ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀ GDP ਦਰ 7.5 ਫ਼ੀਸਦ ’ਤੇ ਬਣੀ ਰਹੇਗੀ: WB ਰਿਪੋਰਟ

ਵਿਸ਼ਵ ਬੈਂਕ (WB) ਮੁਤਾਬਕ ਚਾਲੂ ਵਿੱਤ ਸਾਲ 2019-20 ਚ ਭਾਰਤ ਦੀ ਅਰਥਵਿਵਸਥਾ ਦੀ ਔਸਤ 7.5 ਫੀਸਦ ’ਤੇ ਰਹੇਗੀ। ਆਉਣ ਵਾਲੇ ਦੋ ਸਾਲ ਤਕ ਜੀਡੀਪੀ ਵਾਧਾ (GDP Growth) 7.5 ਫੀਸਦ ਰਹਿ ਸਕਦੀ ਹੈ। ਵਿਸ਼ਵ ਬੈਂਕ ਨੇ ਗਲੋਬਲ ਇਕੋਨਾਮਿਕ ਪ੍ਰੋਸਪੈਕਟਸ ਦੀ ਰਿਪੋਰਟ ਪੇਸ਼ ਕੀਤੀ ਹੈ ਜਿਸ ਚ ਭਾਰਤ ਸਮੇਤੇ ਦੁਨੀਆ ਭਰ ਦੇ ਦੇਸ਼ਾਂ ਦੀ ਇਕੋਨਾਮੀ ਨੂੰ ਲੈ ਕੇ ਅੰਦਾਜ਼ਾ ਦਿੱਤਾ ਗਿਆ ਹੈ।

 

ਰਿਪੋਰਟ ਮੁਤਾਬਕ ਭਾਰਤ ਚ ਸਥਾਈ ਸਰਕਾਰ ਕਾਰਨ ਨਿਵੇਸ਼ ਚ ਵਾਧਾ ਹੋਵੇਗਾ। ਮੰਗ ਬੇਹਤਰ ਹੋਣ ਅਤੇ ਨਿਰਯਾਤ ਚ ਸੋਧ ਹੋਣ ਕਾਰਨ ਜੀਡੀਪੀ ਵਾਧਾ 7.5 ਫੀਸਦ ਰਹੇਗੀ। ਰਿਪੋਰਟ ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਟਕਰਾਅ ਅੱਗੇ ਵੱਧਦਾ ਹੈ ਤਾਂ ਇਸ ਆ ਅਸਰ ਜੀਡੀਪੀ ਗ੍ਰੋਥ ’ਤੇ ਨਜ਼ਰ ਆਵੇਗਾ।

 

ਵਿਸ਼ਵ ਬੈਂਕ ਦੀ ਰਿਪੋਰਟ ਚ ਪੁਲਵਾਮਾ ਅੱਤਵਾਦੀ ਹਮਲੇ ਬਾਰੇ ਲਿਖਿਆ ਗਿਆ ਹੈ ਕਿ ਜੇਕਰ ਅਜਿਹੀ ਸਥਿਤੀ ਮੁੜ ਆਉਂਦੀ ਹੈ ਤਾਂ ਨਿਵੇਸ਼ ’ਤੇ ਇਸਦਾ ਅਸਰ ਪਵੇਗਾ। ਪਾਕਿਸਤਾਨ ਦੇ ਜੀਡੀਪੀ ਦੇ ਅੰਦਾਜ਼ੇ ਚ 0.2 ਫੀਸਦ ਦੀ ਕਟੌਤੀ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਸਾਲ 2020 ਤਕ ਪਾਕਿਸਤਾਨ ਦੀ ਜੀਡੀਪੀ 7 ਫੀਸਦ ਦਾ ਜਾਦੂਈ ਅੰਕੜੇ ਨੂੰ ਛੂਹ ਸਕਦੀ ਹੈ।

 

ਇਸ ਤੋਂ ਇਲਾਵਾ ਭਾਰਤ ਉਪਰ ਜੀਐਸਟੀ ਦੇ ਸਾਧਾਰਨ ਹੋਣ ਦੀ ਪ੍ਰਕਿਰਿਆ ਹਾਲੇ ਜਾਰੀ ਦੱਸੀ ਗਈ ਹੈ ਜਦਕਿ ਬ੍ਰੇਕਜ਼ਿਟ ਦੇ ਅਸਰ ਬਾਰੇ ਵੀ ਕਈ ਗੱਲਾਂ ਲਿਖੀਆਂ ਗਈਆਂ ਹਨ। ਬ੍ਰੇਕਜ਼ਿਟ ਦਾ ਅਸਰ ਭਾਰਤ, ਬੰਗਲਾਦੇਸ਼, ਪਾਕਿਸਤਾਨ ਅਤੇ ਸ਼੍ਰੀ ਲੰਕਾ ਵਰਗੇ ਦੇਸ਼ਾਂ ਤੇ ਪੈ ਸਕਦਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World bank estimated that India GDP will remail at 7 point five percent