ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਰਲਫ਼੍ਰੈਂਡ ਨਾਲ ਹੋਟਲ ’ਚ ਬੇਫਿਕਰ ਜਾ ਸਕਦੇ ਹੋ ਤੁਸੀਂ, ਜੇ ਪੁਲਿਸ ਕਰੇ ਤੰਗ ਤਾਂ ਚੁੱਕੋ ਇਹ ਕਦਮ

ਅੱਜ ਦੇ ਦੌਰ ਚ ਸਾਰੇ ਅਣਵਿਆਹੇ ਜੋੜੇ ਆਪਣੇ ਸਾਥੀ ਨਾਲ ਇਕਾਂਤ ਚ ਸਮਾਂ ਬਿਤਾਉਣ ਲਈ ਹੋਟਲ ਚ ਜਾਂਦੇ ਹਨ ਪਰ ਬਹੁਤ ਸਾਰੇ ਅਣਵਿਆਹੇ ਜੋੜੇ ਇਕ ਗੱਲ ਤੋਂ ਕਾਫੀ ਡਰਦੇ ਹਨ ਕਿ ਹੋਟਲ ਚ ਠਹਿਰਣ ਦੌਰਾਨ ਜੇ ਉਥੇ ਪੁਲਿਸ ਆ ਕੇ ਧਮਕਾਉਂਦੀ ਹੈ ਤਾਂ ਉਹ ਕੀ ਕਰਨਗੇ?

 

ਅੱਜ ਅਸੀਂ ਅਜਿਹੇ ਜੋੜਿਆਂ ਲਈ ਇੱਕ ਬਹੁਤ ਮਹੱਤਵਪੂਰਣ ਜਾਣਕਾਰੀ ਲੈ ਕੇ ਆਏ ਹਾਂ, ਜੋ ਆਪਣੇ ਸਾਥੀ ਨਾਲ ਹੋਟਲ ਚ ਜਾਣ ਤੋਂ ਝਿਜਕਦੇ ਹਨ।

 

ਕਾਨੂੰਨ ਦੇ ਅਨੁਸਾਰ ਕੋਈ ਵੀ ਅਣਵਿਆਹਾ ਜੋੜਾ ਆਪਣੀ ਇੱਛਾ ਅਨੁਸਾਰ ਹੋਟਲ ਚ ਰਹਿ ਸਕਦਾ ਹੈ ਤੇ ਇਸ ਦੌਰਾਨ ਉਹ ਸਰੀਰਕ ਸਬੰਧ ਵੀ ਸਥਾਪਤ ਕਰ ਸਕਦਾ ਹੈ। ਕਾਨੂੰਨ ਕਹਿੰਦਾ ਹੈ ਕਿ ਹੋਟਲ ਚ ਰਹਿਣ ਵਾਲਾ ਜੋੜਾ ਬਾਲਗ ਹੋਣਾ ਚਾਹੀਦਾ ਹੈ ਤੇ ਦੋਵਾਂ ਵਿਚਾਲੇ ਸਰੀਰਕ ਸਬੰਧਾਂ ਚ ਉਨ੍ਹਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ।

 

ਸੁਪਰੀਮ ਕੋਰਟ ਦੇ ਅਨੁਸਾਰ ਸੰਵਿਧਾਨ ਦੇ ਆਰਟੀਕਲ 21 ਦੇ ਤਹਿਤ ਤੁਸੀਂ ਆਪਣੇ ਬੁਨਿਆਦੀ ਅਧਿਕਾਰਾਂ ਦੀ ਵਰਤੋਂ ਕਰ ਸਕਦੇ ਹੋ ਤੇ ਆਪਣੀ ਮਰਜ਼ੀ ਨਾਲ ਕਿਸੇ ਦੇ ਨਾਲ ਵੀ ਰਹਿ ਸਕਦੇ ਹੋ ਤੇ ਸਰੀਰਕ ਸਬੰਧ ਵੀ ਬਣਾ ਸਕਦੇ ਹੋ। ਇਸ ਦੇ ਲਈ ਵਿਆਹ ਕਰਵਾਉਣਾ ਜ਼ਰੂਰੀ ਨਹੀਂ ਹੈ।

 

ਕਾਨੂੰਨ ਦੇਸ਼ ਦੇ ਸਾਰੇ ਬਾਲਿਗ ਮੁੰਡਿਆਂ ਅਤੇ ਕੁੜੀਆਂ ਨੂੰ ਹੋਟਲਾਂ ਚ ਆਪਣੀ ਮਰਜ਼ੀ ਅਨੁਸਾਰ ਸਬੰਧ ਬਣਾਉਣ ਦੀ ਆਗਿਆ ਦਿੰਦਾ ਹੈ ਕਿਉਂਕਿ ਇਹ ਤੁਹਾਡਾ ਬੁਨਿਆਦੀ ਅਧਿਕਾਰ ਹੈ।

