ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Solar Eclipse 2019 ਸਿਹਤ ’ਤੇ ਵੀ ਅਸਰ ਪਾਵੇਗਾ ਸੂਰਜ-ਗ੍ਰਹਿਣ, ਜਾਣੋ 5 ਗੱਲਾਂ

ਅੱਜ ਮੰਗਲਵਾਰ 2 ਜੁਲਾਈ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਸਾਲ ਦਾ ਪਹਿਲਾ ਤੇ ਇਕੋ ਇਕ ਸੂਰਜ ਗ੍ਰਹਿਣ ਹੋਵੇਗਾ। ਇਹ ਇਕ ਭੂਗੋਲਿਕ ਘਟਨਾ ਹੈ। ਸੂਰਜ ਦੀ ਰੋਸ਼ਨੀ ਜਦੋਂ ਚੰਦਰਮਾ ਦੇ ਵਿਚ ਆ ਜਾਣ ਕਾਰਨ ਧਰਤੀ ’ਤੇ ਨਹੀਂ ਪੁੱਜ ਪਾਉਂਦੀ ਤਾਂ ਉਸ ਘਟਨਾ ਨੂੰ ਸੂਰਜ-ਗ੍ਰਹਿਣ ਕਿਹਾ ਜਾਂਦਾ ਹੈ। ਇਸ ਦੌਰਾਨ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਮਨੁੱਖਾਂ ਦੀਆਂ ਰਾਸ਼ੀਆਂ ਤੋਂ ਇਲਾਵਾ ਸਿਹਤ ਤੇ ਵੀ ਸੂਰਜ-ਗ੍ਰਹਿਣ ਦਾ ਪ੍ਰਭਾਵ ਪੈਂਦਾ ਹੈ।

 

ਇਹ ਹਨ 5 ਖਾਸ ਗੱਲਾਂ

 

 • ਸੂਰਜ ਗ੍ਰਹਿਣ ਦੌਰਾਨ ਮੈਗਨੈਟਿਕ ਫ਼ੀਲਡ ਅਤੇ ਅਲਟਰਾ ਵਾਇਲਟ ਕਿਰਨਾਂ ਦਾ ਅਸਰ ਕਾਫੀ ਵੱਧ ਹੁੰਦਾ ਹੈ। ਇਸ ਦੌਰਾਨ ਸਾਡਾ ਮੈਟਾਬੋਲੀਜ਼ਮ ਅਤੇ ਪਾਚਨ ਕਮਜ਼ੋਰ ਹੋ ਜਾਂਦਾ ਹੈ। ਇਸ ਲਈ ਗ੍ਰਹਿਣ ਸਮੇਂ ਚ ਕੁਝ ਵੀ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
 •  
 • ਮੁੰਬਈ ਦੇ ਬਿੜਲਾ ਆਯੁਰਵੇਦ ਚ ਮੁੱਖ ਡਾਕਟਰ ਡਾ. ਪ੍ਰਿਯੰਕਾ ਸੰਪਤ ਮੁਤਾਬਕ ਗ੍ਰਹਿਣ ਕਾਲ ਹਲਕਾ ਅਤੇ ਸਾਦਾ ਖਾਣਾ ਖਾਣਾ ਚਾਹੀਦਾ ਹੈ। ਦਲੀਆ, ਮੂੰਗ ਦੀ ਦਾਲ ਜਾਂ ਖਿੱਚੜ ਚੰਗਾ ਵਿਕਲਪ ਹੈ।
 •  
 • ਆਯੁਰਵੇਦ ਚ ਗ੍ਰਹਿਣ ਸਮੇਂ ਦੌਰਾਨ ਪਾਣੀ ਪੀਣ ਦੀ ਵੀ ਮਨਾਹੀ ਹੈ। ਪਾਣੀ ਪੀਣਾ ਜ਼ਰੂਰ ਹੋਵੇ ਤਾਂ ਉਬਾਲਿਆ ਹੋਇਆ ਗੁਨਗੁਨਾ ਪਾਣੀ ਪੀਣਾ ਚਾਹੀਦਾ ਹੈ। ਆਯੁਰਵੇਦ ਚ ਉਬਲੇ ਪਾਣੀ ਦਾ ਮਤਲਬ ਪਾਣੀ ਨੂੰ ਇੰਨਾ ਉਬਾਲ ਲਿਆ ਜਾਵੇ ਕਿ ਉਸ ਦਾ 1/8 ਹਿੱਸਾ ਰਹਿ ਜਾਵੇ।
 •  
 • ਗ੍ਰਹਿਣ ਕਾਲ ਚ ਅਜਿਹੀਆਂ ਚੀਜ਼ਾਂ ਨਾ ਖਾਓ, ਜਿਹੜੀਆਂ ਪਾਚਨ ਦੇ ਲਿਹਾਜ਼ ਨਾਲ ਸਖਤ ਹੋਣ। ਜ਼ਿਆਦਾ ਪ੍ਰੋਟੀਨ ਵਾਲੀਆਂ ਚੀਜ਼ਾ ਜਾਂ ਖਮੀਰਵਾਲਾ (fermented) ਖਾਣਾ ਖਾਣ ਤੋਂ ਬਚਣਾ ਚਾਹੀਦਾ ਹੈ। ਇਸ ਦੌਰਾਨ ਜੋ ਵੀ ਖਾਓ ਜਾਂ ਪੀਓ ਉਸ ਚ ਹਲਦੀ ਅਤੇ ਤੁਲਸੀ ਦੀ ਪੱਤੀ ਜ਼ਰੂਰ ਪਾ ਲਓ। ਇਹ ਤੁਹਾਡੀ ਅੰਦਰੂਨੀ ਤਾਕਤ ਨੂੰ ਵਧਾਉਣ ਚ ਮਦਦਗਾਰ ਹੋਵੇਗੀ।
 •  
 • ਕੁਝ ਮਾਹਰਾਂ ਦਾ ਕਹਿਣਾ ਹੈ ਕਿ ਗ੍ਰਹਿਣ ਦੌਰਾਨ ਮੂਡ ਵੀ ਬਦਲਦੇ ਹਨ। ਇਸ ਲਈ ਗ੍ਰਹਿਣ ਦੇ ਸਮੇਂ ਹਲਕਾ ਅਤੇ ਆਸਾਨੀ ਨਾਲ ਪਚਣ ਵਾਲੀਆਂ ਚੀਜ਼ਾਂ ਹੀ ਵਰਤੋਂ। ਇਸ ਦੌਰਾਨ ਨਾਰੀਅਲ ਪਾਣੀ ਦੀ ਵਰਤੋਂ ਸਰੀਰੀ ਚ ਇਲੇਕਟ੍ਰੋਲਾਈਟਸ ਅਤੇ ਜ਼ਰੂਰੀ ਨਿਊਟ੍ਰਿਏਟਸ ਦਾ ਪੱਧਰ ਵਧਾਉਂਦਾ ਹੈ।

 

 

 

 

.

 • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
 • Web Title:solar eclipse 2019 effects of solar eclipse on health what to eat and avoid