ਸਿਟੀਜ਼ਨਸ਼ਿਪ ਸੋਧ ਬਿੱਲ ਚ ਸਿਟੀਜ਼ਨਸ਼ਿਪ ਐਕਟ 1955 ਚ ਸੋਧ ਕਰਨ ਦਾ ਪ੍ਰਸਤਾਵ ਹੈ। ਇਸ ਵਿੱਚ ਅਫਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਆਏ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਈਸਾਈ ਧਰਮ ਦੇ ਸ਼ਰਨਾਰਥੀਆਂ ਲਈ ਨਾਗਰਿਕਤਾ ਦੇ ਨਿਯਮਾਂ ਨੂੰ ਸੌਖਾ ਕਰਨਾ ਸ਼ਾਮਲ ਹੈ।
ਮੌਜੂਦਾ ਸਮੇਂ ਕਿਸੇ ਵਿਅਕਤੀ ਲਈ ਘੱਟੋ ਘੱਟ ਪਿਛਲੇ 11 ਸਾਲਾਂ ਲਈ ਇਥੇ ਰਹਿਣਾ ਲਾਜ਼ਮੀ ਹੈ ਤਾਂ ਕਿ ਉਹ ਭਾਰਤ ਦੀ ਨਾਗਰਿਕਤਾ ਪ੍ਰਾਪਤ ਕਰ ਸਕੇ। ਇਸ ਸੋਧ ਦੇ ਜ਼ਰੀਏ ਸਰਕਾਰ ਨਿਯਮ ਨੂੰ ਸੌਖਾ ਬਣਾ ਕੇ ਨਾਗਰਿਕਤਾ ਹਾਸਲ ਕਰਨ ਦੀ ਮਿਆਦ ਇਕ ਸਾਲ ਤੋਂ ਲੈ ਕੇ 6 ਸਾਲ ਕਰਨਾ ਚਾਹੁੰਦੀ ਹੈ।
ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਸਾਰੇ ਗੈਰਕਾਨੂੰਨੀ ਪ੍ਰਵਾਸੀ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਈਸਾਈ ਅਫਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਭਾਰਤੀ ਨਾਗਰਿਕਤਾ ਲਈ ਯੋਗ ਹੋ ਜਾਣਗੇ।