ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਥੇ ਦੁੱਧ ਵਿਕਦਾ ਨਹੀਂ ਬਲਕਿ ਵੰਡਿਆ ਜਾਂਦੈ ਮੁਫਤ

ਅਜਿਹੇ ਸਮੇਂ ਚ ਜਦੋਂ ਲੋਕਾਂ ਨੂੰ ਪਾਣੀ ਵੀ ਖਰੀਦ ਕੇ ਪੀਣਾ ਪੈਂਦਾ ਹੈ ਉਦੋਂ ਇਕ ਅਜਿਹਾ ਪਿੰਡ ਚਰਚਾ ਚ ਆਇਆ ਹੈ ਜਿੱਥੇ ਲੋੜਵੰਦ ਲੋਕਾਂ ਨੂੰ ਦੁੱਧ ਵੀ ਮੁਫਤ ਚ ਮਿਲ ਜਾਂਦਾ ਹੈ। ਜਾਣਕਾਰੀ ਮੁਤਾਬਕ ਇਸ ਪਿੰਡ ਚ ਲੋਕਾਂ ਕੋਲ ਜੇਕਰ ਵੱਧ ਦੁੱਧ ਹੁੰਦਾ ਹੈ ਤਾਂ ਉਹ ਲੋੜਵੰਦਾਂ ਨੂੰ ਵੰਡ ਦਿੰਦੇ ਹਨ।

 

ਮੱਧ ਪ੍ਰਦੇਸ਼ ਦਾ ਇਹ ਚੂੜੀਆ ਨਾਂ ਦਾ ਪਿੰਡ ਨਰਸਿੰਘਪੁਰ ਜ਼ਿਲ੍ਹੇ ਚ ਪੈਂਦਾ ਹੈ ਜਦਕਿ ਕਈ ਖ਼ਬਰਾਂ ਚ ਇਸ ਨੂੰ ਬੈਤੂਲ ਜ਼ਿਲ੍ਹੇ ਚ ਦਸਿਆ ਜਾ ਰਿਹਾ ਹੈ। ਪਿੰਡ ਵਾਲਿਆਂ ਮੁਤਾਬਕ ਲਗਭਗ 100 ਸਾਲ ਪਹਿਲਾਂ ਇਸ ਪਿੰਡ ਚ ਇਕ ਬਾਬਾ ਆਇਆ ਸੀ ਜੋ ਕਿ ਗਊ ਮਾਤਾ ਦੇ ਵੱਡੇ ਭਗਤ ਸਨ। ਉਨ੍ਹਾਂ ਨੇ ਪਿੰਡ ਵਾਲਿਆਂ ਨੂੰ ਸਲਾਹ ਦਿੱਤੀ ਕਿ ਕਿਸੇ ਨੂੰ ਵੀ ਦੁੱਧ ਵੇਚਣਾ ਨਹੀਂ ਚਾਹੀਦਾ ਬਲਕਿ ਵਾਧੂ ਹੋਣ ਤੇ ਵੰਡ ਦੇਣਾ ਚਾਹੀਦਾ ਹੈ।

 

ਬਾਬੇ ਦੀ ਇਹ ਸੋਚ ਸੀ ਕਿ ਪਿੰਡ ਦੇ ਲੋਕ ਦੁੱਧ ਨਾ ਵੇਚਣ ਕਾਰਨ ਪਿੰਡ ਦੇ ਲੋਕ ਹੀ ਦੁੱਧ ਪੀਣਗੇ ਤਾਂ ਉਹ ਸਿਹਤਮੰਦ ਰਹਿਣਗੇ, ਇਸ ਤੋਂ ਬਾਅਦ ਇਸ ਪਿੰਡ ਦੇ ਲੋਕਾਂ ਨੇ ਦੁੱਧ ਵੇਚਣਾ ਬੰਦ ਕਰ ਦਿੱਤਾ ਜਦਕਿ ਕੁਝ ਲੋਕ ਆਪਣੇ ਗੁਜ਼ਾਰੇ ਲਈ ਘੀ ਬਣਾ ਕੇ ਜ਼ਰੂਰ ਵੇਚਦੇ ਹਨ।

 

ਪਿੰਡ ਵਾਲਿਆਂ ਮੁਤਾਬਕ ਇਥੇ ਲੋਕਾਂ ਦਾ ਮੁੱਖ ਕੀਤਾ ਖੇਤੀਬਾੜੀ ਹੈ ਜਿਸ ਕਾਰਨ ਇੱਥੇ ਦੁੱਧ ਨਾ ਵੇਚਣ ਤੇ ਕਿਸੇ ਨੂੰ ਕੋਈ ਆਰਥਿਕ ਸਮੱਸਿਆ ਨਹੀਂ ਆਉਂਦੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:unique tradition of not selling milk in a village of madhya Pradesh