ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

150 ਕਰੋੜ ਦੇ ਮਾਲਕ ਰੂਹਾਨੀ ਸੋਨ-ਬਾਬੇ ਕੋਲ ਕੀ-ਕੀ ਹੈ, ਜਾਣੋ... ਅੰਦਰਲੇ ਭੇਤ

150 ਕਰੋੜ ਦੇ ਮਾਲਕ ਰੂਹਾਨੀ ਸੋਨ-ਬਾਬੇ ਕੋਲ ਕੀ-ਕੀ ਹੈ, ਜਾਣੋ... ਅੰਦਰਲੇ ਭੇਤ

ਅੱਜ ਕੱਲ੍ਹ 58 ਸਾਲਾ ਸੋਨ-ਬਾਬਾ ਕਾਂਵੜ ਯਾਤਰਾ `ਤੇ ਹੈ। ਉਸ ਨੇ ਸੋਨੇ ਦੀਆਂ 25 ਚੇਨਾਂ ਪਾਈਆਂ ਹੋਈਆਂ ਹਨ ਤੇ ਹਰੇਕ ਚੇਨ ਦਾ ਵਜ਼ਨ ਅੱਧਾ ਕਿਲੋਗ੍ਰਾਮ ਤੋਂ ਘੱਟ ਨਹੀਂ ਹੈ। ਉਸ ਨਾਲ 21 ਸ਼ਾਹੀ ਕਾਰਾਂ ਦਾ ਪੂਰਾ ਲਾਮ ਲਸ਼ਕਰ ਚੱਲ ਰਿਹਾ ਹੈ, ਜਿਨ੍ਹਾਂ `ਚ ਬਹੁਤ ਸਾਰੇ ਸਰਕਾਰੀ ਸੁਰੱਖਿਆ ਅਧਿਕਾਰੀ ਤੇ ਬਾਊਂਸਰ ਵੀ ਹਨ। ਹੁਣ ਇਹ ਸੋਨੇ ਵਾਲਾ ਬਾਬਾ ਆਪਣੀ 200 ਕਿਲੋਮੀਟਰ ਲੰਮੀ ਯਾਤਰਾ ਦੇ ਆਖ਼ਰੀ ਪੜਾਅ `ਤੇ ਪੁੱਜ ਚੁੱਕਾ ਹੈ।


ਸੋਨ-ਬਾਬਾ (ਗੋਲਡਨ ਬਾਬਾ) ਦਾ ਅਸਲ ਨਾਂਅ ਸੁਧੀਰ ਮੱਕੜ ਹੈ ਤੇ ਉਹ ਸੋਨੇ ਦੇ ਬਹੁਤ ਭਾਰੀ ਗਹਿਣੇ ਪਾ ਕੇ ਕਾਂਵੜ ਯਾਤਰਾ ਕਰਨ ਲਈ ਪ੍ਰਸਿੱਧ ਹੈ। ਇਸ ਬਾਬੇ ਦਾ ਕਹਿਣਾ ਹੈ ਕਿ ਜੇ ਉਸ ਦੀ ਸਿਹਤ ਠੀਕ ਰਹੀ, ਤਾਂ ਉਹ ਭਵਿੱਖ `ਚ ਅਜਿਹੀਆਂ ਹੋਰ ਯਾਤਰਾਵਾਂ ਵੀ ਕਰੇਗਾ।


ਪਿਛਲੇ ਵਰ੍ਹੇ ਇਸ ਬਾਬੇ ਨੇ 14.5 ਕਿਲੋਗ੍ਰਾਮ ਸੋਨਾ ਪਹਿਨਿਆ ਸੀ ਤੇ ਇਸ ਵਾਰ ਉਸ ਨੇ 20 ਕਿਲੋਗ੍ਰਾਮ ਤੋਂ ਵੱਧ ਸੋਨਾ ਪਾਇਆ ਹੋਇਆ ਹੈ।


