ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੇ ਦਾ ਇਹ ਧਰੂ-ਤਾਰਾ ਸਾਰੀ ਦੁਨੀਆ ਨੂੰ ਬਣਾ ਸਕਦੈ ਖਰਬਪਤੀ

Gold Price: ਸੋਨੇ ਪ੍ਰਤੀ ਸਦੀਆਂ ਤੋਂ ਲੋਕਾਂ ਦੀ ਖਿੱਚ ਬਣੀ ਰਹੀ ਹੈ ਜਿਹੜੀ ਅੱਜ ਵੀ ਘਟੀ ਨਹੀਂ ਹੈ। ਇਸ ਨੂੰ ਤੋਹਫ਼ੇ ਚ ਦੇਣ-ਲੈਣ ਲਈ ਸ਼ੁੱਭ ਮੰਨਿਆ ਜਾਂਦਾ ਹੈ ਪਰ ਕੀ ਤੁਸੀ ਜਾਣਦੇ ਹੋ ਕਿ ਕੋਈ ਧਰੂ-ਤਾਰਾ ਸੋਨੇ ਦਾ ਵੀ ਹੋ ਸਕਦਾ ਹੈ।

 

ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਦੇ ਵਿਗਿਆਨੀਆਂ ਨੇ ਇਕ ਅਜਿਹੇ ਧਰੂ-ਤਾਰੇ ਦੀ ਖੋਜ ਕਰ ਰਹੇ ਹਨ, ਜਿਹੜਾ ਪੂਰੀ ਤਰ੍ਹਾਂ ਸੋਨੇ ਦਾ ਬਣਿਆ ਹੋਇਆ ਹੈ। ਇਸ ਧਰੂ-ਤਾਰੇ ’ਤੇ ਇੰਨਾ ਸੋਨਾ ਹੈ ਕਿ ਦੁਨੀਆ ਦਾ ਹਰੇਕ ਵਿਅਕਤੀ ਇਸ ਦੇ ਸੋਨੇ ਨਾਲ ਖਰਬਪਤੀ ਬਣ ਸਕਦਾ ਹੈ।

 

 

ਨਾਸਾ ਨੇ ਇਸ ਧਰੂ-ਤਾਰੇ ਦਾ ਨਾਂ 16 ਸਾਇਚੇ ਰਖਿਆ ਹੈ ਤੇ ਇਸ ਧਰੂ-ਤਾਰੇ ਦੀ ਖੋਜ ਸਾਲ 1852 ਚ ਹੋਈ ਸੀ। ਖਾਸ ਗੱਲ ਇਹ ਹੈ ਕਿ ਨਾਸਾ ਸਾਲ 2022 ਤਕ ਇਸ ਸੋਨੇ ਦੇ ਤਾਰੇ ਤਕ ਆਪਣਾ ਪੁਲਾੜ ਜਹਾਜ਼ ਪੁੱਜਦਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਧਰੂ-ਤਾਰਾ ਸਾਡੇ ਸੌਰ ਮੰਡਲ ਦਾ ਹਿੱਸਾ ਹੈ ਤੇ ਇਸ ਤੱਕ ਪੁੱਜਣ ਲਈ ਪੁਲਾੜ ਜਹਾਜ਼ ਨੂੰ ਘੱਟੋ ਘੱਟ 4 ਸਾਲ ਦਾ ਸਮਾਂ ਲਗੇਗਾ। ਇਸ ਪੁਲਾੜ ਜਹਾਜ਼ ਸਾਲ 2026 ਚ 16 ਸਾਇਚੇ ਨਾਂ ਦੇ ਇਸ ਸੋਨੇ ਦੇ ਧਰੂ-ਤਾਰੇ ’ਤੇ ਪੁੱਜੇਗਾ ਤੇ ਉਸ ਦਾ ਪ੍ਰੀਖਣ ਕਰੇਗਾ।

 

 

ਖੋਜੀਆਂ ਨੂੰ ਇਸ ਧਰੂ-ਤਾਰੇ ’ਤੇ ਵੱਡੀ ਮਾਤਰਾ ਚ ਸੋਨਾ ਮਿਲਣ ਦੀ ਸੰਭਾਵਨਾ ਨਾਲ ਬੇਹਣ ਉਤਸ਼ਾਹ ਭਰਿਆ ਹੈ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਅਰਥਸ਼ਾਸਤਰਾਂ ਦੇ ਇਸ ਨਿਯਮ ਨਾਲ ਹਰੇਕ ਕੋਈ ਜਾਣੂ ਹੈ ਕਿ ਜਦੋਂ ਵਸਤੂ ਜ਼ਿਆਦਾ ਹੁੰਦੀ ਹੈ ਤਾਂ ਮੰਗ ਘੱਟ ਜਾਂਦੀ ਹੈ ਤੇ ਕੀਮਤਾਂ ਵੀ ਹੇਠਾਂ ਆ ਜਾਂਦੀਆਂ ਹਨ।

 

 

ਨਾਸਾ ਦੇ ਵਿਗਿਆਨੀਆਂ ਮੁਤਾਬਕ ਸੋਨੇ ਦੇ ਇਸ ਧਰੂ-ਤਾਰੇ ਦਾ ਖੇਤਰਫਲ 200 ਵਰਗ ਕਿਲੋਮੀਟਰ ਹੈ। ਸੋਨੇ ਦੇ ਇਸ ਧਰੂ-ਤਾਰੇ ਦੀ ਕੀਮਤ 700 ਕਵਿੰਟਟ੍ਰਿਲਿਅਨ ਡਾਲਰ ਦੱਸੀ ਗਈ ਹੈ। 1 ਕਵਿੰਟਟ੍ਰਿਲਿਅਨ ਚ 18 ਜ਼ੀਰੋਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਭਾਰਤੀ ਕਰੰਸੀ ਮੁਤਾਬਕ ਇਸ ਧਰੂ-ਤਾਰੇ ਦੇ ਸੋਨੇ ਦੀ ਕੀਮਤ 49 ਹਜ਼ਾਰ ਕਰੋੜ ਖਰਬ ਰੁਪਏ ਹੈ।

 

 

ਇਸ ਧਰੂ-ਤਾਰੇ ’ਤੇ ਜਿੰਨਾ ਸੋਨਾ ਪਾਇਆ ਗਿਆ ਹੈ ਉਸਦਾ ਮੌਜੂਦਾ ਬਾਜ਼ਾਰੀ ਮੁੱਲ ਅੰਦਾਜਨ ਤੌਰ ਤੇ ਦੁਨੀਆ ਦੇ ਹਰੇਕ ਵਿਅਕਤੀ ਕੋਲ 93 ਅਰਬ ਡਾਲਰ ਦੀ ਜਾਇਦਾਦ ਹੋ ਸਕਦੀ ਹੈ। ਮਤਲਬ ਦੁਨੀਆ ਦੇ ਹਰੇਕ ਬੰਦੇ ਦੇ ਹਿੱਸੇ 65 ਖਰਬ ਰੁਪਏ ਆਉਣਗੇ।

 

ਇਹ ਰਕਮ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਚ ਸ਼ਾਮਲ ਐਮੇਜ਼ੋਨ ਦੇ ਮੁਖੀ ਜੇਫ਼ ਬੇਜੋਸ ਦੀ ਜਾਇਦਾਦ ਤੋਂ ਵੀ ਵੱਧ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This gold comet can make everyone billionaire in world Gold Price can lowest ever