Surya Grahan 2019: ਸਾਲ 2019 ਦਾ ਦੂਜਾ ਸੂਰਜ ਗ੍ਰਹਿਣ ਲੱਗ ਚੁੱਕਾ ਹੈ। ਇਹ ਗ੍ਰਹਿਣ ਸਵੇਰ 3:21 ਵਜੇ ਤਕ ਚਲੇਗਾ। ਹਾਲਾਂਕਿ ਪੂਰਨ ਸੂਰਜ ਗ੍ਰਹਿਣ ਭਾਰਤ ਚ ਨਹੀਂ ਦਿਖਾਈ ਦੇਵੇਗਾ ਪਰ ਤੁਸੀਂ ਇਸਨੂੰ ਆਨ-ਲਾਈਨ ਦੇਖ ਸਕਦੇ ਹਨ। ਇਹ ਦੱਖਣੀ ਅਮਰੀਕਾ (ਚਿਲੀ, ਅਰਜਨਟੀਨਾ) ਅਤੇ ਦੱਖਣੀ ਪ੍ਰਸ਼ਾਂਤ ਮਹਾਸਾਗਰ ਖੇਤਰ ਚ ਦੇਖਿਆ ਜਾਵੇਗਾ।
NASA ਨੇ ਸੂਰਜ ਗ੍ਰਹਿਣ ਨੂੰ ਲਾਈਵ ਦਿਖਾਉਣ ਲਈ ਇਸ ਵਾਰ ਸੈਨ ਫ਼ਰਾਂਸਿਸਕੋ ਦੇ ਐਕਸਪਲੋਰਟੋਰਿਅਮ (exploratorium) ਦੇ ਨਾਲ ਸਮਝੌਤਾ ਕੀਤਾ ਹੈ। ਲਾਈਵ ਸਟ੍ਰੀਮਿੰਗ ਅੱਜ ਰਾਤ 12:53 ਸ਼ੁਰੂ ਹੋਵੇਗੀ। ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਘਰ ਬੈਠਿਆਂ ਹੀ ਲਾਈਵ ਸੂਰਜ ਗ੍ਰਹਿਣ ਦੇਖਿਆ ਜਾ ਸਕਦਾ ਹੈ।
ਭਾਰਤ ਚ ਰਾਤ ਹੋਣ ਕਾਰਨ ਸੂਰਜ ਗ੍ਰਹਿਣ (Solar Eclipse in India) ਦਾ ਕੋਈ ਅਸਰ ਨਹੀਂ ਦਿਖੇਗਾ। ਇਸ ਸਾਲ 2019 ਦਾ ਇਹ ਇਕੋ ਇਕ Total Solar Eclipse ਹੈ। ਇਸ ਤੋਂ ਪਹਿਲਾਂ 6 ਜਨਵਰੀ ਨੂੰ ਆਂਸ਼ਿੰਕ ਸੂਰਜ ਗ੍ਰਹਿਣ ਲਗਿਆ ਸੀ। ਇਸ ਤੋਂ ਬਾਅਦ ਹੁਣ 16 ਜੁਲਾਈ ਨੂੰ ਆਂਸ਼ਿੰਕ ਚੰਦਰ ਗ੍ਰਹਿਣ (Partial Lunar Eclipse) ਲਗੇਗਾ। ਫਿਰ 2019 ਦਾ ਆਖਰੀ ਗ੍ਰਹਿਣ ਅਤੇ ਤੀਜਾ ਸੂਰਜ ਗ੍ਰਹਿਣ 26 ਦਸੰਬਰ ਦਾ ਹੋਵੇਗਾ। ਜਿਸ ਨੂੰ ਭਾਰਤ ਚ ਦੇਖਿਆ ਜਾ ਸਕੇਗਾ।
ਦੱਸਣਯੋਗ ਹੈ ਕਿ ਗ੍ਰਹਿਣ ਦੇ ਸੂਤਕ ਦਾ ਅਸਰ ਉਨ੍ਹਾਂ ਥਾਵਾਂ ’ਤੇ ਹੁੰਦਾ ਹੈ ਜਿੱਥੇ ਗ੍ਰਹਿਣ ਦੌਰਾਨ ਸੂਰਜ ਜਾਂ ਚੰਦਰਮਾ ਦੀ ਰੌਸ਼ਨੀ ਪੈਂਦੀ ਹੈ।
.