ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਦੂ ਹੋਣ ਦੇ ਬਾਵਜੂਦ ਕਰੁਣਾਨਿਧੀ ਨੂੰ ਦਫ਼ਨਾਇਆ ਕਿਉਂ ਗਿਆ? ਜਾਣੋ ਅਸਲ ਵਜ੍ਹਾਂ

ਕਰੁਣਾਨਿਧੀ ਨੂੰ ਦਫ਼ਨਾਇਆ ਕਿਉਂ ਗਿਆ

ਮੰਗਲਵਾਰ ਦੀ ਸ਼ਾਮ ਨੂੰ ਤਾਮਿਲਨਾਡੂ ਦੇ ਦਿੱਗਜ ਸਿਆਸੀ ਆਗੂ ਅਤੇ ਡੀਐਮਕੇ ਮੁਖੀ ਕਰੁਣਾਨਿਧੀ ਨੇ ਚੇਨਈ ਦੇ ਕਾਵੇਰੀ ਹਸਪਤਾਲ 'ਚ ਆਖਰੀ ਸਾਹ ਲਿਆ ਕਰੁਣਾਨਿਧੀ 94 ਸਾਲ ਦੇ ਸਨ ਅਤੇ ਕੁਝ ਸਮੇਂ ਤੋਂ ਬੀਮਾਰ ਸਨ।​​​​​​​ ਮਦਰਾਸ ਹਾਈ ਕੋਰਟ ਨੇ ਕਰੁਣਾਨਿਧੀ ਨੂੰ ਮਰੀਨਾ ਬੀਚ 'ਤੇ ਦਫਨਾਏ ਜਾਣ ਲਈ ਹਰੀ ਝੰਡੀ ਦੇ ਦਿੱਤੀ ਸੀ।​​​​​​​ ਪਰ ਸੂਬਾ ਸਰਕਾਰ ਇਸ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਨਾਲ ਪਹੁੰਚ ਗਈ ਸੀ।​​​​​​​ ਪਰ ਆਮ ਲੋਕ ਜਾਂ ਜੋ ਦ੍ਰਵਿੜ ਰਾਜਨੀਤੀ ਤੋਂ ਅਣਜਾਣ ਹਨ, ਇਹ ਸਮਝ ਨਹੀਂ ਪਾ ਰਹੇ ਕਿ ਕਰੁਣਾਨਿਧੀ ਦੇ ਇੱਕ ਹਿੰਦੂ ਹੋਣ ਦੇ ਬਾਵਜੂਦ ਉਨ੍ਹਾਂ ਦੇ ਸਰੀਰ ਨੂੰ ਦਫਨਾਇਆ ਕਿਉਂ ਗਿਆ।​​​​​​​ ਜੈਲਲਿਤਾ ਦੀ ਮੌਤ ਤੋਂ ਬਾਅਦ ਵੀ ਇਹੀ ਸਵਾਲ ਉੱਠਿਆ ਸੀ।​​​​​​​

 

ਕਰੁਣਾਨਿਧੀ ਦਉਨਾਏ ਕਿਉਂ ਗਏ?


 ਤੁਹਾਨੂੰ ਇਹ ਦੱਸ ਦਈਏ ਕਿ ਕਰੁਣਾਨਿਧੀ ਦ੍ਰਵਿੜ ਵਿਚਾਰਧਾਰਾ ਅਤੇ ਰਾਜਨੀਤੀ ਨਾਲ ਜੁੜੇ ਹੋਏ ਸਨ।​​​​​​​ ਉਹ ਦ੍ਰਵਿੜ ਅੰਦੋਲਨ ਦੇ ਮੋਹਰੀ ਨੇਤਾਵਾਂ ਵਿਚ ਸ਼ਾਮਲ ਸਨ, ਜਿਸ ਦੀ ਬੁਨਿਆਦ ਬ੍ਰਾਹਮਣਵਾਦ ਦੇ ਵਿਰੋਧ ਵਿਚ ਰੱਖੀ ਗਈ ਸੀ।​​​​​​​ ਦ੍ਰਵਿੜ ਅੰਦੋਲਨ ਕਿਸੇ ਵੀ ਬ੍ਰਾਹਮਣਵਾਦੀ ਪਰੰਪਰਾ ਅਤੇ ਹਿੰਦੂ ਧਰਮ ਦੀ ਰੀਤੀ ਵਿਚ ਵਿਸ਼ਵਾਸ ਨਹੀਂ ਕਰਦਾ।​​​​​​​ ਨਾ ਉਹ ਪਰਮਾਤਮਾ ਵਿੱਚ ਵਿਸ਼ਵਾਸ ਕਰਦਾ ਹੈ ਅਤੇ ਨਾ ਹੀ ਉਹ ਕਿਸੇ ਵੀ ਧਾਰਮਿਕ ਚਿੰਨ ਨੂੰ ਅਪਣਾਉਂਦਾ ਹੈ।​​​​​​​

