ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

107 ਸਾਲਾ ਜਵਾਨ ਨੇ ਮੁੜ ਚੁੱਕੀ ਸਾਇਕਲ ਤੇ ਜਿੱਤ ਲਿਆ ਸੋਨ-ਤਮਗ਼ਾ

ਫ਼ਰਾਂਸ ਦੇ 107 ਸਾਲਾ ਸਾਇਕਲਿਸਟ ਰਾਬਰਟ ਮਾਰਚੈਂਡ

ਫ਼ਰਾਂਸ ਦੇ 107 ਸਾਲਾ ਸਾਇਕਲਿਸਟ ਰਾਬਰਟ ਮਾਰਚੈਂਡ ਅੱਜ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਟ੍ਰੈਕ `ਤੇ ਆ ਗਏ। ਉਨ੍ਹਾਂ ਫ਼ਰਾਂਸ ਦੇ ਇਨਡੋਰ ਵੇਲੋਡ੍ਰੋਮ ਨੈਸ਼ਨਲ ਦੇ ਦੁਆਲੇ ਬਹੁਤ ਸਾਵਧਾਨੀ ਨਾਲ ਸਾਇਕਲ ਚਲਾਈ। ਇੰਝ ਉਹ ਪ੍ਰੋਫ਼ੈਸ਼ਨਲ ਢੰਗ ਨਾਲ ਸਾਇਕਲ ਚਲਾਉਣ ਵਾਲੇ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਬਣ ਗਏ ਹਨ। ਸ੍ਰੀ ਰਾਬਰਟ ਅਗਲੇ ਮਹੀਨੇ ਨਵੰਬਰ `ਚ 107 ਵਰ੍ਹਿਆਂ ਦੇ ਹੋ ਜਾਣਗੇ।


ਇੱਥੇ ਵਰਨਣਯੋਗ ਹੈ ਕਿ ਸ੍ਰੀ ਰਾਬਰਟ 2012 `ਚ ਜਦੋਂ 100 ਵਰ੍ਹਿਆਂ ਦੇ ਸਨ, ਤਦ ਉਨ੍ਹਾਂ ਇੱਕ ਘੰਟੇ `ਚ 24 ਕਿਲੋਮੀਟਰ ਤੱਕ ਸਾਇਕਲ ਚਲਾ ਕੇ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ। ਉਨ੍ਹਾਂ ਬਾਰੇ ਆਖਿਆ ਜਾ ਰਿਹਾ ਸੀ ਕਿ ਉਹ ਜਨਵਰੀ `ਚ ਸੇਵਾ-ਮੁਕਤ ਹੋ ਰਹੇ ਹਨ। ਉਨ੍ਹਾਂ ਨੂੰ ਸਾਇਕਲ ਚਲਾਉਂਦਿਆਂ ਨੂੰ 90 ਸਾਲ ਹੋ ਗਏ ਹਨ।


ਸ੍ਰੀ ਰਾਬਰਟ ਨੂੰ ਸਾਇਕਲ ਦੀ ਗੱਦੀ ਦੇ ਉੱਪਰ ਦੀ ਆਪਣੀ ਲੱਤ ਘੁਮਾਉਣ ਵਿੱਚ ਜ਼ਰੂਰ ਕੁਝ ਔਖ ਹੁੰਦੀ ਹੈ ਪਰ ਜਦੋਂ ਉਹ ਇੱਕ ਵਾਰ ਆਪਣੇ ਕਿਸੇ ਸਹਾਇਕ ਦੀ ਮਦਦ ਨਾਲ ਗੱਦੀ `ਤੇ ਬਹਿ ਜਾਂਦੇ ਹਨ ਤੇ ਫਿਰ ਤੁਰੰਤ ਸਾਇਕਲ ਨੂੰ ਤੇਜ਼ ਰਫ਼ਤਾਰ `ਤੇ ਲੈ ਆਉਂਦੇ ਹਨ। ਉਨ੍ਹਾਂ ਦੇ ਨਾਲ-ਨਾਲ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਮਦਦ ਲਈ ਇੱਕ ਹੋਰ ਵਿਅਕਤੀ ਸਾਇਕਲ `ਤੇ ਚੱਲਦਾ ਹੈ। ਪਰ ਸ੍ਰੀ ਰਾਬਰਟ ਸਾਇਕਲ ਬਹੁਤ ਸਹਿਜ ਰੂਪ `ਚ ਅਤੇ ਰਵਾਨੀ ਨਾਲ ਚਲਾਉਂਦੇ ਹਨ।


