ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀਪੂ ਸੁਲਤਾਨ ਦੀ ਬੰਦੂਕ ਤੇ ਸੋਨੇ ਦੀ ਤਲਵਾਰ ਦੀ ਲਗੀ ਬੋਲੀ, ਜਾਣੋ ਕੀਮਤ

ਬਰਕਸ਼ਾਇਰ ਚ ਹੋਈ ਇਕ ਨੀਲਾਮੀ ਚ ਟੀਪੂ ਸੁਲਤਾਨ ਦੇ ਜੰਗੀ ਹਥਿਆਰਾਂ ਦੀ ਬੋਲੀ ਲੱਗੀ। ਇਨ੍ਹਾਂ ਹਥਿਆਰਾਂ ਚ ਟੀਪੂ ਸੁਲਤਾਨ ਦੀ ਚਾਂਦੀ ਲੱਗੀ ਬੰਦੂਕ ਤੇ ਸੋਨੇ ਦੀ ਤਲਵਾਰ ਸ਼ਾਮਲ ਹੈ। ਇਨ੍ਹਾਂ ਦੀ ਨੀਲਾਮੀ ਦੀ ਕੁੱਲ ਕੀਮਤ 107,000 ਪੋਂਡ ਚ ਹੋਈ।

 

ਇਸ ਸਮਗਾਮ ਚ 14 ਬੋਲੀਆਂ ਚਾਂਦੀ ਲਗੀ 20 ਬੋਰ ਵਾਲੀ ਇਸ ਬੰਦੂਕ ਦੀ ਲਗੀ ਜਦਕਿ ਟੀਪੂ ਦੀ ਇਸ ਬੰਦੂਕ ਦੀ ਨੀਲਾਮੀ 60,000 ਪੋਂਡ (54.74 ਲੱਖ ਰੁਪਏ) ਚ ਹੋਈ। ਇਸ ਬੰਦੂਕ ਨਾਲ ਸਬੰਧਤ ਦਸਤਾਵੇਜ਼ ਚ ਲਿਖਿਆ ਹੈ ਕਿ ਹੋ ਸਕਦਾ ਹੈ ਕਿ ਇਸ ਬੰਦੂਕ ਨੂੰ ਸਿੱਧੇ ਜੰਗੀ ਮੈਦਾਨ ਤੋਂ ਹੀ ਚੁਕਿਆ ਗਿਆ ਹੋਵੇਗਾ ਕਿਉਂਕਿ ਇਹ ਕਾਫੀ ਮਾੜੇ ਢੰਗ ਨਾਲ ਨੁਕਸਾਨੀ ਗਈ ਹੈ।

 

ਟੀਪੂ ਦੀ ਇਸ ਬੰਦੂਕ ਮਗਰੋਂ ਸਭ ਤੋਂ ਜ਼ਿਆਦਾ 58 ਬੋਲੀਆਂ ਸੋਨੇ ਨਾਲ ਬਣੀ ਤਲਵਾਰ ਦੀ ਲਗੀ ਜਿਸ ਨੂੰ ਲਗਭਗ 18,500 ਪੋਂਡ (16 ਲੱਖ ਰੁਪਏ) ਚ ਖਰੀਦਿਆ ਗਿਆ।

 

ਇਸ ਬੋਲੀ ਦੀ ਜਾਣਕਾਰੀ ਹੋਣ ਤੇ ਭਾਰਤੀ ਹਾਈ ਕਮਿਸ਼ਨਰ ਬਰਕਸ਼ਾਇਰ ਸਥਿਤ ਨੀਲਾਮੀ ਘਰ ਐਂਟਨੀ ਕ੍ਰਾਈਬ ਲਿਮਟਿਡ ਨੂੰ ਇਨ੍ਹਾਂ ਸਾਰੇ ਸਮਾਨ ਨੂੰ ਵਾਪਸ ਭਾਰਤ ਭੇਜਣ ਤੇ ਵਿਚਾਰ ਕਰਨ ਨੂੰ ਕਿਹਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tipu Sultan gun and sword auction in UK