ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕਾਂ ਦਾ ਮਨ ਮੋਹ ਰਹੀ ਇਸ ਨਰਾਤਿਆਂ ਦੀ ਸਭ ਤੋਂ ਮਹਿੰਗੀ ਸੋਨੇ ਦੀ ਮੂਰਤੀ

ਦੇਸ਼ ਭਰ ਚ ਅੱਜ ਕੱਲ੍ਹ ਨਰਾਤਿਆਂ ਅਤੇ ਦੁਰਗਾ ਪੂਜਾ ਦਾ ਮਾਹੌਲ ਹੈ। ਇਸ ਸਮੇਂ ਇਕ ਤੋਂ ਇਕ ਸਜਾਈਆਂ ਗਈਆਂ ਮੂਰਤੀਆਂ ਖਿੱਚ ਦਾ ਕੇਂਦਰ ਬਣੀ ਹੋਈ ਹਨ ਪਰ ਇਸ ਵਾਰ ਕੋਲਕਾਤਾ ਚ ਇਕ ਦੁਰਗਾ ਪੰਡਾਲ ਸਾਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।

 

ਇਸਦਾ ਕਾਰਨ ਇਹ ਹੈ ਕਿ ਇਕ ਦੁਰਗਾ ਉਤਸਵ ਕਮੇਟੀ ਨੇ ਮਾਤਾ ਦੁਰਗਾ ਦੀ ਮੂਰਤੀ 'ਤੇ 50 ਕਿਲੋ ਸੋਨਾ ਲਗਵਾਇਆ ਹੈ। ਇਸ ਦੀ ਕੀਮਤ ਤਕਰੀਬਨ 20 ਕਰੋੜ ਦੱਸੀ ਜਾ ਰਹੀ ਹੈ। ਕਮੇਟੀ ਦਾ ਦਾਅਵਾ ਹੈ ਕਿ ਇਸ ਨਰਾਤਿਆਂ ਚ ਇਹ ਦੇਸ਼ ਦੀ ਸਭ ਤੋਂ ਮਹਿੰਗੀ ਮੂਰਤੀ ਹੈ।

 

ਸੰਤੋਸ਼ ਮਿੱਤਰ ਸਕਵਾਇਅਰ ’ਤੇ ਬਣੇ ਪੰਡਾਲ ਚ ਲਗੀ ਇਹ ਮੂਰਤੀ 13 ਫੁੱਟ ਉੱਚੀ ਹੈ। ਇਸ ਦੀ ਸੁਰੱਖਿਆ ਲਈ ਵੱਡੀ ਗਿਣਤੀ ਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਸੋਨੇ ਨਾਲ ਭਰੀ ਹੋਈ ਦੁਰਗਾ ਦੀ ਇਸ ਮੂਰਤੀ ਦੀ ਹਰ ਤਰ੍ਹਾਂ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ।

 

ਕਮੇਟੀ ਦੇ ਸਕੱਤਰ ਸਜਲ ਘੋਸ਼ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਮਾਂ ਨੂੰ ਸਿਰ ਤੋਂ ਪੈਰਾਂ ਤੱਕ ਸੋਨੇ ਦੀਆਂ ਪਰਤਾਂ ਨਾਲ ਢੱਕਿਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਰਾਤਿਆਂ ਚ ਇਹ ਦੇਸ਼ ਦੀ ਸਭ ਤੋਂ ਮਹਿੰਗੀ ਮੂਰਤੀ ਹੈ। ਮਾਤਾ ਦੀ ਸਵਾਰੀ ਸ਼ੇਰ ਅਤੇ ਮਾਹੀਸ਼ਾਸੁਰ ਨੂੰ ਵੀ ਸੋਨੇ ਨਾਲ ਸਜਾਇਆ ਗਿਆ ਹੈ। ਸੋਨੇ ਨਾਲ ਸਜਿਆ ਸ਼ੇਰ ਇਕ ਵੱਖਰਾ ਹੀ ਦਿੱਖ ਦੇ ਰਿਹਾ ਹੈ ਜੋ ਲੋਕਾਂ ਨੂੰ ਪ੍ਰਭਾਵਤ ਕਰ ਰਿਹਾ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The most expensive gold statue of these Navratre is captivating people s minds