ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

16 ਸਾਲਾਂ ਸੌਰਵ ਚੋਧਰੀ ਨੇ ਬਣਾਇਆ ਵਿਸ਼ਵ ਰਿਕਾਰਡ, ਜਿੱਤਿਆ ਗੋਲਡ

ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ ਸੌਰਵ ਚੋਧਰੀ ਨੇ ਆਪਣਾ ਸ਼ਲਾਘਾਂਯੋਗ ਪ੍ਰਦਰਸ਼ਨ ਦਿਖਾਉਂਦਿਆਂ ਮੁੜ ਤੋਂ ਗੋਲਡ ਮੈਡਲ ਤੇ ਨਿਸ਼ਾਨਾ ਲਗਾ ਲਿਆ ਹੈ। ਕੋਰੀਆ ਚ 16 ਸਾਲ ਦੇ ਸੌਰਵ ਨੇ ਆਈਐਸਐਸਐਫ ਵਿਸ਼ਵ ਚੈਂਪੀਅਨਸਿ਼ੱਪ ਦੀ 10 ਮੀਟਰ ਏਅਰ ਪਿਸਟੱਲ ਦੇ ਜੂਨੀਅਰ ਮੁਕਾਬਲੇ ਚ ਗੋਲਡ ਮੈਡਲ ਤੇ ਕਬਜ਼ਾ ਜਮਾਇਆ। ਦੱਸਦੇਈਏ ਕਿ ਸੌਰਵ ਨੇ ਹਾਲ ਹੀ ਚ ਜਕਾਰਤਾ ਚ ਹੋਈਆਂ ਏਸ਼ੀਅਨ ਖੇਡਾਂ ਚ ਵੀ ਗੋਲਡ ਮੈਡਲ ਜਿੱਤਿਆ ਸੀ।

 

ਸੌਰਵ ਨੇ 581 ਦੇ ਸਕੋਰ ਨਾਲ ਤੀਜੇ ਸਥਾਨ ਦੇ ਮੁਕਾਬਲੇ ਦੇ ਫਾਈਨਲ ਦਾ ਦਾਖਲ ਹੋਏ ਸਨ। ਵੀਰਵਾਰ ਨੂੰ ਫਾਈਨਲ ਚ ਉਨ੍ਹਾਂ ਨੇ ਨਵਾਂ ਵਿਸ਼ਵ ਰਿਕਾਰਡ ਬਣਾਉਂਦਿਆਂ ਗੋਲਡ ਤੇ ਕਬਜ਼ਾ ਜਮਾਇਆ। ਉਨ੍ਹਾਂ ਨੇ ਆਖਰੀ ਕੋਸਿ਼ਸ਼ ਚ 10 ਪੁਆਇੰਟ ਪ੍ਰਾਪਤ ਕਰਨ ਦੇ ਨਾਲ ਹੀ ਫਾਈਨਲ ਚ ਕੁੱਲ 245.5 ਦਾ ਸਕੋਰ ਹਾਸਲ ਕੀਤਾ। ਇਸ ਦੇ ਨਾਲ ਹੀ ਇਸੇ ਮੁਕਾਬਲੇ ਚ ਭਾਰਤ ਦੇ ਅਰਜੁਨ ਸਿੰਘ ਛੀਮਾ ਨੇ 218 ਦੇ ਸਕੋਰ ਨਾਲ ਬ੍ਰਾਂਜ਼ ਮੈਡਲ ਜਿੱਤਿਆ।

 

ਜਿ਼ਕਰਯੋਗ ਹੈ ਕਿ ਸੌਰਵ ਚੋਧਰੀ ਨੇ 18ਵੀਂ ਏਸ਼ੀਆਈ ਖੇਡਾਂ ਚ ਭਾਰਤ ਦੀ ਝੋਲੀ ਚ ਤੀਜਾ ਗੋਲਡ ਮੈਡਲ ਪਾਇਆ ਸੀ। ਪੁਰਸ਼ 10 ਮੀਟ+ ਏਅਰ ਪਿਸਟੱਲ ਸ਼ੂਟਿੰਗ ਮੁਕਾਬਲੇ ਚ ਸੌਰਵ ਨੇ ਰਿਕਾਰਡ ਤੋੜਦਿਆਂ ਕੁੱਲ 240.7 ਅੰਕ ਹਾਸਲ ਕੀਤੇ ਸਨ। ਜਿਸ ਤੋਂ ਬਾਅਦ ਭਾਰਤ ਲਈ ਉਹ ਏਸ਼ੀਆਈ ਖੇਡਾਂ ਚ ਸਭ ਤੋਂ ਘੱਟ ਉਮਰ ਚ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਰਹੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:16-year-old Saurav Chaudhary wins gold by recording world record