Solar eclipse 2019 december: ਖਤਮ ਹੋਣ ਜਾ ਰਹੇ ਸਾਲ 2019 ਦਾ ਅੰਤਮ ਸੂਰਜ ਗ੍ਰਹਿਣ ਇਸ ਸਾਲ 26 ਦਸੰਬਰ ਦਿਨ ਵੀਰਵਾਰ ਨੂੰ ਲੱਗੇਗਾ। ਇਹ ਭਾਰਤ ਦੇ ਬਹੁਤੇ ਹਿੱਸਿਆਂ ਵਿੱਚ ਦਿਖਾਈ ਦੇਵੇਗਾ। ਇਸ ਤੋਂ ਪਹਿਲਾਂ 25 ਦਸੰਬਰ ਨੂੰ ਚੰਦਰਮਾ ਧਨੁ ਰਾਸ਼ੀ ਚ ਦਾਖਲ ਹੋਵੇਗਾ। ਰਾਸ਼ੀ ਚਿੰਨ੍ਹ ਦੇ ਅਨੁਸਾਰ, ਇਹ ਗ੍ਰਹਿ ਤਬਦੀਲੀ ਮੂਲ ਨਿਵਾਸੀਆਂ ਨੂੰ ਪ੍ਰਭਾਵਤ ਕਰੇਗੀ।
ਉੱਤਰ ਜੋਤਿਸ਼ ਵਿਗਿਆਨ ਸੰਸਥਾ ਦੇ ਡਾਇਰੈਕਟਰ ਪਿ੍ੰ: ਦਿਵਾਕਰ ਤ੍ਰਿਪਾਠੀ 'ਪੂਰਵੰਚਲੀ' ਦੇ ਅਨੁਸਾਰ ਖਗਰਾਸ ਸੂਰਜ ਗ੍ਰਹਿਣ 26 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਸਵੇਰੇ 10:48 ਵਜੇ ਤੱਕ ਸਭ ਤੋਂ ਵੱਧ ਅਸਰ ਹੋਵੇਗਾ। ਪੂਰਾ ਗ੍ਰਹਿਣ ਦੁਪਹਿਰ 1:36 ਵਜੇ ਖ਼ਤਮ ਹੋਵੇਗਾ। ਗ੍ਰਹਿਣ ਦੀ ਮਿਆਦ 5 ਘੰਟੇ 36 ਮਿੰਟ ਹੋਵੇਗੀ।
ਦੱਖਣੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਇਹ ਇੱਕ ਅੰਗੂਠੀ ਵਾਂਗ ਦਿਖਾਈ ਦੇਵੇਗਾ। ਗ੍ਰਹਿਣ ਦਾ ਸੂਤਕ 25 ਨੂੰ ਸ਼ਾਮ 8 ਵਜੇ ਸ਼ੁਰੂ ਹੋਵੇਗਾ। ਸੂਤਕ ਸਮੇਂ ਚ ਸ਼ੁਭ ਕੰਮ ਦੀ ਮਨਾਹੀ ਰਹੇਗੀ।