ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਦ ਅਰਵਿੰਦ ਬੋਬੜੇ ਅੱਜ ਚੁੱਕਣਗੇ ਭਾਰਤ ਦੇ 47ਵੇਂ ਚੀਫ਼ ਜਸਟਿਸ ਵਜੋਂ ਸਹੁੰ

ਅਯੁੱਧਿਆ ਜ਼ਮੀਨੀ ਵਿਵਾਦ 'ਤੇ ਇਤਿਹਾਸਕ ਫੈਸਲਾ ਦੇਣ ਵਾਲੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਦਾ ਹਿੱਸਾ ਰਹੇ ਜਸਟਿਸ ਸ਼ਰਦ ਅਰਵਿੰਦ ਬੌਬਡੇ ਸੋਮਵਾਰ ਨੂੰ ਭਾਰਤ ਦੇ 47ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਉਨ੍ਹਾਂ ਨੂੰ ਸਹੁੰ ਚੁਕਾਉਣਗੇ।

 

63 ਸਾਲਾ ਜਸਟਿਸ ਬੌਬਡੇ ਮੌਜੂਦਾ ਚੀਫ਼ ਜਸਟਿਸ ਰੰਜਨ ਗੋਗੋਈ ਦੀ ਥਾਂ ਲੈਣਗੇ। ਜਸਟਿਸ ਬੋਬਡੇ ਦਾ ਸੀਜੇਆਈ ਵਜੋਂ ਕਾਰਜਕਾਲ ਤਕਰੀਬਨ 17 ਮਹੀਨੇ ਦਾ ਹੋਵੇਗਾ ਤੇ ਉਹ 23 ਅਪ੍ਰੈਲ 2021 ਨੂੰ ਰਿਟਾਇਰ ਹੋਣਗੇ।

 

ਅਯੁੱਧਿਆ ਤੋਂ ਇਲਾਵਾ ਜਸਟਿਸ ਬੌਬਡੇ ਹੋਰ ਵੀ ਕਈ ਬੈਂਚਾਂ ਦਾ ਹਿੱਸਾ ਰਹੇ ਹਨ ਜਿਨ੍ਹਾਂ ਨੇ ਕਈ ਮਹੱਤਵਪੂਰਨ ਮਾਮਲਿਆਂ 'ਤੇ ਫੈਸਲੇ ਦਿੱਤੇ ਸਨ। ਅਗਸਤ 2017 ਵਿੱਚ ਜਸਟਿਸ ਬੋਬੜੇ, ਜੋ ਤਤਕਾਲੀ ਚੀਫ਼ ਜਸਟਿਸ ਜੇ ਐਸ ਖੇਹਰ ਦੀ ਅਗਵਾਈ ਵਾਲੇ ਨੌਂ ਮੈਂਬਰੀ ਸੰਵਿਧਾਨਕ ਬੈਂਚ ਦਾ ਹਿੱਸਾ ਸਨ, ਨੇ ਨਿੱਜਤਾ ਦੇ ਅਧਿਕਾਰ ਨੂੰ ਇੱਕ ਬੁਨਿਆਦੀ ਅਧਿਕਾਰ ਵਜੋਂ ਘੋਸ਼ਿਤ ਕੀਤਾ ਸੀ। 2015 ਵਿਚ ਉਹ ਤਿੰਨ ਮੈਂਬਰੀ ਬੈਂਚਾਂ ਚੋਂ ਇਕ ਸੀ ਜਿਸ ਨੇ ਸਪੱਸ਼ਟ ਕੀਤਾ ਕਿ ਭਾਰਤ ਦੇ ਕਿਸੇ ਵੀ ਨਾਗਰਿਕ ਨੂੰ ਆਧਾਰ ਨੰਬਰ ਦੀ ਅਣਹੋਂਦ ਚ ਮੁੱਢਲੀਆਂ ਸੇਵਾਵਾਂ ਅਤੇ ਸਰਕਾਰੀ ਸੇਵਾਵਾਂ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।

 

