ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾਕਖਾਨੇ ਦੀ RD ਨੂੰ ਘਰੇ ਬੈਠੇ ਆਨ-ਲਾਈਨ ਇੰਝ ਕਰੋ ਜਮ੍ਹਾਂ

ਡਾਕਖ਼ਾਨੇ ਦੀ ਸਾਰੀਆਂ ਬਚਤ ਯੋਜਨਾਵਾਂ ਚੋਂ ਰਿਕਿਊਰਿੰਗ ਡਿਪੋਜ਼ਿਟ (ਆਰਡੀ) ਛੋਟੇ ਨਿਵੇਸ਼ਕਾਂ ਵਿਚਾਲੇ ਸਭ ਤੋਂ ਵੱਧ ਪ੍ਰਸਿੱਧ ਹੈ। ਇਸ ਦਾ ਕਾਰਨ ਨਿਵੇਸ਼ ਕਰਨਾ ਸਭ ਤੋਂ ਆਸਾਨ ਅਤੇ ਦੂਜੀ ਬਚਤ ਯੋਜਨਾਵਾਂ ਦੇ ਮੁਕਾਬਲੇ ਜਮ੍ਹਾਂ ਰਕਮ ’ਤੇ ਜ਼ਿਆਦਾ ਵਿਆਜ ਹੈ।

 

ਛੋਟੇ ਨਿਵੇਸ਼ਕਾਂ ਵਿਚਾਲੇ ਆਰਡੀ ਦੀ ਵੱਧ ਰਹੀ ਹਰਮਨਪਿਆਰਤਾ ਦੇ ਮੱਦੇਨਜ਼ਰ ਡਾਕਘਰ ਨੇ ਆਰਡੀ ਗਾਹਕਾਂ ਨੂੰ ਮਹੀਨਾਵਾਰ ਕਿਸ਼ਤ ਦੇ ਭੁਗਤਾਨ ਆਨ ਲਾਈਨ ਕਰਨ ਦੀ ਸਹੂਲਤ ਦਿੱਤੀ ਹੈ।

 

ਇਹ ਸੁਵਿਧਾ ਇੰਡੀਆ ਪੋਸਟ ਪੇਮੈਂਟ ਬੈਂਕ (ਆਈਪੀਪੀਬੀ) ਦੇ ਦੁਆਰਾ ਦਿੱਤੀ ਹੈ। ਇਸ ਸੁਵਿਧਾ ਦਾ ਲਾਭ ਚੁੱਕਣ ਲਈ ਗਾਹਕਾਂ ਨੂੰ ਡਾਕਘਰ ਚ ਇਕ ਵਾਰ ਜਾ ਕੇ ਆਰਡੀ ਖਾਤੇ ਨਾਲ ਆਈਪੀਪੀਬੀ ਨਾਲ ਲਿੰਕ ਕਰਾਉਣਾ ਹੋਵੇਗਾ। ਇਸ ਤੋਂ ਬਾਅਦ ਆਈਪੀਪੀਬੀ ਨਾਲ ਆਨ-ਲਾਈਨ ਜਾਂ ਆਈਪੀਪੀਬੀ ਐਪ ਨਾਲ ਆਰਡੀ ਦੀ ਮਾਸਿਕ ਕਿਸਤ ਦਾ ਭੁੱਗਤਾਨ ਕੀਤਾ ਜਾ ਸਕਦਾ ਹੈ।

 

ਡਾਕਘਰ ਚ ਹਾਲੇ 7.3% ਦੀ ਦਰ ਨਾਲ ਸਾਲਾਨਾ ਵਿਆਜ ਮਿਲ ਰਿਹਾ ਹੈ ਜਿਹੜਾ ਕਿ ਸਭ ਤੋਂ ਵੱਧ ਹੈ। ਹਾਲਾਂਕਿ ਡਾਕਘਰ ਆਰਡੀ ਦੀ ਮਿਆਦ 5 ਸਾਲ ਹੋਵੇਗੀ, ਬੈਂਕਾਂ ਚ 1 ਸਾਲ ਤੋਂ 10 ਸਾਲ ਦੀ ਚੋਣ ਕੀਤੀ ਜਾ ਸਕਦੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:read how to pay Post Office RD installment online submission