ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਹੱਥੋਂ ਨਿਕਲਿਆ ਤੇ ਹਰਿਆਣਾ 'ਚ ਕਿੱਥੇ ਕੁ ਖੜ੍ਹੀ ਹੈ ਆਮ ਆਦਮੀ ਪਾਰਟੀ..

ਆਮ ਆਦਮੀ ਪਾਰਟੀ.

ਆਮ ਆਦਮੀ ਪਾਰਟੀ ਹਰਿਆਣਾ ਵਿੱਚ ਨਵੀਂ ਸਿਆਸੀ ਸਕਤੀ ਬਣ ਕੇ ਉੱਭਰਣ ਦੀ ਕੋਸਿਸ਼ ਕਰ ਰਹੀ ਹੈ। ਪਾਰਟੀ ਸੁਪਰੀਮੋ ਅਮਰਵਿੰਦ ਕੇਜਰੀਵਾਲ ਪਿਛਲੇ ਤਿੰਮ ਮਹੀਨਿਆਂ ਦੌਰਾਨ ਹਰਿਆਣਾ ਦੇ ਸੱਤ ਗੇੜੇ ਮਾਰ ਚੁੱਕੇ ਹਨ। ਕੇਜਰੀਵਾਲ ਨੂੰ ਆਪਣੇ ਜੱਦੀ ਰਾਜ ਵਿੱਚ ਪਾਰਟੀ ਦੇ ਵਿਸਥਾਰ ਦੀ ਸੰਭਾਵਣਾ ਨਜ਼ਰ ਆ ਰਹੀ ਹੈ। ਹਰਿਆਣਾ ਵਿੱਚ ਅਗਲੇ ਸਾਲ ਚੋਣਾਂ ਹੋਣ ਵਾਲੀਆਂ ਹਨ।

 

ਪਰ ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡੀ ਮੁਸੀਬਤ ਸੂਬੇ ਵਿੱਚ ਕਿਸੇ ਵੱਡੇ ਤੇ ਮਜ਼ਬੂਤ ਸਿਆਸੀ ਚਿਹਰੇ ਦਾ ਨਾ ਹੋਣਾ ਹੈ। ਇੱਕ ਚਿਹਰਾ ਜਿਹਰਾ ਵੋਟਰਾਂ ਨੂੰ ਆਪ ਲਈ ਇਕੱਠਾ ਕਰ ਸਕੇ। ਪਾਰਟੀ ਨੂੰ ਸੂਬੇ ਵਿੱਚ ਅੱਗੇ ਵਧਾਉਣ ਲਈ ਕੈਡਰ ਤੇ ਫੰਡਾਂ ਦੀ ਵੀ ਲੋੜ ਹੈ। ਕੇਜਰੀਵਾਲ ਨੂੰ ਅਹਿਸਾਸ ਹੋ ਚੁੱਕਿਆ ਕਿ ਹੁਣ ਪੰਜਾਬ ਆਪ ਦੇ ਹੱਥਾਂ ਵਿੱਚੋਂ ਲਗਭਗ ਨਿਕਲ ਚੁੱਕਿਆ ਹੈ ਤੇ ਇਸੇ ਲਈ ਅੱਖ ਰੱਖੀ ਗਈ ਹੈ ਹਰਿਆਣਾ ਉੱਤੇ। ਜਿਸਦੀ ਹੱਦ ਦਿੱਲੀ ਨਾਲ ਲੱਗਦੀ ਹੈ. ਹਰਿਆਣਾ ਵਿੱਚ ਆਪ ਦੀ ਅਗਵਾਈ ਕਰ ਰਹੇ ਨੇ ਨਵੀਨ ਜੈਹਿੰਦ, ਜੋ  2011 ਅੰਨਾ ਅੰਦੋਲਨ ਵੇਲੇ ਜੇਲ੍ਹ ਵੀ ਜਾ ਚੁੱਕੇ ਹਨ। ਨਵੀਨ ਦਿੱਲੀ ਮਾਡਲ ਦੇ ਦਮ ਉੱਤੇ ਹਰਿਆਣਾ ਵਿੱਚ ਕੁਝ ਕਮਾਲ ਕਰਨ ਦੀ ਰਾਜਨੀਤੀ ਕਰ ਰਹੇ ਹਨ। ਪਾਰਟੀ ਦਾ ਧਿਆਨ ਸਕੂਲ਼ਾਂ ਤੇ ਹਸਪਤਾਲਾਂ ਦੇ ਮੁੱਦਿਆਂ ਉੱਤੇ ਜ਼ਿਆਦਾ ਨਜ਼ਰ ਆ ਰਿਹਾ ਹੈ। ਕੇਜਰੀਵਾਲ ਵੀ ਹਰਿਆਣਾ ਦੇ ਸਕੂਲਾਂ ਤੇ ਹਸਪਤਾਲਾਂ ਦੇ ਲਗਾਤਾਰ ਦੌਰੇ ਕਰ ਰਹੇ ਹਨ।

 

