ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਬਜ਼ਾਧਾਰੀ ਨੂੰ ਜ਼ਮੀਨ ’ਤੇ ਅਧਿਕਾਰ ਜਤਾਉਣ ਦਾ ਹੱਕ: ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਕ ਬੇਹਦ ਅਹਿਮ ਫੈਸਲਾ ਸੁਣਾਇਆ। ਕੋਰਟ ਨੇ ਵਿਵਸਥਾ ਦਿੱਤੀ ਹੈ ਕਿ ਕਬਜ਼ਾਧਾਰੀ ਵਿਅਕਤੀ (ਐਡਵਰਸ ਪਜੇਸਰ) ਉਸ ਜ਼ਮੀਨ ਜਾਂ ਜਾਇਦਾਦ ਦਾ ਅਧਿਕਾਰ ਲੈਣ ਦਾ ਦਾਅਵਾ ਕਰ ਸਕਦਾ ਹੈ ਜਿਹੜਾ 12 ਸਾਲ ਜਾਂ ਉਸ ਤੋਂ ਵੱਧ ਸਮੇਂ ਤੋਂ ਬਿਨਾਂ ਕਿਸੇ ਰੁਕਾਵਟ ਦੇ ਉਸਦੇ ਕਬਜ਼ੇ ਚ ਹੈ।

 

ਸਿਖਰ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜੇਕਰ ਅਜਿਹੇ ਵਿਅਕਤੀ ਨੂੰ ਇਸ ਜ਼ਮੀਨ ਤੋਂ ਬੇਦਖਲ ਕੀਤਾ ਜਾ ਰਿਹਾ ਹੈ ਤਾਂ ਉਹ ਉਸਦੀ ਇੰਝ ਰੱਖਿਆ ਕਰ ਸਕਦਾ ਹੈ ਜਿਵੇਂ ਉਹ ਉਸਦਾ ਅਸਲ ਮਾਲਕ ਹੋਵੇ।

 

ਜਸਟਿਸ ਅਰੁਧ ਮਿਸ਼ਰਾ, ਐਸਏ ਨਜ਼ੀਰ ਅਤੇ ਐਮਆਰ ਸ਼ਾਹ ਦੀ ਬੈਂਚ ਨੇ ਇਹ ਫੈਸਲਾ ਦਿੰਦਿਆਂ ਇਸ ਨਾਲ ਸਬੰਧ ਇਸ ਤੋਂ ਪਹਿਲਾਂ ਦਿੱਤੇ ਗਏ ਇਕ ਤਿੰਨ ਮੈਂਬਰੀ ਜੱਜਾਂ ਦੇ ਫੈਸਲੇ ਨੂੰ ਸਹੀ ਕਾਨੂੰਨ ਨਾ ਮੰਨਿਆ ਤੇ ਉਸ ਨੂੰ ਬੇਅਸਰ ਕਰ ਦਿੱਤਾ। ਇਸ ਦੇ ਨਾਲ ਹੀ ਅਦਾਲਤ ਨੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਵੱਖੋ ਵੱਖ ਦਿੱਤੇ ਗਏ ਫੈਸਲਿਆਂ ਨੂੰ ਦੇਖਦਿਆਂ ਇਸ ਮੁੱਦੇ ਨੂੰ ਅੰਤਮ ਰੂਪ ਤੋਂ ਫੈਸਲਾ ਦੇਣ ਲਈ ਵੱਡੀ ਬੈਂਚ (ਸੰਵਿਧਾਨਕ ਬੈਂਚ) ਨੂੰ ਰੈਫ਼ਰ ਕਰ ਦਿੱਤਾ।

 

ਦੱਸ ਦੇਈਏ ਕਿ ਸਾਲ 2014 ਚ ਸੁਪਰੀਮ ਕੋਰਟ ਦੀ ਦੋ ਮੈਂਬਰੀ ਬੈਂਚ ਨੇ ਫੈਸਲਾ ਦਿੱਤਾ ਸੀ ਕਿ ਐਡਵਰਸ ਕਬਜ਼ਾਧਾਰੀ ਵਿਅਕਤੀ ਜ਼ਮੀਨ ਦਾ ਅਧਿਕਾਰ ਨਹੀਂ ਲੈ ਸਕਦਾ ਹੈ। ਨਾਲ ਹੀ ਕਿਹਾ ਸੀ ਕਿ ਜੇਕਰ ਮਾਲਕ ਜ਼ਮੀਨ ਮੰਗ ਰਿਹਾ ਹੈ ਤਾਂ ਉਸ ਨੂੰ ਇਹ ਵਾਪਸ ਕਰਨੀ ਹੋਵੇਗੀ। ਕੋਰਟ ਨੇ ਇਹ ਵੀ ਕਿਹਾ ਸੀ ਕਿ ਸਰਕਾਰ ਐਡਵਰਸ ਪੁਜੈਸ਼ਨ ਦੇ ਕਾਨੂੰਨ ਦੀ ਸਮੀਖਿਆ ਕਰੇ ਤੇ ਇਸ ਨੂੰ ਸਮਾਪਤ ਕਰਨ ’ਤੇ ਵਿਚਾਰ ਕਰੇ।

 

ਜਸਟਿਸ ਅਰੁਧ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਲਿਮਿਟੇਸ਼ਨ ਐਕਟ 1963 ਦੀ ਧਾਰਾ 65 ਚ ਇਹ ਕਿਤੇ ਨਹੀਂ ਕਿਹਾ ਗਿਆ ਕਿ ਐਡਵਰਸ ਕਬਜ਼ਾਧਾਰੀ ਵਿਅਕਤੀ ਆਪਣੀ ਜ਼ਮੀਨ ਨੂੰ ਬਚਾਉਣ ਲਈ ਮੁਕੱਦਮਾ ਦਾਇਰ ਨਹੀਂ ਕਰ ਸਕਦਾ ਹੈ। ਅਜਿਹਾ ਵਿਅਕਤੀ ਮੁਕੱਦਮਾ ਦਾਇਰ ਕਰ ਸਕਦਾ ਹੈ ਤੇ ਅਧਿਕਾਰ ਐਲਾਨ ਕਰਨ ਦਾ ਦਾਅਵਾ ਵੀ ਕਰ ਸਕਦਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:supreme court verdict in land term