 

ਜੇਕਰ ਹੋਟਲ ਚ ਠਹਿਰਨ ਦੌਰਾਨ ਪੁਲਿਸ ਤੁਹਾਨੂੰ ਕਿਸੇ ਵੀ ਤਰਾਂ ਪ੍ਰੇਸ਼ਾਨ ਜਾਂ ਤੰਗ ਕਰਦੀ ਹੈ ਜਾਂ ਗ੍ਰਿਫਤਾਰੀ ਦੀ ਗੱਲ ਕਰਦੀ ਹੈ ਤਾਂ ਤੁਸੀਂ ਉਨ੍ਹਾਂ ਦਾ ਪੂਰੇ ਵਿਸ਼ਵਾਸ ਨਾਲ ਸਾਹਮਣਾ ਕਰ ਸਕਦੇ ਹੋ। ਅਜਿਹੇ ਵਿੱਚ ਪੁਲਿਸ ਮੁਲਾਜ਼ਮਾਂ ਵਿਰੁੱਧ ਤੁਹਾਡੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਜਾ ਸਕਦਾ ਹੈ।

 

ਅਜਿਹੀ ਸਥਿਤੀ ਚ ਦੋਸ਼ੀ ਪੁਲਿਸ ਮੁਲਾਜ਼ਮ ਵਿਰੁੱਧ ਤੁਸੀਂ ਸੰਵਿਧਾਨ ਦੀ ਧਾਰਾ 32 ਅਧੀਨ ਜਾਂ ਸਿੱਧੇ ਧਾਰਾ 226 ਦੇ ਤਹਿਤ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਹੋ।

 

ਇਸ ਤੋਂ ਇਲਾਵਾ ਪੀੜਤ ਜੋੜਾ ਜ਼ਿਲ੍ਹੇ ਦੇ ਪੁਲਿਸ ਕਪਤਾਨ ਜਾਂ ਉਪਰੋਕਤ ਪੁਲਿਸ ਅਧਿਕਾਰੀ ਕੋਲ ਦੋਸ਼ੀ ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ਕਰ ਸਕਦੇ ਹੋ। ਇਸ ਦੇ ਨਾਲ ਹੀ ਪੀੜਤ ਜੋੜਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਵੀ ਦਰਜ ਕਰਾ ਸਕਦਾ ਹੈ।

 

ਸਿਰਫ ਇਹੀ ਨਹੀਂ, ਬਾਲਿਗ ਮੁੰਡੇ ਅਤੇ ਕੁੜੀਆਂ ਨੂੰ ਹੋਟਲ ਵੀ ਠਹਿਰਨ ਤੋਂ ਇਨਕਾਰ ਨਹੀਂ ਕਰ ਸਕਦੇ ਹਨ। ਹੋਟਲ ਐਸੋਸੀਏਸ਼ਨ ਆਫ ਇੰਡੀਆ ਦੇ ਨਿਯਮਾਂ ਦੇ ਅਨੁਸਾਰ ਵੀ ਜੋੜਾ ਕਿਸੇ ਵੀ ਹੋਟਲ ਚ ਰਹਿ ਸਕਦਾ ਹੈ।

 

ਜੋੜੇ ਨੂੰ ਇਹ ਸਮਝਣ ਦੀ ਲੋੜ ਹੈ ਕਿ ਪੁਲਿਸ ਹਮੇਸ਼ਾਂ ਦੇਹ-ਵਪਾਰ ਜਾਂ ਕਿਸੇ ਅਪਰਾਧ ਸਬੰਧੀ ਹੀ ਹੋਟਲਾਂ ਚ ਛਾਪੇਮਾਰੀ ਕਰਦੀ ਹੈ। ਜੇਕਰ ਪੁਲਿਸ ਕਿਸੇ ਕਾਰਨ ਤੁਹਾਡੇ ਕੋਲ ਆਉਂਦੀ ਵੀ ਹੈ ਤਾਂ ਤੁਸੀਂ ਆਪਣੀ ਅਸਲੀ ਆਈਡੀ ਦਿਖਾ ਕੇ ਉਨ੍ਹਾਂ ਨੂੰ ਆਪਣੀ ਪਛਾਣ ਦੱਸ ਸਕਦੇ ਹੋ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:You can go to the hotel with girlfriends with a cool attitude if the police bother then take these steps