ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Surya Grahan 2019 ਸੂਰਜ-ਗ੍ਰਹਿਣ ਦਾ ਮਹੱਤਵ, ਕਦੋਂ ਲੱਗਦੈ ਤੇ ਕੀ ਹਨ ਦੋਸ਼

Surya Grahan 2019 ਅੱਜ 2 ਜੁਲਾਈ ਨੂੰ ਰਾਤ 10:25 ਵਜੇ ਦੁਨੀਆ ਦੇ ਕਈ ਹਿੱਸਿਆਂ ਚ ਸਾਲ ਦਾ ਪਹਿਲਾ ਅਤੇ ਇਕੋ ਇਕ ਸੂਰਜ-ਗ੍ਰਹਿਣ ਲੱਗਣ ਜਾ ਰਿਹਾ ਹੈ। ਭਾਰਤ ਚ ਇਹ ਅਦਭੁਛ ਖਗੋਲੀ ਘਟਨਾ ਨਜ਼ਰ ਨਹੀਂ ਆਵੇਗੀ ਪਰ ਇਸ ਨੂੰ ਲੈ ਕੇ ਲੋਕਾਂ ਚ ਭਾਰੀ ਉਤਸ਼ਾਹ ਹੈ। ਇਸ ਗ੍ਰਹਿਣ ਨੂੰ ਚਿਲੀ, ਅਰਜਨਟੀਨਾ ਅਤੇ ਦੱਖਣੀ ਪ੍ਰਸ਼ਾਂਤ ਮਹਾਸਾਗਰ ਦੇ ਖੇਤਰ ਚ ਦੇਖਿਆ ਜਾ ਸਕੇਗਾ।

 

ਵਿਗਿਆਨੀਆਂ ਮੁਤਾਬਕ ਜਦੋਂ ਸੂਰਜ ਤੇ ਧਰਤੀ ਵਿਚਾਲੇ ਚੰਦਰਮਾ ਆ ਜਾਂਦਾ ਹੈ ਜਿਸ ਕਾਰਨ ਧਰਤੀ ’ਤੇ ਸੂਰਜ ਦੀ ਰੋਸ਼ਨੀ ਨਹੀਂ ਆ ਪਾਉਂਦੀ ਹੈ। ਇਸ ਹਾਲਾਤ ਨੂੰ ਸੂਰਜ-ਗ੍ਰਹਿਣ ਲੱਗਣਾ ਕਹਿੰਦੇ ਹਨ।

 

ਹਿੰਦੂ ਗ੍ਰੰਥਾਂ ਮੁਤਾਬਕ ਸਮੁੰਦਰ ਮੰਥਨ ਦੌਰਾਨ ਜਦੋਂ ਦੇਵਤਿਆਂ ਅਤੇ ਦੈਂਤਿਆਂ ਵਿਚਾਲੇ ਅੰਮ੍ਰਿਤ ਪ੍ਰਾਪਤ ਕਰਨ ਲਈ ਝਗੜਾ ਹੋਇਆ ਤਾਂ ਇਸ ਦਾ ਹੱਲ ਕੱਢਣ ਲਈ ਮੋਹਨੀ ਏਕਾਦਸ਼ੀ ਦੇ ਨਿ ਭਗਵਾਨ ਵਿਸ਼ਣੂ ਨੇ ਮੋਹੀਨੀ ਦਾ ਰੂਪ ਧਾਰ ਲਿਆ। ਜਦੋਂ ਭਗਵਾਨ ਵਿਸ਼ਣੂ ਨੇ ਦੇਵਤਿਆਂ ਅਤੇ ਦੈਂਤਿਆਂ ਨੂੰ ਵੱਖ-ਵੱਖ ਬਿਠਾ ਦਿੱਤਾ ਪਰ ਰਾਹੂ ਨਾਂ ਦਾ ਦੈਂਤ ਧੋਖੇ ਨਾਲ ਦੇਵਤਾਵਾਂ ਦੀ ਲਾਈਨ ਚ ਆ ਕੇ ਬੈਠ ਗਿਆ ਤੇ ਅੰਮ੍ਰਿਤ ਪੀ ਲਿਆ।

 

ਇਸ ਦੌਰਾਨ ਦੇਵਤਿਆਂ ਦੀ ਲਾਈਨ ਚ ਬੈਠੇ ਚੰਦਰਮਾ ਅਤੇ ਸੂਰਜ ਨੇ ਰਾਹੂ ਨੂੰ ਅਜਿਹਾ ਕਰਦਿਆਂ ਦੇਖ ਲਿਆ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਭਗਵਾਨ ਵਿਸ਼ਣੂ ਨੂੰ ਦਿੱਤੀ, ਜਿਸ ਤੋਂ ਬਾਅਦ ਭਗਵਾਨ ਵਿਸ਼ਣੂ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਰਾਹੂ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਪਰ ਰਾਹੂ ਨੇ ਅੰਮ੍ਰਿਤ ਪੀਤਾ ਹੋਇਆ ਸੀ ਜਿਸ ਕਾਰਨ ਉਸ ਦੀ ਮੌਤ ਨਹੀਂ ਹੋਈ ਤੇ ਉਸਦੇ ਸਿਰ ਵਾਲਾ ਹਿੱਸਾ ਰਾਹੂ ਅਤੇ ਧੜ ਵਾਲਾ ਹਿੱਸਾ ਕੇਤੂ ਦੇ ਨਾਂ ਨਾਲ ਜਾਣਿਆ ਗਿਆ। ਇਸੇ ਕਾਰਨ ਰਾਹੂ ਤੇ ਕੇਤੂ ਸੂਰਜ ਅਤੇ ਚੰਦਰਮਾ ਨੂੰ ਆਪਣਾ ਦੁਸ਼ਮਣ ਮੰਨਦੇ ਹਨ।

 

ਪੰਡਤ ਸ਼ੰਖਧਰ ਓਝਾ ਕਹਿੰਦੇ ਹਨ ਕਿ ਜ਼ਿਆਦਾਤਰ ਲੋਕਾਂ ਦੀ ਜਨਮ-ਪੱਤਰੀ ਚ ਗ੍ਰਹਿਣ-ਦੋਸ਼ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਮੁਤਾਬਕ ਜਨਮ-ਪੱਤਰੀ ਚ ਸੂਰਜ ਅਤੇ ਚੰਦਰਮਾ ਨਾਲ ਰਾਹੂ ਜਾਂ ਕੇਤੂ ਦੇ ਵੈਰ ਕਾਰਨ ਕੁੰਡਲੀ ਚ ਗ੍ਰਹਿਣ ਦੋਸ਼ ਦੇਖਣ ਨੂੰ ਮਿਲਦਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:surya grahan 2019 know all about soorya grahan sutak kaal grahan dosha and solar eclipse live updates