ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਪਿਤਾ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਨੂੰ ਗੋਲਡ ਮੈਡਲ ਨਾ ਦਿਖਾ ਸਕਣ ਦਾ ਦੁੱਖ ਜ਼ਿੰਦਗੀ ਭਰ ਰਹੂ'

ਤਾਜਿੰਦਰਪਾਲ ਸਿੰਘ ਤੂਰ

ਤਜਿੰਦਰ ਨੇ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਣ ਦੇ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕੀਤਾ, ਪਰ ਸ਼ੂਟਰ ਤਾਜਿੰਦਰਪਾਲ ਸਿੰਘ ਤੂਰ ਆਪਣੇ ਪਿਤਾ ਸਾਹਮਣੇ ਉਸ  ਮੈਡਲ ਨੂੰ ਪੇਸ਼ ਕਰਨ ਦੀ ਆਪਣੀ ਇੱਛਾ ਪੂਰੀ ਨਾ ਕਰ ਸਕੇ। ਤਾਜਿੰਦਰ ਦੇ ਆਪਣੇ ਪਿਤਾ ਨੂੰ ਗੋਲਡ ਮੈਡਲ ਦਿਖਾਉਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਦੀ ਮੌਤ ਹੌ ਗਈ।

 

ਤਾਜਿੰਦਰ ਦੇ ਪਿਤਾ ਕਰਮ ਸਿੰਘ ਦਾ ਸੋਮਵਾਰ ਸਵੇਰੇ ਸਾਢੇ ਚਾਰ ਵਜੇ ਪੰਚਕੂਲਾ ਦੇ ਆਰਮੀ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ ਪਿਛਲੇ 5 ਸਾਲਾਂ ਤੋਂ ਕੈਂਸਰ ਨਾਲ ਲੜਾਈ ਲੜ ਰਹੇ ਸਨ।

 

ਮੋਗਾ ਜ਼ਿਲ੍ਹੇ ਵਿੱਚ ਤਾਜਿੰਦਰ ਦੇ ਜੱਦੀ ਪਿੰਡ ਖੋਸਾ ਪਾਂਡੂ ਦੇ ਨਿਵਾਸੀਆਂ ਨੇ ਉਸਦਾ ਵੱਡਾ ਸਵਾਗਤ ਕਰਨ ਦੀ ਯੋਜਨਾ ਬਣਾਈ ਸੀ, ਪਰ ਮੌਤ ਦੀ ਖ਼ਬਰ  ਕਾਰਨ ਜਸ਼ਨ ਸੋਗ ਵਿੱਚ ਬਦਲ ਗਿਆ। ਤਾਜਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਜੀਵਨ ਭਰ ਅਫ਼ਸੋਸ ਕਰੇਗਾ ਕਿ ਉਹ ਆਪਣੇ ਪਿਤਾ ਨੂੰ ਮੈਡਲ ਨਹੀਂ ਦਿਖਾ ਸਕੇ। ਬਸ ਇਕੋ-ਇਕ ਤਸੱਲੀ ਇਹ ਹੈ ਕਿ ਮੇਰੇ ਪਿਤਾ ਨੂੰ ਘੱਟੋ-ਘੱਟ ਇਹ ਪਤਾ ਸੀ ਕਿ ਮੈਂ ਸੋਨ ਤਮਗਾ ਜਿੱਤ ਲਿਆ ਹੈ, ਜੋ ਉਨ੍ਹਾਂ ਦੀ ਇੱਛਾ ਸੀ।"

 

"ਮੈਂ ਛੇਤੀ ਟਿਕਟ ਲੈਣ ਲਈ ਕੋਸ਼ਿਸ਼ਾਂ ਕਰ ਰਿਹਾ ਸੀ ਪਰ ਭੀੜ ਜ਼ਿਆਦਾ ਹੋਣ ਕਾਰਨ ਅਜਿਹਾ ਨਹੀਂ ਹੋ ਸਕਿਆ। ਮੈਂ 3 ਸਤੰਬਰ ਨੂੰ ਭਾਰਤ ਪਹੁੰਚਿਆ। ਮੈਂ ਹਸਪਤਾਲ ਜਾ ਕੇ ਆਪਣੇ ਪਿਤਾ ਨੂੰ ਮਿਲਣ ਕਰਨ ਦੀ ਯੋਜਨਾ ਬਣਾ ਰਿਹਾ ਸੀ। "

 

ਤਾਜਿੰਦਰ ਦੀ ਮਾਂ ਪ੍ਰਿਤਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਨੇ ਪਰਿਵਾਰ ਦੇ ਮੈਂਬਰਾਂ ਨੂੰ ਤਜਿੰਦਰ ਨਾਲ ਉਨ੍ਹਾਂ ਦੇ ਸਿਹਤ ਬਾਰੇ ਚਰਚਾ  ਨਾ ਕਰਨ ਦੀ ਹਦਾਇਤ ਦਿੱਤੀ ਸੀ ਕਿਉਂਕਿ ਇਸ ਨਾਲ ਉਸਦਾ ਧਿਆਨ ਭੰਗ ਹੋ ਸਕਦਾ ਸੀ।

 

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਸ ਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੋਗਾ ਦੇ ਡਿਪਟੀ ਕਮਿਸ਼ਨਰ ਡੀ.ਪੀ.ਐਸ ਖਰਬੰਦਾ ਅਤੇ ਐਸਐਸਪੀ ਗੁਰਪ੍ਰੀਤ ਸਿੰਘ ਤੂਰ ਨੇ ਵੀ ਪਰਿਵਾਰ ਦੇ ਘਰ ਜਾ ਕੇ  ਦੁੱਖ ਦਾ ਪ੍ਰਗਟਾਵਾ ਕੀਤਾ। ਸੰਸਕਾਰ 6 ਸਤੰਬਰ ਨੂੰ ਖੋਸਾ ਪਾਂਡੂ ਪਿੰਡ ਵਿੱਚ ਹੀ ਹੋਵੇਗਾ, ਅਜੇ ਪਰਿਵਾਰ ਅਮਰੀਕਾ ਰਹਿ ਰਹੀ ਤਜਿੰਦਰ ਦੀ ਭੈਣ ਦੀ ਉਡੀਕ ਕਰ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tajinder said he will regret for life that he couldnt present the medal to his father