 

 ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਦੇ ਸਮੇਂ ਮਦਰਾਸ ਯੂਨੀਵਰਸਿਟੀ ਵਿਚ ਤਾਮਿਲ ਭਾਸ਼ਾ ਅਤੇ ਸਾਹਿਤ ਦੇ ਸੇਵਾਮੁਕਤ ਪ੍ਰੋਫੈਸਰ ਡਾ. ਵੀ. ਅਰਸੂ ਨੇ ਕਿਹਾ ਸੀ ਕਿ ਆਮ ਹਿੰਦੂ ਪਰੰਪਰਾ ਦੇ ਖਿਲਾਫ ਦ੍ਰਵਿੜ ਲਹਿਰ ਨਾਲ ਜੁੜੇ ਆਗੂ ਵੀ ਆਪਣੇ ਨਾਂ ਨਾਲ ਜਾਤੀਵਾਦੀ ਟਾਈਟਲ ਦੀ ਵਰਤੋਂ ਨਹੀਂ ਕਰਦੇ।​​​​​​​ ਇੱਕ ਨਾਸਤਿਕ ਹੋਣ ਦੇ ਕਾਰਨ ਦ੍ਰਵਿੜ ਦੀ ਰਾਜਨੀਤੀ ਦੀ ਇਹ ਪਰੰਪਰਾ ਇਹ ਰਹੀ ਹੈ ਕਿ ਇਸਦੇ ਨੇਤਾਵਾਂ ਨੂੰ ਦਫਨਾਇਆ ਗਿਆ ਹੈ ਜੈਲਲਿਤਾ ਨੂੰ ਐਮ.ਜੀ. ਰਾਮਚੰਦਰਨ ਕੋਲ ਦਫਨਾਇਆ ਗਿਆ ਸੀ।​​​​​​​ ਉਨ੍ਹਾਂ ਦੇ ਨੇੜੇ ਹੀ ਦ੍ਰਵਿੜ ਅੰਦੋਲਨ ਦੇ ਮਹਾਨ ਨੇਤਾ ਦੀ ਕਬਰ ਹੈ ਅਤੇ ਡੀਐਮਕੇ ਦੇ ਸੰਸਥਾਪਕ ਅੰਨਾਦੁਰਾਈ ਤਾਮਿਲਨਾਡੂ ਦੇ ਪਹਿਲੇ ਦ੍ਰਵਿੜ ਮੁੱਖਮੰਤਰੀ ਸਨ।​​​​​​​ ਇਸ ਦੇ ਨਾਲ ਹੀ ਕਰੁਣਾਨਿਧੀ ਦੀ ਇੱਛਾ ਸੀ ਕਿ  ਉਨ੍ਹਾਂ ਨੂੰ ਆਪਣੇ ਸਿਆਸੀ ਗੁਰੂ ਅੰਨਾਦੁਰਾਈਦੀ ਕਬਰ ਦੇ ਨੇੜੇ ਦਫਨਾਇਆ ਜਾਵੇ।​​​​​​​

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:why m karunanidhi will be buried even after being a hindu marina beach madras high court supreme court rajaji hall