ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ (ਚੀਫ਼ ਜਸਟਿਸ ਆਫ ਇੰਡੀਆ) 17 ਨਵੰਬਰ 2019 ਨੂੰ ਸੇਵਾਮੁਕਤ ਹੋਏ। 15 ਨਵੰਬਰ ਸੁਪਰੀਮ ਕੋਰਟ ਵਿੱਚ ਉਨ੍ਹਾਂ ਦਾ ਆਖਰੀ ਦਿਨ ਸੀ। ਸਾਬਕਾ ਸੀਜੇਆਈ ਗੋਗੋਈ ਨੇ 3 ਅਕਤੂਬਰ 2018 ਨੂੰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦਾ ਅਹੁਦਾ ਸੰਭਾਲਿਆ ਸੀ।
ਗੋਗੋਈ ਸੁਪਰੀਮ ਕੋਰਟ ਨੂੰ ਜੱਜ ਵਜੋਂ 23 ਅਪ੍ਰੈਲ 2012 ਨੂੰ ਨਿਯੁਕਤ ਕੀਤਾ ਗਿਆ ਸੀ। ਉਦੋਂ ਤੋਂ ਜਸਟਿਸ ਰੰਜਨ ਗੋਗੋਈ ਨੇ ਅਯੁੱਧਿਆ ਕੇਸ ਸਮੇਤ ਕਈ ਇਤਿਹਾਸਕ ਫੈਸਲੇ ਦਿੱਤੇ ਹਨ, ਜਿਸ ਲਈ ਦੇਸ਼ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖੇਗਾ। ਉਨ੍ਹਾਂ ਨੂੰ ਸਖ਼ਤ ਅਤੇ ਕਈ ਵਾਰ ਹੈਰਾਨੀਜਨਕ ਫੈਸਲੇ ਲੈਣ ਲਈ ਵੀ ਜਾਣਿਆ ਜਾਂਦਾ ਹੈ।
ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਦਾ ਜਨਮ 18 ਨਵੰਬਰ 1954 ਨੂੰ ਹੋਇਆ ਸੀ। ਉਹ ਦੇਸ਼ ਦੇ 46ਵੇਂ ਸੀ.ਜੇ.ਆਈ. ਸਨ। ਉਹ 1978 ਵਿੱਚ ਬਾਰ ਕੌਂਸਲ ਵਿੱਚ ਸ਼ਾਮਲ ਹੋਏ ਸਨ। ਜਸਟਿਸ ਗੋਗੋਈ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਗੁਹਾਟੀ ਹਾਈ ਕੋਰਟ ਤੋਂ ਕੀਤੀ। ਉਹ 2001 ਚ ਜੱਜ ਬਣੇ ਸਨ।
2010 ਚ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਜੱਜ ਬਣੇ। ਫਿਰ 23 ਅਪ੍ਰੈਲ 2012 ਨੂੰ ਉਨ੍ਹਾਂ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ। ਉਹ 3 ਅਕਤੂਬਰ 2018 ਨੂੰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਬਣੇ। 17 ਨਵੰਬਰ 2019 ਨੂੰ ਇਸ ਅਹੁਦੇ ਤੋਂ ਸੇਵਾਮੁਕਤ ਹੋਏ। ਅਯੁੱਧਿਆ ਮਾਮਲੇ ਤੋਂ ਇਲਾਵਾ ਐਨਆਰਸੀ ਅਤੇ ਜੰਮੂ-ਕਸ਼ਮੀਰ ਕੇਸ ਵਰਗੇ ਕਈ ਇਤਿਹਾਸਕ ਕੇਸਾਂ ਦੀ ਸੁਣਵਾਈ ਹੋ ਚੁੱਕੀ ਹੈ।