤੇ ਨਿਸ਼ਾਨੇਬਾਜ਼ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਧੀਆ ਕਾਰਗੁਜ਼ਾਰੀ ਦਿਖਾ ਰਹੇ ਹਨ। ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਖੇਡ ਵਿਭਾਰ ਦੀਆਂ ਸੁਵਿਧਾਵਾਂ ਨਹੀਂ ਮਿਲ ਰਹੀਆਂ। ਰਾਜ ਭਰ ਵਿਚ ਵੱਖ-ਵੱਖ ਪੱਧਰ 'ਤੇ ਲਗਪਗ 600 ਨਿਸ਼ਾਨੇਬਾਜ਼ ਅਤੇ 500 ਤੀਰਅੰਦਾਜ਼ ਅਭਿਆਸ ਕਰਦੇ ਹਨ।


ਪਟਿਆਲਾ ਵਿਚ ਪੰਜਾਬੀ ਯੂਨੀਵਰਸਿਟੀ ਅਤੇ ਅੰਮ੍ਰਿਤਸਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਡੀ.ਯੂ.) ਨੇ ਪਿਛਲੇ ਕੁਝ ਸਾਲਾਂ ਤੋਂ ਖਿਡਾਰੀਆਂ ਨੂੰ ਸਾਮਾਨ ਮੁਹੱਈਆ ਕਰਵਾਇਆ ਹੈ ਪਰ ਹਾਲ ਹੀ ਵਿਚ ਵਿੱਤੀ ਸੰਕਟ ਕਾਰਨ ਯੂਨੀਵਰਸਿਟੀਆਂ ਖਿਡਾਰੀਆਂ ਨੂੰ ਨਵੇਂ ਸਾਧਨ ਮੁਹੱਈਆ ਕਰਨ ਦੇ ਯੋਗ ਨਹੀਂ ਹਨ।


ਨਤੀਜੇ ਵਜੋਂ, ਖਿਡਾਰੀ ਆਪਣੇ ਖਰਚੇ ਤੇ ਸਾਜ਼-ਸਾਮਾਨ ਦਾ ਪ੍ਰਬੰਧ ਕਰਨ ਲਈ ਮਜਬੂਰ ਹੋ ਰਹੇ ਹਨ, ਜਿਸ ਨੇ ਉਹਨਾਂ ਦੇ ਮੋਢਿਆਂ ਤੇ ਹੋਰ ਵਾਧੂ ਬੋਝ ਪਾ ਦਿੱਤਾ ਹੈ।


ਪੰਜਾਬ ਰਾਈਫਲ-ਸ਼ੂਟਿੰਗ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਸ਼ੂਟਿੰਗ ਮੁਖੀ ਸ੍ਰੀਮਤੀ ਸਰਵਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਕੋਚਿੰਗ ਦੇ ਤਹਿਤ ਕੁੱਲ 26 ਵਿਚੋਂ 5 ਸ਼ੂਟਰ ਆਉਂਦੇ ਹਨ, ਜੋ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਹ ਹੁਣ ਕਰਜ਼ਾ ਲੈ ਕੇ ਸਾਜ਼-ਸਾਮਾਨ ਖਰੀਦਣ ਲਈ ਮਜ਼ਬੂਰ ਹੋ ਗਏ ਹਨ।


ਉਨ੍ਹਾਂ ਕਿਹਾ ਕਿ "ਵਿੱਤੀ ਸੰਕਟ ਦੇ ਕਾਰਨ ਯੂਨੀਵਰਸਿਟੀ ਪਿਛਲੇ ਇਕ ਸਾਲ ਤੋਂ ਖਿਡਾਰੀਆਂ ਨੂੰ ਕੋਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਿੱਚ ਅਸਮਰੱਥ ਹੈ। ਜੇ ਸੂਬਾ ਸਰਕਾਰ 28 ਖੇਡਾਂ ਨੂੰ ਸਹੂਲਤਾਂ ਦੇ ਸਕਦੀ ਹੈ ਤਾਂ ਫਿਰ ਕਿਉਂ ਨਹੀਂ ਨਿਸ਼ਾਨੇਬਾਜ਼ੀ ਅਤੇ ਤੀਰ ਅੰਦਾਜ਼ੀ ਨੂੰ ਵੀ ਲਿਸਟ ਵਿਚ ਸ਼ਾਮਲ ਕੀਤਾ ਜਾਵੇ। "