ਪ੍ਰੀਖਿਆਵਾਂ ਚ ਪੇਪਰ ਲੀਕ ਹੋਣ ਦੀਆਂ ਘਟਨਾਵਾਂ ‘ਤੇ ਚਿੰਤਾ ਜ਼ਾਹਰ ਕਰਦਿਆਂ ਜਸਟਿਸ ਬੋਬੜੇ ਨੇ ਸਾਰੇ ਅਧਿਕਾਰੀਆਂ ਨੂੰ ਹਰ ਸੰਭਵ ਕਦਮ ਚੁੱਕਣ ਲਈ ਕਿਹਾ ਸੀ। ਭਵਿੱਖ ਵਿੱਚ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਉਨ੍ਹਾਂ ਨੇ ਇੱਕ ਕਮੇਟੀ ਵੀ ਬਣਾਈ ਹੈ। ਕਮੇਟੀ ਫਿਲਹਾਲ ਇਸ ਦਾ ਅਧਿਐਨ ਕਰ ਰਹੀ ਹੈ। ਇਹ ਮੰਨਿਆ ਜਾਂਦਾ ਹੈ ਕਿ ਉਹ ਹਾਈ ਕੋਰਟ ਚ ਜੱਜਾਂ ਦੀ ਨਿਯੁਕਤੀ ਜਾਂ ਉਨ੍ਹਾਂ ਦੇ ਨਾਮ ਨੂੰ ਖਾਰਜ ਕਰਨ ਬਾਰੇ ਕਾਲੋਜੀਅਮ ਦੇ ਫੈਸਲਿਆਂ ਦਾ ਖੁਲਾਸਾ ਕਰਨ ਦੇ ਮਾਮਲੇ ਚ ਰਵਾਇਤੀ ਨਜ਼ਰੀਆ ਅਪਣਾਉਣਗੇ।

 

ਸੀਜੇਆਈ ਗੋਗੋਈ ਨੇ ਕਲੀਨ ਚਿੱਟ ਦਿੱਤੀ

 

ਜਸਟਿਸ ਬੋਬੜੇ ਨੇ ਤਿੰਨ ਮੈਂਬਰੀ ਇਨ-ਹਾਊਸ ਇਨਕੁਆਰੀ ਕਮੇਟੀ ਦੀ ਪ੍ਰਧਾਨਗੀ ਕੀਤੀ ਜਿਸ ਨੇ ਚੀਫ਼ ਜਸਟਿਸ ਰੰਜਨ ਗੋਗੋਈ ਖਿਲਾਫ ਇੱਕ ਮਹਿਲਾ ਵਰਕਰ ਦੁਆਰਾ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕੀਤੀ। ਕਮੇਟੀ ਨੇ ਚੀਫ਼ ਜਸਟਿਸ ਗੋਗੋਈ ਨੂੰ ਕਲੀਨ ਚਿੱਟ ਦੇ ਦਿੱਤੀ। ਜਸਟਿਸ ਬੋਬੜੇ ਤੋਂ ਇਲਾਵਾ ਕਮੇਟੀ ਵਿੱਚ ਦੋ ਮਹਿਲਾ ਜੱਜਾਂ ਜਸਟਿਸ ਇੰਦਰਾ ਬੈਨਰਜੀ ਅਤੇ ਜਸਟਿਸ ਇੰਦੂ ਮਲਹੋਤਰਾ ਵੀ ਸ਼ਾਮਲ ਸਨ।

 

ਜਸਟਿਸ ਬੌਬਡੇ ਦਾ ਜਨਮ ਨਾਗਪੁਰ ਵਿੱਚ ਹੋਇਆ ਸੀ

 

ਜਸਟਿਸ ਬੌਬਡੇ ਦਾ ਜਨਮ 24 ਅਪਰੈਲ 1956 ਨੂੰ ਨਾਗਪੁਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਇੱਕ ਮਸ਼ਹੂਰ ਵਕੀਲ ਸਨ। ਉਨ੍ਹਾਂ ਨੇ ਨਾਗਪੁਰ ਯੂਨੀਵਰਸਿਟੀ ਤੋਂ ਆਰਟਸ ਅਤੇ ਲਾਅ ਚ ਗ੍ਰੈਜੂਏਸ਼ਨ ਕੀਤੀ। 1978 ਚ ਮਹਾਰਾਸ਼ਟਰ ਬਾਰ ਕੌਂਸਲ ਵਿੱਚ ਉਨ੍ਹਾਂ ਨੇ ਬਤੌਰ ਬੁਲਾਰੇ ਵਜੋਂ ਨਾਮ ਦਰਜ ਕਰਵਾਇਆ।

 

ਹਾਈ ਕੋਰਟ ਦੀ ਨਾਗਪੁਰ ਬੈਂਚ ਚ 21 ਸਾਲ ਸੇਵਾ ਨਿਭਾਉਣ ਵਾਲੇ ਜਸਟਿਸ ਬੌਬਡੇ ਨੇ ਮਾਰਚ 2000 ਚ ਬੰਬੇ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਸਹੁੰ ਚੁੱਕੀ ਸੀ। 16 ਅਕਤੂਬਰ 2012 ਨੂੰ ਉਹ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਬਣੇ। 12 ਅਪ੍ਰੈਲ 2013 ਨੂੰ ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sharad Arvind Bobde to take oath as 47th Chief Justice of India today