ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਪੋਰਟ: 40 ਫੀਸਦ ਮੁਲਾਜ਼ਮ ਨਹੀਂ ਵੇਖਦੇ ਆਪਣੀ ਈਮੇਲ

ਕਰਮਚਾਰੀਆਂ ਨੂੰ ਜਿਹੜੀ ਈਮੇਲ ਭੇਜੀ ਜਾਂਦੀ ਹੈ, ਉਨ੍ਹਾਂ ਚੋਂ 40 ਫੀਸਦ ਈ-ਮੇਲ ਨੂੰ ਵੀ ਖੋਲ ਕੇ ਨਹੀਂ ਦੇਖਿਆ ਜਾਂਦਾ। ਇਹ ਦਾਅਵਾ ਤਾਜ਼ਾ ਸਰਵੇ ਰਿਪੋਰਟ ਵਿੱਚ ਕੀਤਾ ਗਿਆ ਹੈ। ਹਾਇਵਰ ਨੇ ਆਪਣੀ ਪਹਿਲੀ ਸਾਲਾਨਾ 'ਸਟੇਟ ਆਫ ਈ-ਮੇਲ' ਰਿਪੋਰਟ ਚ ਕਿਹਾ ਕਿ ਕਰਮਚਾਰੀ ਰੋਜ਼ਾਨਾ ਔਸਤਨ 180 ਈਮੇਲ ਪ੍ਰਾਪਤ ਕਰਦੇ ਹਨ।

 

ਇਨ੍ਹਾਂ ਚੋਂ 40 ਫੀਸਦ ਲੋਕ ਈਮੇਲ ਵੀ ਨਹੀਂ ਖੋਲ੍ਹਦੇ। ਕਰਮਚਾਰੀ ਸਿਰਫ 16 ਫੀਸਦ ਈਮੇਲਾਂ ਨੂੰ ਖੋਲ੍ਹਦੇ ਹਨ। ਹਾਇਵਰ ਨੇ ਰਿਪੋਰਟ ਤਿਆਰ ਕਰਨ ਲਈ ਵੱਖ ਵੱਖ ਕੰਪਨੀਆਂ ਦੇ ਤਕਰੀਬਨ ਇਕ ਹਜ਼ਾਰ ਈਮੇਲ ਖਾਤਿਆਂ ਤੋਂ ਡੇਟਾ ਇਕੱਤਰ ਕੀਤਾ। ਕੰਪਨੀ ਨੇ ਕਿਹਾ ਕਿ 47 ਲੱਖ ਈਮੇਲਾਂ ਦੀ ਪੜਤਾਲ ਕਰਨ ਤੋਂ ਬਾਅਦ ਰਿਪੋਰਟ ਤਿਆਰ ਕੀਤੀ ਗਈ ਹੈ।

 

ਰਿਪੋਰਟ ਦੇ ਅਨੁਸਾਰ, ਲੋਕਾਂ ਨੂੰ ਮਿਲੀਣ ਵਾਲੀਟਾਂ ਈਮੇਲ ਚੋਂ 51 ਫੀਸਦ ਸਮੂਹਕ ਈਮੇਲਾਂ ਹੁੰਦੀਆਂ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਈ-ਮੇਲ ਭੇਜਣ ਦੀ ਵਿਆਪਕ ਦੁਰਵਰਤੋਂ ਦੇ ਕਾਰਨ ਉਹ ਅਣਚਾਹੇ ਮੇਲ ਬਾਕਸਾਂ ਚ ਸਟੋਰ ਕੀਤੇ ਜਾਂਦੇ ਹਨ। ਈ-ਮੇਲ ਦੇ ਬੋਝ ਨੂੰ ਵਧਾਉਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸਮੂਹ ਨੂੰ ਭੇਜੀਆਂ ਮੇਲਾਂ ਹਨ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:report 40 percent of the employees do not even see the email