ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖਰ ਭਾਰਤ ਲਈ ਕਿਉਂ ਜ਼ਰੂਰੀ ਹੈ S-400 ਮਿਜ਼ਾਈਲ ਰੱਖਿਆ ਪ੍ਰਣਾਲੀ?

ਐਸ-400 ਮਿਜ਼ਾਈਲ ਪ੍ਰਣਾਲੀ ‘ਐਸ -300’ ਦਾ ਸੁਧਾਰਿਆ ਹੋਇਆ ਰੂਪ ਹੈ। ਇਹ 1990 ਦੇ ਦਹਾਕੇ ਵਿੱਚ ਰੂਸ ਦੇ ਅਲਮਾਜ਼ ਸੈਂਟਰਲ ਡਿਜ਼ਾਈਨ ਬਿਊਰੋ ਦੁਆਰਾ ਵਿਕਸਤ ਕੀਤਾ ਗਿਆ ਸੀ। ਇਹ ਮਿਜ਼ਾਈਲ ਪ੍ਰਣਾਲੀ 2007 ਤੋਂ ਰੂਸ ਵਿੱਚ ਸੇਵਾ ਵਿੱਚ ਹੈ ਅਤੇ ਵਿਸ਼ਵ ਦੇ ਸਭ ਤੋਂ ਉੱਤਮ ਰੱਖਿਆ ਪ੍ਰਣਾਲੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

 

ਇਸ ਮਿਜ਼ਾਈਲ ਪ੍ਰਣਾਲੀ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਲਗਭਗ 400 ਕਿਲੋਮੀਟਰ ਦੇ ਖੇਤਰ ਵਿੱਚ ਦੁਸ਼ਮਣ ਦੇ ਜਹਾਜ਼ਾਂ, ਮਿਜ਼ਾਈਲਾਂ ਅਤੇ ਇੱਥੋਂ ਤੱਕ ਕਿ ਡਰੋਨ ਨੂੰ ਨਸ਼ਟ ਕਰਨ ਦੇ ਸਮਰੱਥ ਹੈ। ਇਸ ਨੂੰ ਦੁਨੀਆ ਦੀ ਸਭ ਤੋਂ ਸਮਰੱਥ ਸਤਹ ਤੋਂ ਹਵਾ ਮਿਜ਼ਾਈਲ ਪ੍ਰਣਾਲੀ ਮੰਨਿਆ ਜਾਂਦਾ ਹੈ। ਇਸ ਮਿਜ਼ਾਈਲ ਪ੍ਰਣਾਲੀ ਦੀ ਸਮਰੱਥਾ ਦਾ ਅੰਦਾਜਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਚ ਅਮਰੀਕਾ ਦਾ ਸਭ ਤੋਂ ਉੱਨਤ ਲੜਾਕੂ ਜਹਾਜ਼ ਐਫ -35 ਨੂੰ ਸੁੱਟਣ ਦੇ ਸਮਰੱਥ ਵੀ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਇਸ ਰੱਖਿਆ ਪ੍ਰਣਾਲੀ ਨਾਲ ਜਹਾਜ਼ ਅਤੇ ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਜ਼ਮੀਨੀ ਨਿਸ਼ਾਨਿਆਂ ਨੂੰ ਵੀ ਤਬਾਹ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਵਿਲੱਖਣ ਹੈ ਕਿ ਇਹ ਮਿਜ਼ਾਈਲ ਪ੍ਰਣਾਲੀ ਇਕੋ ਸਮੇਂ ਤਿੰਨ ਮਿਜ਼ਾਈਲਾਂ ਦਾਗੀਆਂ ਜਾ ਸਕਦੀਆਂ ਹਨ ਤੇ ਹਰੇਕ ਪੜਾਅ ਚ 72 ਮਿਸਾਇਲਾਂ ਜਿਹੜੀਆਂ 36 ਟੀਚਿਆਂ 'ਤੇ ਸਹੀ ਤਰ੍ਹਾਂ ਮਾਰ ਕਰਨ ਦੇ ਯੋਗ ਹਨ।

 

ਐਸ-400 ਮਿਜ਼ਾਈਲ ਪ੍ਰਣਾਲੀ ਅਮਰੀਕਾ ਦੇ ਸਭ ਤੋਂ ਆਧੁਨਿਕ ਲੜਾਕੂ ਜਹਾਜ਼ ਐਫ -35 ਨੂੰ ਵੀ ਤਬਾਹ ਕਰ ਸਕਦੀ ਹੈ ਜਦਕਿ ਇਹ ਇਕੋ ਸਮੇਂ 36 ਪਰਮਾਣੂ-ਸਮਰੱਥ ਮਿਜ਼ਾਈਲਾਂ ਨੂੰ ਨਸ਼ਟ ਕਰ ਸਕਦੀ ਹੈ। ਚੀਨ ਤੋਂ ਬਾਅਦ ਭਾਰਤ ਇਸ ਰੱਖਿਆ ਪ੍ਰਣਾਲੀ ਨੂੰ ਖਰੀਦਣ ਵਾਲਾ ਦੂਜਾ ਦੇਸ਼ ਹੈ।

 

 

 

ਭਾਰਤ ਨੇ S400 ਮਿਜ਼ਾਈਲ ਰੱਖਿਆ ਪ੍ਰਣਾਲੀ ਲਈ ਰੂਸ ਨੂੰ ਦਿੱਤੀ ਪੇਸ਼ਗੀ ਰਕਮ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why is S-400 missile defense system important for India