ਸ੍ਰੀ ਰਾਬਰਟ ਦਾ ਕਹਿਣਾ ਹੈ ਕਿ ਇਸ ਉਮਰ ਵਿੱਚ ਕੁਝ ਵੀ ਕੀਤਾ ਜਾ ਸਕਦਾ ਹੈ। ਅੱਜ ਜਦੋਂ ਉਹ ਮੁੜ ਸਾਇਕਲ-ਟ੍ਰੈਕ `ਤੇ ਪੁੱਜੇ, ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਥੋੜ੍ਹੀ-ਬਹੁਤ ਕਸਰਤ ਕਰਨ ਦੀ ਕੋਸਿ਼ਸ਼ ਕਰਦੇ ਹਨ ਪਰ ਹੁਣ ਉਹ 20 ਮਿੰਟਾਂ ਤੋਂ ਵੱਧ ਵਰਜਿ਼ਸ਼ ਨਹੀਂ ਕਰ ਸਕਦੇ।


ਸ੍ਰੀ ਰਾਬਰਟ ਨੇ ਕਿਹਾ ਕਿ ਇੱਕ ਵਾਰ ਜੇ ਤੁਸੀਂ ਕੁਰਸੀ `ਤੇ ਬਹਿ ਗਏ ਜਾਂ ਮੰਜੇ `ਤੇ ਪੈ ਗਏ ਤਾਂ ਉਹੀ ਕੁਰਸੀ ਤੇ ਮੰਜਾ ਬੰਦੇ ਨੂੰ ਫੜ ਕੇ ਬਹਿ ਜਾਂਦੇ ਹਨ; ਫਿਰ ਤੁਸੀਂ ਕਾਸੇ ਜੋਗੇ ਨਹੀਂ ਰਹਿੰਦੇ।


ਅੱਜ ਵੀ ਕੁਝ ਸਰਕਟ ਮੁਕੰਮਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਸੋਨ-ਤਮਗ਼ਾ ਦਿੱਤਾ ਗਿਆ ਅਤੇ ਨਾਲ ਇੱਕ ਯਾਦਗਾਰੀ ਜਰਸੀ ਵੀ ਭੇਟ ਕੀਤੀ ਗਈ। ਉਹ ਇਸ ਨੂੰ ਲੈ ਕੇ ਬਹੁਤ ਖ਼ੁਸ਼ ਹੋਏ।


ਪੱਤਰਕਾਰਾਂ ਨੇ ਉਨ੍ਹਾਂ ਤੋਂ ਉਨ੍ਹਾਂ ਦੀ ਲੰਮੀ ਉਮਰ ਦਾ ਰਾਜ਼ ਵੀ ਪੁੱਛਿਆ, ਤਾਂ ਉਨ੍ਹਾਂ ਜਵਾਬ ਦਿੱਤਾ - ‘ਬੱਸ ਹਰ ਚੀਜ਼ ਵਰਤੋ ਪਰ ਉਸ ਦੀ ਦੁਰਵਰਤੋਂ ਕਦੇ ਨਾ ਕਰੋ।`    

ਫ਼ਰਾਂਸ ਦੇ 107 ਸਾਲਾ ਸਾਇਕਲਿਸਟ ਰਾਬਰਟ ਮਾਰਚੈਂਡ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:107 Yrs old cyclist is still active wins gold medal