ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018: ਭਾਰਤੀ ਮਹਿਲਾ ਹਾਕੀ ਟੀਮ ਫਾਈਨਲ `ਚ ਪੁੱਜੀ

ਭਾਰਤੀ ਮਹਿਲਾ ਹਾਕੀ ਟੀਮ ਫਾਈਨਲ `ਚ ਪੁੱਜੀ

ਭਾਰਤੀ ਮਹਿਲਾ ਹਾਕੀ ਟੀਮ ਨੇ ਸਖਤ ਮੁਕਾਬਲੇ `ਚ ਤਿੰਨ ਵਾਰ ਦੀ ਚੈਪੀਅਨ ਚੀਨ ਨੂੰ 1-0 ਨਾਲ ਹਰਾਕੇ 20 ਸਾਲ `ਚ ਪਹਿਲੀ ਵਾਰ ਏਸ਼ੀਆਈ ਖੇਡਾਂ ਦੇ ਫਾਈਨਲ `ਚ ਪ੍ਰਵੇਸ਼ ਕੀਤਾ ਹੈ। ਗੁਰਜੀਤ ਕੌਰ ਦੇ 52ਵੇਂ ਮਿੰਟ `ਚ ਪੇਨਲਟੀ ਕਾਰਨਰ ਨਾਲ ਕੀਤੇ ਗਏ ਗੋਲ ਨੇ ਦੋਵਾਂ ਟੀਮਾਂ ਦੇ ਵਿਚ ਅੰਤਰ ਪੈਦਾ ਕੀਤਾ। ਇਸ ਸੈਮੀਫਾਈਨਲ ਮੁਕਾਬਲੇ `ਚ ਆਕ੍ਰਾਮਕ ਅਤੇ ਤੇਜ਼ ਤਰਾਰ ਖੇਡ ਦੀ ਕਮੀ ਦਿਖਾਈ ਦਿੱਤੀ।

 

ਪ੍ਰੰਤੂ ਇਹ ਪ੍ਰਦਰਸ਼ਨ ਭਾਰਤ ਨੂੰ 1998 ਬੈਂਕਾਕ ਏਸ਼ੀਆਈ ਖੇਡਾਂ ਦੇ ਬਾਅਦ ਫਾਈਨਲ `ਚ ਪਹੁੰਚਣ ਦੇ ਲਈ ਕਾਫੀ ਰਿਹਾ। ਭਾਰਤ ਨੇ ਪਹਿਲੀ ਅਤੇ ਕੇਵਲ ਇਕ ਵਾਰ 1982 `ਚ ਖਿਤਾਬ ਜਿੱਤਿਆ ਸੀ। ਭਾਰਤ ਦਾ ਸਾਹਮਣਾ ਹੁਣ ਫਾਈਨਲ `ਚ ਜਾਪਾਨ ਨਾਲ ਹੋਵੇਗਾ ਜਿਸਨੇ ਦੂਜੇ ਸੈਮੀਫਾਈਨਲ `ਚ ਪੰਜ ਵਾਰ ਦੇ ਚੈਪੀਅਨ ਦੱਖਣੀ ਕੋਰੀਆ ਨੂੰ 2-0 ਨਾਲ ਹਰਾਇਆ ਹੈ। ਭਾਰਤ ਅਤੇ ਚੀਨ ਦੋਵੇਂ ਟੀਮਾਂ ਇਸ ਮੈਚ ਦੌਰਾਨ ਮੈਦਾਨ `ਚ ਮੌਕੇ ਬਣਾਉਣ `ਚ ਅਸਫਲ ਰਹੀਆਂ।

 

ਭਾਰਤੀ ਕੋਚ ਸੋਰਡ ਮਾਰੀਨੇ ਨੇ ਕਿਹਾ ਕਿ ਟੀਮ ਨਿਸਿ਼ਚਤ ਤੌਰ `ਤੇ ਪਹਿਲੇ ਅੱਧ `ਚ ਆਪਣੀ ਕਾਬਲੀਅਤ ਦੇ ਅਨੁਸਾਰ ਨਹੀਂ ਖੇਡ ਸਕੀ। ਪ੍ਰੰਤੂ ਦੂਜੇ ਅੱਧ `ਚ ਉਨ੍ਹਾਂ ਥੋੜ੍ਹਾ ਸੁਧਾਰ ਕੀਤਾ ਅਤੇ ਮੈਂ ਇਨ੍ਹਾਂ ਲੜਕੀਆਂ ਦੇ ਲਈ ਕਾਫੀ ਖੁਸ਼ ਹਾਂ। ਮੈਨੂੰ ਪਤਾ ਹੈ ਕਿ ਇਨ੍ਹਾਂ ਇੱਥੇ ਪਹੁੰਚਣ ਲਈ ਕਿੰਨੀ ਸਖਤ ਮਿਹਨਤ ਕੀਤੀ ਹੈ। ਇਸ ਟੂਰਨਾਮੈਂਟ ਦੇ ਲਈ ਉਨ੍ਹਾਂ ਕਾਫੀ ਮਿਹਨਤ ਕੀਤੀ ਹੈ।

 

ਜਾਪਾਨ ਦੇ ਖਿਲਾਫ ਮੁਕਾਬਲੇ ਚੁਣੌਤੀਪੂਰਨ ਹੋਵੇਗਾ, ਪ੍ਰੰਤੁ ਟੀਮ ਇਸਦੇ ਲਈ ਤਿਆਰ ਹੈ। ਭਾਰਤ ਨੇ ਪਹਿਲਾ ਪੇਨਲਟੀ ਕਾਰਨਰ ਅੱਠਵੇਂ ਮਿੰਟ `ਚ ਹੀ ਹਾਸਲ ਕਰ ਲਿਆ, ਪ੍ਰੰਤੂ ਗੁਰਜੀਤ ਕੌਰ ਨੇ ਸ਼ਾਟ ਦਾ ਗੋਲਕੀਪਰ ਨੇ ਸ਼ਾਨਦਾਰ ਬਚਾਅ ਕੀਤਾ। ਪਹਿਲੇ ਕੁਆਟਰ `ਚ ਭਾਰਤ ਨੇ ਗੋਲ ਕਰਨ ਦੇ ਚਾਰ ਮੌਕੇ ਜੁਟਾਏ, ਪ੍ਰੰਤੂ ਇਨ੍ਹਾਂ ਨੂੰ ਗੋਲ `ਚ ਤਬਦੀਲ ਕਰਨ `ਚ ਅਸਫਲ ਰਿਹਾ। 
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:18th Asian Games Jakarta Palembang Indonesia Indian Womens Hockey Team Reached into Final after 20 long years by Beating China in Semifinal