ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੂਰਤ ਦਾ ਹੀਰਾ ਵਪਾਰੀ ਮੁਲਾਜ਼ਮਾਂ ਨੂੰ ਦੀਵਾਲੀ-ਤੋਹਫ਼ੇ `ਚ ਦੇ ਰਿਹਾ 600 ਕਾਰਾਂ

ਸੂਰਤ ਦਾ ਹੀਰਾ ਵਪਾਰੀ ਮੁਲਾਜ਼ਮਾਂ ਨੂੰ ਦੀਵਾਲੀ-ਤੋਹਫ਼ੇ `ਚ ਦੇ ਰਿਹਾ 600 ਕਾਰਾਂ

ਸੂਰਤ ਦੇ ਹੀਰਾ ਵਪਾਰੀ ਅਤੇ ‘ਹਰੇ ਕ੍ਰਿਸ਼ਨਾ ਐਕਸਪੋਰਟਰਜ਼` ਦੇ ਮਾਲਕ ਸਾਵਜੀ ਢੋਲਕੀਆ ਇਸ ਵਾਰ ਦੀਵਾਲੀ ਮੌਕੇ ਆਪਣੇ 600 ਮੁਲਾਜ਼ਮਾਂ ਨੂੰ ਕਾਰਾਂ ਵੰਡ ਰਹੇ ਹਨ। ਸੱਚਮੁਚ ਇਨ੍ਹਾਂ ਸਾਰੇ ਮੁਲਾਜ਼ਮਾਂ ਲਈ ਦੀਵਾਲੀ ਦਾ ਇਹ ਤੋਹਫ਼ਾ ਯਾਦਗਾਰੀ ਰਹੇਗਾ।


ਮੁਲਾਜ਼ਮਾਂ ਨੂੰ ਇਹ ਤੋਹਫ਼ਾ ‘ਸਕਿੱਲ ਇੰਡੀਆ ਇੰਸੈਂਟਿਵ` ਰਸਮ ਅਧੀਨ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਦੋ ਮਹਿਲਾ ਮੁਲਾਜ਼ਮਾਂ ਨੂੰ ਕਾਰ ਦੀਆਂ ਚਾਬੀਆਂ ਦੇ ਕੇ ਇਹ ਕੀਮਤੀ ਤੋਹਫ਼ੇ ਵੰਡਣ ਦੀ ਸ਼ੁਰੂਆਤ ਕੀਤੀ।


ਸ੍ਰੀ ਸਾਵਜੀ ਢੋਲਕੀਆ ਨੇ 6ਵੀਂ ਜਮਾਤ `ਚ ਪੜ੍ਹਾਈ ਛੱਡ ਦਿੱਤੀ ਸੀ। ਉਨ੍ਹਾਂ ਹੱਡ-ਭੰਨਵੀਂ ਮਿਹਨਤ ਕਰ ਕੇ ਆਪਣਾ ਇੱਕ ਵੱਖਰਾ ਸਾਮਰਾਜ ਖੜ੍ਹਾ ਕੀਤਾ ਤੇ ਅੱਜ ਉਨ੍ਹਾਂ ਦੀ ਕੰਪਨੀ 6,000 ਕਰੋੜ ਰੁਪਏ ਦੀ ਹੋ ਚੁੱਕੀ ਹੈ।


ਸ੍ਰੀ ਢੋਲਕੀਆ ਦੇ ਮੁਲਾਜ਼ਮਾਂ ਦੀ ਗਿਣਤੀ 5500 ਹੈ ਤੇ ਉਨ੍ਹਾਂ ਵਿੱਚੋਂ 4,000 ਨੂੰ ਉਹ ਹੁਣ ਤੱਕ ਮਹਿੰਗੇ ਤੋਹਫ਼ੇ ਦੇ ਚੁੱਕੇ ਹਨ।


ਸ੍ਰੀ ਢੋਲਕੀਆ ਨੇ ਦੱਸਿਆ ਕਿ ਕੰਪਨੀ ਨੇ ਇਸ ਵਾਰ ਵਧੀਆ ਤਰੀਕੇ ਨਾਲ ਹੀਰੇ ਦੀ ਪਾਲਿਸ਼ ਕਰਨ ਵਾਲੇ 1,600 ਮੁਲਾਜ਼ਮਾਂ ਨੂੰ ਮਹਿੰਗੇ ਤੋਹਫਿ਼ਆਂ ਲਈ ਚੁਣਿਆ ਸੀ।


ਇਸੇ ਵਰ੍ਹੇ ਪਹਿਲਾਂ ਸ੍ਰੀ ਢੋਲਕੀਆ ਆਪਣੇ ਉਨ੍ਹਾਂ ਤਿੰਨ ਮੁਲਾਜ਼ਮਾਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਮਰਸਿਡੀਜ਼ ਕਾਰ ਵੀ ਦੇ ਚੁੱਕੇ ਹਨ, ਜਿਨ੍ਹਾਂ ਨੂੰ ਉਨ੍ਹਾਂ ਨਾਲ ਕੰਮ ਕਰਦਿਆਂ 25 ਵਰ੍ਹੇ ਬੀਤ ਚੁੱਕੇ ਹਨ।


ਹੁਣ ਤੱਕ ਉਹ ਆਪਣੇ ਮੁਲਾਜ਼ਮਾਂ ਨੂੰ 400 ਫ਼ਲੈਟ ਤੇ 1,260 ਕਾਰਾਂ ਤੋਹਫਿ਼ਆਂ ਵਜੋਂ ਦੇ ਚੁੱਕੇ ਹਨ।   

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਵਜੀ ਢੋਲਕੀਆ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Surat Diamond King gave 600 cars to employees as gift