ਪੰਜਾਬੀ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਪੱਧਰ ਦੇ ਤੀਰਅੰਦਾਜ਼ ਗੁਰਜਤਿੰਦਰ ਸਿੰਘ ਨੇ ਕਿਹਾ ਕਿ ਉਹ ਪਿਛਲੇ ਸਾਲ ਅਰਜਨਟੀਨਾ ਵਿੱਚ ਯੂਥ ਵਰਲਡ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕਾ ਹੈ। ਪਰ ਹੁਣ ਉਹ ਵਿੱਤੀ ਸੰਕਟ ਨਾਲ ਲੜ ਰਿਹਾ ਹੈ। ਉਸ ਨੂੰ ਹੁਣ ਪੁਰਾਣਾ ਸਾਜ਼-ਸਾਮਾਨ ਖਰੀਦਣਾ ਪਿਆ ਕਿਉਂਕਿ ਉਹ ਨਵੀਂ ਕਿੱਟ ਦਾ ਖਰਚ ਨਹੀਂ ਚੁੱਕ ਸਕਦਾ।


ਉਨ੍ਹਾਂ ਨੇ ਕਿਹਾ ਕਿ "ਲੋਕਾਂ ਅਤੇ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਇਹ ਮਾਨਸਿਕਤਾ ਬਦਲਣੀ ਚਾਹੀਦੀ ਹੈ ਕਿ ਤੀਰ ਅੰਦਾਜ਼ੀ ਨੂੰ ਸਿਰਫ ਵਿੱਤੀ ਤੌਰ ਮਜ਼ਬੂਤ ਲੋਕ ਹੀ ਅਪਣਾਉਂਦੇ ਹਨ। ਸਾਡੀ ਸਰਕਾਰ ਦਾ ਇਹ ਫਰਜ਼ ਹੈ ਕਿ ਖਿਡਾਰੀਆਂ ਨੂੰ ਚੰਗੀਆਂ ਸੁਵਿਧਾਵਾਂ, ਕੋਚਿੰਗ ਅਤੇ ਸਹੀ ਖੁਰਾਕ ਮੁਹੱਈਆ ਕਰੇ ਤਾਂ ਜੋ ਇਸ ਖੇਡ ਨੂੰ ਉਤਸ਼ਾਹਿਤ ਕੀਤਾ ਜਾਵੇ।"


ਪੰਜਾਬ ਤੀਰਅੰਦਾਜ਼ੀ ਐਸੋਸੀਏਸ਼ਨ ਦੇ ਪ੍ਰਧਾਨ ਕੁਲਬੀਰ ਸਿੰਘ ਕਾਂਗ ਨੇ ਕਿਹਾ ਕਿ "ਸਰਕਾਰ ਨੂੰ ਤੀਰ ਅੰਦਾਜ਼ੀ ਅਤੇ ਸ਼ੂਟਿੰਗ  ਨੂੰ ਵੀ ਖੇਡ ਵਿੰਗ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਦੋਵੇਂ ਖੇਡਾਂ ਦੇ ਬੁਨਿਆਦੀ ਢਾਂਚੇ ਅਤੇ ਕੋਚਿੰਗ ਨੂੰ ਬਿਹਤਰ ਬਣਾਉਣ ਲਈ ਜ਼ਰੂਰੀ ਕਦਮ ਵੀ ਚੁੱਕਣੇ ਚਾਹੀਦੇ ਹਨ।


ਪੰਜਾਬੀ ਯੂਨੀਵਰਸਿਟੀ ਦੇ ਤੀਰ ਅੰਦਾਜ਼ੀ ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਕਿਹਾ, "ਸਾਡੇ ਤੀਰਅੰਦਾਜ਼ਾਂ ਨੇ ਪੰਜਾਬ ਨੂੰ ਕਈ ਵਾਰ ਮਾਣ ਮਹਿਸੂਸ ਕਰਵਾਇਆ ਹੈ। ਪਰ ਇਸ ਦੇ ਬਾਵਜੂਦ ਤੀਰ ਅੰਦਾਜ਼ੀ ਨੂੰ ਖੇਡ ਵਿੰਗ ਦੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ।


ਸਾਡੇ ਵੱਲੋਂ ਵਾਰ ਵਾਰ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਖੇਡ ਨਿਰਦੇਸ਼ਕ ਹਿਰਦੇਪਾਲ ਨਾਲ ਇਸ ਮੁੱਦੇ 'ਤੇ ਟਿੱਪਣੀ ਲਈ ਸੰਪਰਕ ਨਹੀਂ ਹੋ ਸਕੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:punjab government should include archers and shooters in sports wing