ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੁਲਾਸਾ, ਕਿਸਾਨਾਂ ਨਾਲੋਂ ਬੇਰੁਜ਼ਗਾਰ ਤੇ ਸਵੈ-ਰੁਜ਼ਗਾਰ ਲੋਕ ਵੱਧ ਕਰ ਰਹੇ ਖੁਦਕੁਸ਼ੀਆਂ

ਜਦੋਂ ਵੀ ਆਤਮ ਹੱਤਿਆ ਦੀ ਗੱਲ ਆਉਂਦੀ ਹੈ ਤਾਂ ਦੇਸ਼ ਵਿਚ ਕਿਸਾਨਾਂ ਦਾ ਸਭ ਤੋਂ ਪਹਿਲਾਂ ਜ਼ਿਕਰ ਆਉਂਦਾ ਹੈ ਪਰ ਐਨਸੀਆਰਬੀ ਦੀ ਰਿਪੋਰਟ ਨੇ ਕੁਝ ਹੈਰਾਨ ਕਰਨ ਵਾਲੇ ਨਵੇਂ ਖੁਲਾਸੇ ਕੀਤੇ ਹਨ। ਸਾਲ 2018 ਚ ਖੁਦਕੁਸ਼ੀ ਕਰਨ ਵਾਲਿਆਂ ਵਿੱਚ ਕਿਸਾਨਾਂ ਨਾਲੋਂ ਵਧੇਰੇ ਬੇਰੁਜ਼ਗਾਰ ਅਤੇ ਸਵੈ-ਰੁਜ਼ਗਾਰ ਵਾਲੇ ਲੋਕ ਸ਼ਾਮਲ ਹਨ।

 

ਸਰਕਾਰੀ ਅੰਕੜਿਆਂ ਦੇ ਅਨੁਸਾਰ ਸਾਲ 2018 ਵਿੱਚ ਹਰ ਰੋਜ਼ ਔਸਤਨ 35 ਬੇਰੁਜ਼ਗਾਰ ਅਤੇ 36 ਸਵੈ-ਰੁਜ਼ਗਾਰ ਵਾਲੇ ਵਿਅਕਤੀਆਂ ਨੇ ਖੁਦਕੁਸ਼ੀ ਕੀਤੀ। ਇਸ ਸਾਲ ਖੁਦਕੁਸ਼ੀ ਦੇ 26,085 ਮਾਮਲੇ ਸਿਰਫ ਇਨ੍ਹਾਂ ਦੋਵਾਂ ਸ਼੍ਰੇਣੀਆਂ ਵਿੱਚ ਸਾਹਮਣੇ ਆਏ ਹਨ।

 

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੇ ਅੰਕੜਿਆਂ ਅਨੁਸਾਰ 13,149 ਸਵੈ-ਰੁਜ਼ਗਾਰ ਕਰਨ ਵਾਲਿਆਂ ਅਤੇ 12,936 ਬੇਰੁਜ਼ਗਾਰਾਂ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ। ਜਦਕਿ ਇਸ ਦੌਰਾਨ 10,349 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਇਹ ਕੁੱਲ ਸੰਖਿਆ ਚ ਕ੍ਰਮਵਾਰ 9.8 ਪ੍ਰਤੀਸ਼ਤ ਅਤੇ 9.6 ਪ੍ਰਤੀਸ਼ਤ ਹੈ।

 

ਖੁਦਕੁਸ਼ੀ ਦੇ ਮਾਮਲਿਆਂ ਵਿਚ ਵਾਧਾ:

 

ਸਾਲ 2018 ਵਿਚ ਦੇਸ਼ ਵਿਚ ਹੋਏ ਕੁਲ ਆਤਮ ਹੱਤਿਆ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਇਸ ਸਮੇਂ ਦੌਰਾਨ 1 ਲੱਖ 34 ਹਜ਼ਾਰ 516 ਲੋਕਾਂ ਨੇ ਖੁਦਕੁਸ਼ੀ ਕੀਤੀ। ਇਹ ਗਿਣਤੀ ਸਾਲ 2017 ਦੇ ਮੁਕਾਬਲੇ 3.6 ਪ੍ਰਤੀਸ਼ਤ ਵੱਧ ਹੈ। ਪ੍ਰਤੀ ਲੱਖ ਆਬਾਦੀ ਚ ਮੌਤ ਦਰ ਵਿਚ ਵੀ 0.3 ਪ੍ਰਤੀਸ਼ਤ ਵਾਧਾ ਹੋਇਆ ਹੈ।

 

ਮਰਨ ਵਾਲੀਆਂ ਘਰੇਲੂ ਔਰਤਾਂ ਦੀ ਵੱਧ ਰਹੀ ਗਿਣਤੀ:

 

ਹਾਲ ਹੀ ਚ ਜਾਰੀ ਕੀਤੀ ਗਈ ਐਨਸੀਆਰਬੀ ਦੀ ਰਿਪੋਰਟ ਦੇ ਅਨੁਸਾਰ ਘਰੇਲੂ ਔਰਤਾਂ ਚ ਖੁਦਕੁਸ਼ੀਆਂ ਦਾ ਰੁਝਾਨ ਵੱਧ ਰਿਹਾ ਹੈ। ਸਾਲ 2018 ਵਿੱਚ 42,391 ਔਰਤਾਂ ਨੇ ਆਪਣੀਆਂ ਜਾਨਾਂ ਦਿੱਤੀਆਂ, ਜਿਨ੍ਹਾਂ ਚੋਂ 54.1 ਪ੍ਰਤੀਸ਼ਤ ਮਤਲਬ 22,937 ਘਰੇਲੂ ਔਰਤਾਂ ਸਨ।

 

ਦੂਜੇ ਖੇਤਰਾਂ ਦੀ ਸਥਿਤੀ

 

ਖੇਤਰ                    ਖੁਦਕੁਸ਼ੀ         ਕੁੱਲ ਗਿਣਤੀ ਸ਼ੇਅਰ (%)

ਸਰਕਾਰੀ ਕਰਮਚਾਰੀ    1707          1.3

ਨਿਜੀ ਕਰਮਚਾਰੀ        8246         6.1

PSU ਕਰਮਚਾਰੀ        2022         1.5

ਵਿਦਿਆਰਥੀ           10,159         7.6

 

 

ਕਿਹੜੇ ਸੂਬੇ ਚ ਸਭ ਤੋਂ ਵੱਧ ਖੁਦਕੁਸ਼ੀਆਂ ਹੋਈਆਂ ਹਨ-

 

ਦੇਸ਼ ਵਿੱਚ ਆਤਮ ਹੱਤਿਆ ਦੇ ਅੱਧੇ ਤੋਂ ਵੱਧ ਮਾਮਲੇ 50.9 ਪ੍ਰਤੀਸ਼ਤ ਇਨ੍ਹਾਂ 5 ਸੂਬਿਆਂ ਵਿੱਚ ਦਰਜ ਕੀਤੇ ਗਏ ਹਨ।

 

ਸੂਬਿਆਂ ਦੇ ਨਾਂ ਤੇ ਮਾਮਲੇ

 

ਮਹਾਰਾਸ਼ਟਰ 17,972

ਤਾਮਿਲਨਾਡੂ 13,896

ਪੱਛਮੀ ਬੰਗਾਲ 13,255

ਮੱਧ ਪ੍ਰਦੇਸ਼ 11,775

ਕਰਨਾਟਕ 11,561

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unemployed and self-employed people commit suicide more than farmers report reveals