ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ ਤਰੀਕਾ ਦੱਸੇਗਾ ਕਿ ਤੁਹਾਡੇ ਕੋਲ ਪੈਸਾ ਆਸਾਨੀ ਨਾਲ ਆਵੇਗਾ ਕੇ ਨਹੀਂ

ਹਰੇਕ ਮਨੁੱਖ ਚਾਹੁੰਦਾ ਹੈ ਕਿ ਉਸ ਕੋਲ ਚੰਗਾ ਪੈਸਾ ਹੋਵੇ ਜਿਸ ਨਾਲ ਉਹ ਭਵਿੱਖ ਚ ਕਿਸੇ ਵੀ ਤਰ੍ਹਾਂ ਦੀਆਂ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਕਾਰਨ ਲੋਕ ਭਵਿੱਖ ਚ ਆਪਣੀ ਆਰਥਿਕ ਸਥਿਤੀ ਨੂੰ ਲੈ ਕੇ ਕਾਫੀ ਫਿਕਰਮੰਦ ਰਹਿੰਦੇ ਹਨ ਕਿ ਉਨ੍ਹਾਂ ਕੋਲ ਪੈਸਾ ਆਵੇਗਾ ਜਾਂ ਨਹੀਂ।

 

ਪੰਡਿਤ ਅੰਬਿਕਾ ਪ੍ਰਸਾਦ ਮੁਤਾਬਕ ਹਸਤਰੇਖਾ ਸ਼ਾਸਤਰ ਚ ਹਥੇਲੀ ਦੇ ਰੰਗ ਅਤੇ ਪੈਸੇ ਦੀ ਹਾਲਤ ਸਬੰਧੀ ਦੱਸਿਆ ਗਿਆ ਹੈ। ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਤੁਹਾਨੂੰ ਭਵਿੱਖ ਚ ਪੈਸਾ ਕਮਾਉਣ ਲਈ ਵਾਧੂ ਮਿਹਨਤ ਕਰਨੀ ਪਵੇਗੀ ਜਾਂ ਤੁਸੀਂ ਆਸਾਨੀ ਨਾਲ ਸਾਰੀਆਂ ਸੁੱਖ ਸਹੂਲਤਾਂ ਪ੍ਰਾਪਤ ਕਰ ਸਕੋਗੇ।

 

ਸਫੇਦ ਰੰਗ
ਜਿਨ੍ਹਾਂ ਲੋਕਾਂ ਦੀ ਹਥੇਲੀ ਦਾ ਰੰਗ ਸਫੇਦ ਹੁੰਦਾ ਹੈ ਉਨ੍ਹਾਂ ਕੋਲ ਪੈਸੇ ਦੀ ਕਮੀ ਨਹੀਂ ਹੁੰਦੀ ਹੈ। ਅਜਿਹੇ ਲੋਕਾਂ ਦਾ ਜੀਵਨ ਕਮੀ ਚ ਨਿਕਲਦਾ ਹੈ ਕਿਉਂਕਿ ਇਸ ਰੰਗ ਦੀ ਹਥੇਲੀ ਵਾਲਿਆਂ ਕੋਲ ਪੈਸਾ ਆਉਂਦੇ ਹੀ ਖਰਚ ਹੋ ਜਾਂਦਾ ਹੈ।

 

ਲਾਲ ਰੰਗ
ਲਾਲ ਰੰਗ ਦੀ ਹਥੇਲੀ ਵਾਲੇ ਲੋਕਾਂ ਤੇ ਕਰਜ਼ ਬਹੁਤ ਹੁੰਦਾ ਹੈ। ਜਿਸ ਕਾਰਨ ਉਹ ਜਿ਼ੰਦਗੀ ਭਰ ਕਰਜ਼ਾ ਉਤਾਰਨ ਲਈ ਹੀ ਪੈਸਾ ਕਮਾਉਂਦੇ ਰਹਿੰਦੇ ਹਨ। ਅਜਿਹੇ ਲੋਕ ਮਿਹਨਤ ਬਹੁਤ ਕਰਦੇ ਹਨ ਪਰ ਪੈਸਾ ਨਹੀਂ ਬਚਾ ਪਾਉਂਦੇ ਹਨ।

 

ਪੀਲਾ ਰੰਗ
ਇਸ ਰੰਗ ਦੀ ਹਥੇਲੀ ਵਾਲੇ ਲੋਕ ਕੰਜੂਸ ਹੁੰਦੇ ਹਨ ਅਤੇ ਉਨ੍ਹਾਂ ਦਾ ਧਿਆਨ ਦੂਜਿਆਂ ਦੇ ਪੈਸੇ ਤੇ ਰਹਿੰਦਾ ਹੈ। ਇਸ ਮਗਰੋਂ ਵੀ ਅਜਿਹੇ ਲੋਕ ਪੈਸੇ ਦੀ ਘਾਟ ਕਾਰਨ ਜਦੋਜਹਿਦ ਕਰਦੇ ਰਹਿੰਦੇ ਹਨ ਕਿਉਂਕਿ ਅਜੀਹੇ ਹਥੇਲੀ ਵਾਲੇ ਲੋਕ ਜਿ਼ੰਦਗੀ ਭਰ ਆਪਣੇ ਜਾਂ ਪਰਿਵਾਰ ਵਾਲਿਆਂ ਦੀ ਬੀਮਾਰੀਆਂ ਚ ਪੈਸਾ ਲਗਾਉੁਂਦੇ ਰਹਿੰਦੇ ਹਨ।

 

ਗੁਲਾਬੀ ਰੰਗ
ਜਿਨ੍ਹਾਂ ਲੋਕਾਂ ਦੀ ਹਥੇਲੀ ਦਾ ਰੰਗ ਗੁਲਾਬੀ ਹੁੰਦਾ ਹੈ, ਉਨ੍ਹਾਂ ਕੋਲ ਪੈਸਿਆਂ ਦੀ ਘਾਟ ਨਹੀਂ ਹੁੰਦੀ ਹੈ। ਨਾ ਹੀ ਇਨ੍ਹਾਂ ਲੋਕਾਂ ਦੇ ਕੰਮ ਪੈਸਿਆਂ ਕਾਰਨ ਰੁਕਦੇ ਹਨ। ਅਜਿਹੇ ਲੋਕਾਂ ਕੋਲ ਪੈਸਿਆਂ ਦੇ ਨਾਲ ਜਾਇਦਾਦ ਵੀ ਆਉਂਦੀ ਹੈ।

 

ਧੱਬੇਦਾਰ ਹਥੇਲੀ ਜਾਂ ਗੰਧਲਾ ਰੰਗ
ਗੰਧਲੇ ਰੰਗ ਜਾਂ ਧੱਬੇਦਾਰ ਹਥੇਲੀ ਵਾਲੇ ਲੋਕ ਗਲਤ ਕੰਮਾਂ ਨਾਲ ਪੈਸੇ ਕਮਾਉਂਦੇ ਹਨ ਅਤੇ ਛੇਤੀ ਹੀ ਪੈਸਾ ਗੁਆਚ ਵੀ ਦਿੰਦੇ ਹਨ। ਅਜਿਹੇ ਲੋਕ ਸ਼ਾਰਟਕੱਟ ਦੁਆਰਾ ਪੈਸੇ ਕਮਾਉਣ ਦੀ ਕੋਸਿ਼ਸ਼ ਕਰਦੇ ਹਨ ਪਰ ਫਿਰ ਵੀ ਜੀਵਨ ਚ ਸਹੂਲਤਾਂ ਦੀ ਘਾਟ ਹੁੰਦੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This method will tell if you will not have money easily