ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ੈਬਰਾ ਨੂੰ ਕਈ ਫ਼ਾਇਦੇ ਹੁੰਦੇ ਹਨ ਕਾਲ਼ੀਆਂ–ਚਿੱਟੀਆਂ ਧਾਰੀਆਂ ਦੇ

ਜ਼ੈਬਰਾ ਨੂੰ ਕਈ ਫ਼ਾਇਦੇ ਹੁੰਦੇ ਹਨ ਕਾਲ਼ੀਆਂ–ਚਿੱਟੀਆਂ ਧਾਰੀਆਂ ਦੇ

ਜ਼ੈਬਰਾ ਦੇ ਸਰੀਰ ਉੱਤੇ ਕਾਲ਼ੀਆਂ–ਚਿੱਟੀਆਂ ਧਾਰੀਆਂ ਹੁੰਦੀਆਂ ਹਨ, ਜੋ ਜ਼ੈਬਰਾ ਦੀ ਸਰੀਰਕ ਬਨਾਵਟ ਦਾ ਹੀ ਇੱਕ ਹਿੱਸਾ ਹਨ ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੇ ਕੁਝ ਵਿਗਿਆਨਕ ਕਾਰਨ ਵੀ ਹਨ। ਧਾਰੀਦਾਰ ਸਰੀਰਕ ਬਨਾਵਟ ਕਾਰਨ ਜ਼ੈਬਰਾ ਕੀੜਿਆਂ–ਮਕੌੜਿਆਂ ਤੋਂ ਆਪਣਾ ਬਚਾਅ ਕਰ ਸਕਦੇ ਹਨ।

 

 

ਦਰਅਸਲ, ਵਿਗਿਆਨੀਆਂ ਇਹ ਪਤਾ ਲਾਇਆ ਹੈ ਕਿ ਜ਼ੈਬਰਾ ਦੇ ਸਰੀਰ ਉੱਤੇ ਜਿਹੜੀਆਂ ਧਾਰੀਦਾਰ ਪੱਟੀਆਂ ਹੁੰਦੀਆਂ ਹਨ, ਉਸੇ ਕਾਰਨ ਉਹ ਖ਼ੂਨ ਚੂਸਣ ਵਾਲੀਆਂ ਮੱਖੀਆਂ ਤੋਂ ਆਪਣਾ ਬਚਾਅ ਕਰ ਸਕਦੇ ਹਨ। ਇਨ੍ਹਾਂ ਮੱਖੀਆਂ ਦੀਆਂ ਅੱਖਾਂ ਜ਼ੈਬਰਾ ਦੀਆਂ ਵੱਖੋ–ਵੱਖਰੇ ਰੰਗਾਂ ਵਾਲੀਆਂ ਧਾਰੀਆਂ ਵੇਖ ਕੇ ਚੁੰਧਿਆ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਹੇਠਾਂ ਉੱਤਰਨ ਵਿੱਚ ਸਮੱਸਿਆ ਹੁੰਦੀ ਹੈ।

 

 

ਵਿਗਿਆਨੀਆਂ ਦਾ ਕਹਿਣਾ ਹੈ ਕਿ ਜਾਨਵਰਾਂ ਦੇ ਸਰੀਰ ਉੱਤੇ ਧਾਰੀਆਂ ਉਨ੍ਹਾਂ ਨੂੰ ਮੱਖੀਆਂ–ਕੀੜਿਆਂ ਤੇ ਉਨ੍ਹਾਂ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਦੂਰ ਰੱਖਣ ਵਿੱਚ ਮਦਦ ਕਰਦੀਆਂ ਹਨ।

 

 

ਖੋਜੀ ਵਿਗਿਆਨੀਆਂ ਨੇ ਇੱਕ ਘੋੜੇ ਦੇ ਸਰੀਰ ਉੱਤੇ ਵੀ ਜ਼ੈਬਰੇ ਵਰਗੀਆਂ ਧਾਰੀਆਂ ਬਣਾਈਆਂ। ਉਸ ਤੋਂ ਬਾਅਦ ਇੱਕ ਰੰਗ ਦੇ ਪੇਂਟ ਨਾਲ ਰੰਗੇ ਘੋੜੇ ਦੇ ਮੁਕਾਬਲੇ ਧਾਰੀਦਾਰ ਪੱਟੀਆਂ ਨਾਲ ਪੇਂਟ ਕੀਤੇ ਗਏ ਘੋੜੇ ਉੱਤੇ ਕਿੰਨੇ ਕੀੜੇ–ਮਕੌੜੇ ਅਤੇ ਮੱਖੀਆਂ ਆਉਂਦੀਆਂ ਹਨ।

 

 

ਅਧਿਐਨ ਵਿੱਚ ਵੇਖਿਆ ਗਿਆ ਕਿ ਕੀੜੇ ਤੇ ਮੱਖੀਆਂ ਦੋਵੇਂ ਹੀ ਘੋੜਿਆਂ ਉੱਤੇ ਬਰਾਬਰ ਆਈਆਂ ਪਰ ਜਦੋਂ ਚੱਕਰ ਲਾਉਂਦੇ ਸਰੀਰ ਤੋਂ ਉੱਤਰਨ ਦੀ ਵਾਰੀ ਆਈ, ਤਾਂ ਧਾਰੀਦਾਰ ਪੱਟੀ ਵਾਲੇ ਧੋੜੇ ਉੱਤੇ ਕੀੜਿਆਂ–ਮਕੌੜਿਆਂ ਨੂੰ ਬਹੁਤ ਔਖ ਮਹਿਸੂਸ ਹੋਈ। ਇਹ ਖੋਜ ਯੂਨੀਵਰਸਿਟੀ ਆਫ਼ ਬ੍ਰਿਸਟਲ ਬਾਇਓਲੌਜਿਸਟ ਦੇ ਖੋਜਕਾਰ ਮਾਰਟਿਨ ਹਾਊ ਨੇ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Zebra has many benefits of black and white strips