ਖੋਜਕਰਤਾਵਾਂ ਨੇ ਇਕ ਖੋਜ ਚ ਖੁਲਾਸਾ ਕੀਤਾ ਹੈ ਕਿ ਜ਼ਹਿਰੀਲੇ ਵਾਯੂ ਪ੍ਰਦੂਸ਼ਕਾਂ ਦੇ ਸੰਪਰਕ ਆਉਣ ਨਾਲ ਦਿਲ ਅਤੇ ਸਾਹ ਦੀਆਂ ਬਿਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਦੇ ਖ਼ਤਰੇ ਚ ਵਾਧਾ ਹੁੰਦਾ ਹੈ। ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਚ ਛਪੀ ਇਸ ਖੋਜ ਨੂੰ ਪੂਰਾ ਹੋਣ ਚ 30 ਸਾਲ ਲੱਗੇ ਹਨ। ਇਸ ਚ 24 ਦੇਸ਼ਾਂ ਅਤੇ ਖੇਤਰਾਂ ਦੇ 652 ਸ਼ਹਿਰਾਂ ਚ ਵਾਯੂ ਪ੍ਰਦੂਸ਼ਣ ਅਤੇ ਮੌਤ-ਦਰ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਖੋਜਕਰਤਾਵਾਂ ਨੇ ਪਾਇਆ ਕਿ ਕੁੱਲ ਮੌਤਾਂ ਵਿੱਚ ਵਾਧਾ ਇਨਹੈਬਲ ਕਰਨ ਵਾਲੇ ਕਣਾਂ (ਪੀਐਮ 10) ਅਤੇ ਫਾਈਨ ਕਣਾਂ (ਪੀਐਮ 2.5) ਦੇ ਸੰਪਰਕ ਨਾਲ ਜੁੜੀ ਹੋਈ ਹੁੰਦੀ ਹੈ ਜਿਹੜੀ ਅੱਗ ਦੁਆਰਾ ਪੈਦਾ ਹੋਈਆਂ ਜਾਂ ਵਾਯੂਮੰਡਲ ਦੇ ਰਸਾਇਣਕ ਤਬਦੀਲੀਆਂ ਦੁਆਰਾ ਬਣਦੀ ਹੈ।
ਆਸਟਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ਵਿਚ ਪ੍ਰੋਫੈਸਰ ਯੂਮਿੰਗ ਗੁਓ ਨੇ ਕਿਹਾ, 'ਪਾਰਟਿਕੁਲੇਟ ਮੈਟਰ (ਪੀ.ਐੱਮ.) ਅਤੇ ਮੌਤ ਦਰ ਵਿਚਕਾਰ ਸਬੰਧ ਦੀ ਕੋਈ ਸੀਮਾ ਨਹੀਂ ਹੈ, ਜਿਸ ਨਾਲ ਵਾਯੂ ਪ੍ਰਦੂਸ਼ਣ ਦੇ ਹੇਠਲੇ ਪੱਧਰ ਤੋਂ ਮੌਤ ਦਾ ਖ਼ਤਰਾ ਵਧ ਸਕਦਾ ਹੈ।'
ਗੁਓ ਨੇ ਕਿਹਾ, 'ਜਿੰਨੇ ਛੋਟੇ ਕਣ ਹੁੰਦੇ ਹਨ, ਉਹ ਓਨੀ ਹੀ ਆਸਾਨੀ ਨਾਲ ਫੇਫੜਿਆਂ 'ਚ ਡੂੰਘਾਈ ਤਕ ਦਾਖਲ ਹੋ ਸਕਦੇ ਹਨ ਅਤੇ ਵਧੇਰੇ ਜ਼ਹਿਰੀਲੇ ਤੱਤਾਂ ਦੇ ਸੇਵਨ ਕਾਰਨ ਮੌਤ ਦੀ ਸੰਭਾਵਨਾ ਨੂੰ ਵੱਧ ਜਾਂਦੀ ਹੈ।'
.