ਬਾਬੇ ਨੇ ਦੱਸਿਆ,‘ਰੱਬ ਦੀ ਮਿਹਰ ਨਾਲ ਸੋਨਾ ਹੁਣ ਵਧ ਗਿਆ ਹੈ। ਜੇ ਪਰਮਾਤਮਾ ਦੀ ਮਿਹਰ ਕਾਇਮ ਰਹੀ ਤੇ ਮੇਰੀ ਸਿਹਤ ਨੇ ਇਜਾਜ਼ਤ ਦਿੱਤੀ, ਤਾਂ ਮੈਂ ਆਪਣੀਆਂ ਯਾਤਰਾਵਾਂ ਜਾਰੀ ਰੱਖਾਂਗਾ। ਮੇਰੇ ਢਿੱਡ `ਚ ਇਨਫ਼ੈਕਸ਼ਨ ਹੈ ਤੇ ਪਿਛਲੇ ਤਿੰਨ ਸਾਲਾਂ ਤੋਂ ਮੇਰੀ ਸਿਹਤ ਵਿਗੜਦੀ ਜਾ ਰਹੀ ਹੈ। ਮੈਂ ਦੇਸ਼ ਦੇ ਵਧੀਆ ਹਸਪਤਾਲਾਂ `ਚ ਇਲਾਜ ਲਈ ਜਾ ਕੇ ਆਇਆ ਹਾਂ ਤੇ ਮੁੰਬਈ ਦੇ ਹਸਪਤਾਲਾਂ `ਚ ਵੀ ਗਿਆ ਹਾਂ ਪਰ ਮੈਨੂੰ ਕੋਈ ਰਾਹਤ ਨਹੀਂ ਮਿਲੀ।`


ਪਿਛਲੇ ਵਰ੍ਹੇ ਇਸ ਬਾਬੇ ਨੇ ਐਲਾਨ ਕੀਤਾ ਸੀ ਕਿ ਸਾਲ 2018 ਦੀ ਕਾਂਵੜ ਯਾਤਰਾ ਆਖ਼ਰੀ ਹੋਵੇਗੀ। ਇਹ ਉਨ੍ਹਾਂ ਦੀ ਸਿਲਵਰ ਜੁਬਲੀ ਯਾਤਰਾ ਹੈ ਤੇ ਇਸ ਲਈ ਕਾਰਾਂ, ਦਿੱਲੀ ਦਾ ਬਿਹਤਰੀਨ ਕੇਟਰਰ, ਵਾਟਰ-ਪਰੂਫ਼ ਤੰਬੂ, ਡਾਕਟਰ ਤੇ ਇੱਕ ਐਂਬੂਲੈਂਸ ਆਦਿ ਲੈਣ `ਤੇ ਕੁੱਲ 1.25 ਕਰੋੜ ਰੁਪਏ ਖ਼ਰਚ ਹੋਏ ਹਨ।


ਗੋਲਡਨ-ਬਾਬੇ ਨੇ ਦੱਸਿਆ,‘ਹਰ ਸਾਲ ਮੇਰੀ ਯਾਤਰਾ ਦਾ ਖ਼ਰਚਾ ਵਧਦਾ ਹੀ ਜਾ ਰਿਹਾ ਹੈ। ਮੈਨੁੰ ਆਪਣੀ ਪਹਿਲੀ ਯਾਤਰਾ ਹਾਲੇ ਵੀ ਚੇਤੇ ਹੈ, ਜਿਸ `ਤੇ ਸਿਰਫ਼ 250 ਰੁਪਏ ਖ਼ਰਚ ਹੋਏ ਸਨ।`


ਇਸ ਬਾਬੇ ਕੋਲ ਆਪਣੀਆਂ ਸੋਨੇ ਦੀਆਂ ਚੇਨਾਂ ਤੋਂ ਇਲਾਵਾ ਦੇਵੀ-ਦੇਵਤਿਆਂ ਦੇ ਸੋਨੇ ਦੇ 21 ਲਾਕੇਟ, ਕੜੇ ਹਨ। ਉਨ੍ਹਾਂ ਕੋਲ 27 ਲੱਖ ਰੁਪਏ ਦੀ ਅੱਧਾ ਕਿਲੋਗ੍ਰਾਮ ਵਜ਼ਨੀ ਸੋਨੇ ਦੀ ਰੋਲੈਕਸ ਘੜੀ ਵੀ ਹੈ।