ਆਪ ਨੂੰ ਲੱਗਦਾ ਹੈ ਕਿ ਦਿੱਲੀ ਦੇ ਸਕੂਲਾਂ ਤੇ ਹਸਪਤਾਲਾਂ ਵਾਲਾ ਮਾਡਲ ਹਰਿਆਣਾ ਦੇ ਲੋਕਾਂ ਨੂੰ ਦਿਖਾ ਕੇ ਬੇੜੀ ਪਾਰ ਲਗਾਈ ਜਾ ਸਕਦੀ ਹੈ। ਜੈਹਿੰਦ ਦਾ ਕਹਿਣਾ ਹੈ ਕਿ ਹਰਿਆਣਾ ਵਿੱਚ ਅਜੇ ਸਿਆਸੀ ਥਾਂ ਖਾਲੀ ਹੈ। ਸਾਡੇ ਵਰਕਰ ਘਰ-ਗਰ ਜਾ ਕੇ ਪ੍ਰਚਾਰ ਕਰ ਰਹੇ ਹਨ ਤੇ ਅਸੀਂਣ ਦਿੱਲੀ ਮਾਡਲ ਉੱਤੇ ਚੋਣਾਂ ਲੜ ਰਹੇ ਹਾਂ।

 

ਦਿੱਲੀ ਦੇ ਸੋਸ਼ਲ ਸਾਇੰਸਜ਼ ਇੰਸਟੀਚਿਊਟ ਦੇ ਸੀਨੀਅਰ ਪ੍ਰੋਫੈਸਰ ਰਣਬੀਰ ਸਿੰਘ ਦਾ ਕਹਿਣਾ ਹੈ ਕਿ ਹਰਿਆਣਾ ਦਾ ਸਿਆਸੀ ਦ੍ਰਿਸ਼ ਦਿੱਲੀ ਤੇ ਪੰਜਾਬ ਤੋਂ ਵੱਖਰਾ ਹੈ. ਹਰਿਆਣਾ ਦੀ ਰਾਜਨੀਤੀ ਵਿਅਕਤੀਗਤ ਤੌਰ 'ਤੇ ਚਲਦੀ ਹੈ, ਜੋ ਆਪ ਲਈ ਨੁਕਸਾਨ ਦੀ ਗੱਲ ਹੈ। "ਆਮ ਆਦਮੀ ਪਾਰਟੀ ਕੋਲ ਚਮਤਕਾਰ ਕਰਨ ਦੀ ਜ਼ਿਆਦਾ ਸੰਭਾਵਨਾ ਨਹੀਂ ਹੈ। ਪਾਰਟੀ ਨੂੰ ਕੁਝ ਵੱਖਰਾ ਤੇ ਭਰੋਸੇਮੰਦ ਪੇਸ਼ ਕਰਨਾ ਪਵੇਗਾ। ਆਪ ਕੋਲ ਹਰਿਆਣਾ ਵਿੱਚ ਲੀਡਰਸ਼ਿਪ, ਕੈਡਰ ਤੇ ਫੰਡ ਦੀ ਘਾਟ ਹੈ। ਬਸ ਇੱਕ ਗੱਲ ਪੱਖ ਵਿੱਚ ਹੈ ਕਿ ਆਪ ਅਜੇ ਨਵੀਂ ਪਾਰਟੀ ਹੈ ਤੇ ਕੋਈ ਦਾਗ਼ ਨਹੀਂ। ਪਰ ਇਸਦਾ ਫਾਇਦਾ ਸਿਰਫ ਸ਼ਹਿਰੀ ਖੇਤਰਾਂ ਵਿੱਚ ਮਿਲ ਸਕਦਾ ਹੈ।

 

ਹਰਿਆਣਾ ਦੀ ਜਾਤੀ ਦੇ ਦਮ ਉੱਤੇ ਚੱਲਣ ਵਾਲੀ ਰਾਜਨੀਤੀ ਵਿੱਚ ਜਾਟ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਜਾਟ ਵੋਟ 90 ਵਿਧਾਨ ਸਭਾ ਹਲਕਿਆਂ ਵਿੱਚੋਂ  35 ਵਿਧਾਨਸਭਾ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਤ ਕਰ ਸਕਦਾ ਹੈ। ਦੱਖਣੀ ਹਰਿਆਣਾ ਦੇ 15 ਭਾਗਾਂ ਵਿੱਚ 'ਅਹਿਅਰਜ਼'  ਇੱਕ ਫੈਸਲਾਕੁੰਨ ਭੂਮਿਕਾ ਨਿਭਾਉਂਦੇ ਹਨ, ਪੰਜਾਬੀਆਂ ਦੀਆਂ ਵੋਟਾਂ 15 ਸੀਟਾਂ ਉੱਤੇ ਅਸਰ ਪਾਉਂਦੀਆਂ ਹਨ।

 

2014 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ 47 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ, ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉਦੋਂ ਫੈਕਟਰ ਇਹ ਸੀ ਕਿ ਭਾਜਪਾ ਦੇ ਹੱਕ ਵਿੱਚ ਗ਼ੈਰ ਜਾਟ ਵੋਟ ਬੈਂਕ ਮਜ਼ਬੂਤੀ ਨਾਲ ਖੜ੍ਹਾ ਸੀ। ਜਦੋਂ ਕਿ ਕਾਂਗਰਸ ਤੇ ਆਈਐਨਐਲਡੀ ਦਰਮਿਆਨ ਜਾਟ ਵੋਟਾਂ ਦੀ ਵੰਡ ਹੋ ਗਈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unlike Punjab state Haryana is a bumpy road for Kejriwal