ਇਸ ਸੋਨ-ਬਾਬੇ ਦੀ ਆਪਣੀ ਇੱਕ ਬੀਐੱਮਡਬਲਿਊ ਕਾਰ, ਦੋ ਔਡੀ ਕਾਰਾਂ ਤੇ ਦੋ ਇਨੋਵਾ ਕਾਰਾਂ ਹਨ ਤੇ ਇਹ ਸਾਰੀਆਂ ਇਸ ਵੇਲੇ ਉਨ੍ਹਾਂ ਦੇ ਕਾਫ਼ਲੇ ਨਾਲ ਚੱਲ ਰਹੀਆਂ ਹਨ। ਬਹੁਤ ਵਾਰ ਉਹ ਕਿਰਾਏ ਦੀਆਂ ਹੰਮਰ, ਜੈਗੁਆਰ ਤੇ ਲੈਂਡ ਰੋਵਰ ਕਾਰਾਂ `ਤੇ ਯਾਤਰਾ ਕਰ ਚੁੱਕੇ ਹਨ।


ਉਨ੍ਹਾਂ ਦਾ ਕਹਿਣਾ ਹੈ ਕਿ ਸੋਨੇ ਤੇ ਕਾਰਾਂ ਲਈ ਉਨ੍ਹਾਂ ਦਾ ਪਿਆਰ ਕਦੇ ਖ਼ਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਉਹ ਇਸ ਸੰਸਾਰ ਨੂੰ ਅਲਵਿਦਾ ਆਖਣ ਵਾਲੇ ਹੋਣਗੇ, ਉਹ ਇਹ ਸਾਰਾ ਸੋਨਾ ਆਪਣੇ ਮਨਪਸੰਦ ਚੇਲੇ ਨੂੰ ਦੇ ਕੇ ਜਾਣਗੇ।


ਰੂਹਾਨੀਅਤ `ਚ ਆਉਣ ਤੋਂ ਪਹਿਲਾਂ ਬਾਬਾ ਮੱਕੜ ਹੁਰਾਂ ਦਾ ਕੱਪੜੇ ਦਾ ਆਪਣਾ ਇੱਕ ਕਾਮਯਾਬ ਕਾਰੋਬਾਰ ਦਿੱਲੀ ਦੀ ਗਾਂਧੀ ਨਗਰ ਮਾਰਕਿਟ `ਚ ਚੱਲਦਾ ਸੀ। ਇੰਦਰਾਪੁਰਮ, ਗ਼ਾਜ਼ੀਆਬਾਦ `ਚ ਉਨ੍ਹਾਂ ਦਾ ਇੱਕ ਸ਼ਾਹੀ ਫ਼ਲੈਟ ਹੈ।


ਇਹ ਬਾਬਾ ਬਚਪਨ ਤੋਂ ਹੀ ਅਮੀਰ ਨਹੀਂ ਸਨ। ਉਹ ਛੇ ਸਾਲ ਦੀ ਉਮਰੇ ਗੁਰੂਕੁਲ ਗਏ ਸਨ ਤੇ ਰੋਜ਼ੀ-ਰੋਟੀ ਦੀ ਭਾਲ਼ `ਚ ਹੀ ਹਰਿਦੁਆਰ ਪੁੱਜੇ ਸਨ। ਉਨ੍ਹਾਂ ਨੇ ਕਿਸੇ ਵੇਲੇ ਪੇਵਮੈਂਟਾਂ `ਤੇ ਮਾਲਾਵਾਂ ਤੇ ਕੱਪੜੇ ਵੀ ਵੇਚੇ ਸਨ। 


ਉਨ੍ਹਾਂ ਨੂੰ ਸ੍ਰੀ ਮਹੰਤ ਜੀ ਗੋਲਡਨ ਪੁਰੀ ਬਾਬਾਜੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਤੇ ਉਨ੍ਹਾਂ ਦੇ ਚੇਲਿਆਂ ਦੇ ਅਨੁਮਾਨ ਮੁਤਾਬਕ ਉਨ੍ਹਾਂ ਕੋਲ 150 ਕਰੋੜ ਰੁਪਏ ਦੀ ਜਾਇਦਾਦ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What Golden Baba of Rs 150 Crore has know evertything