ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲੇ ਟੈਸਟ ਮੈਚ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ

ਮੇਜ਼ਬਾਨ ਨਿਊਜ਼ੀਲੈਂਡ ਨੇ ਦੋ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ 'ਚ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਵੇਲਿੰਗਟਨ ਦੇ ਬੇਸਿਨ ਰਿਜ਼ਰਵ ਮੈਦਾਨ 'ਚ ਇਹ ਮੈਚ ਜਿੱਤ ਕੇ ਕੀਵੀ ਟੀਮ ਨੇ ਆਪਣਾ 100ਵਾਂ ਟੈਸਟ ਮੈਚ ਜਿੱਤ ਲਿਆ ਹੈ। ਨਿਊਜ਼ੀਲੈਂਡ ਟੀਮ ਨੂੰ ਆਪਣੀ 100ਵੀਂ ਟੈਸਟ ਜਿੱਤ 441ਵੇਂ ਮੈਚ 'ਚ ਮਿਲੀ। ਉਧਰ ਭਾਰਤੀ ਟੀਮ ਦੀ ਟੈਸਟ ਚੈਂਪੀਅਨਸ਼ਿੱਪ 'ਚ 7 ਮੈਚਾਂ ਤੋਂ ਬਾਅਦ ਪਹਿਲੀ ਹਾਰ ਹੈ।
 

ਇਸ ਦੇ ਬਾਵਜੂਦ ਟੀਮ 360 ਪੁਆਇੰਟਾਂ ਨਾਲ ਟਾਪ 'ਤੇ ਬਣੀ ਹੋਈ ਹੈ, ਜਦਕਿ ਆਸਟ੍ਰੇਲੀਆ ਟੀਮ 296 ਅੰਕਾਂ ਨਾਲ ਦੂਜੇ ਨੰਬਰ 'ਤੇ ਹੈ।  ਨਿਊਜ਼ੀਲੈਂਡ ਟੀਮ ਨੇ ਲੜੀ 'ਚ 1-0 ਨਾਲ ਲੀਡ ਲੈ ਲਈ ਹੈ। ਅੰਤਮ ਟੈਸਟ ਮੈਚ 29 ਫ਼ਰਵਰੀ ਤੋਂ 4 ਮਾਰਚ ਤਕ ਕ੍ਰਾਈਸਟਚਰਚ ਵਿਖੇ ਖੇਡਿਆ ਜਾਵੇਗਾ।

 


 

ਇਸ ਮੈਚ 'ਚ ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਪਹਿਲੀ ਪਾਰੀ 'ਚ 165 ਅਤੇ ਦੂਜੀ ਪਾਰੀ 'ਚ 191 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਨਿਊਜ਼ੀਲੈਂਡ ਨੇ ਪਹਿਲੀ ਪਾਰੀ 'ਚ 348 ਅਤੇ ਫਿਰ 9 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਨਿਊਜ਼ੀਲੈਂਡ ਲਈ ਟਿਮ ਸਾਊਥੀ ਨੇ ਕੁਲ 9 ਵਿਕਟਾਂ (ਪਹਿਲੀ ਪਾਰੀ 4 ਅਤੇ ਦੂਜੀ ਪਾਰੀ 5) ਲਈਆਂ। ਟਿਮ ਸਾਊਥੀ ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ। ਕਪਤਾਨ ਕੇਨ ਵਿਲੀਅਮਸਨ ਨੇ ਕੀਵੀ ਟੀਮ ਲਈ ਸਭ ਤੋਂ ਵੱਧ 89 ਦੌੜਾਂ ਬਣਾਈਆਂ।
 

ਭਾਰਤੀ ਟੀਮ ਮੈਚ ਦੇ ਚੌਥੇ ਦਿਨ ਆਪਣੀ ਦੂਜੀ ਪਾਰੀ 'ਚ 191 ਦੌੜਾਂ 'ਤੇ ਆਲ ਆਊਟ ਹੋ ਗਈ, ਜਦਕਿ ਨਿਊਜ਼ੀਲੈਂਡ ਨੇ ਪਹਿਲੀ ਪਾਰੀ 'ਚ 183 ਦੌੜਾਂ ਦੀ ਲੀਡ ਹਾਸਿਲ ਕੀਤੀ ਸੀ। ਭਾਰਤੀ ਟੀਮ ਨੇ ਪਾਰੀ ਦੀ ਹਾਰ ਨੂੰ ਟਾਲਦਿਆਂ ਕੀਵੀ ਟੀਮ ਨੂੰ ਜਿੱਤ ਲਈ ਸਿਰਫ਼ 9 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਟੀਚੇ ਨੂੰ ਨਿਊਜ਼ੀਲੈਂਡ ਨੇ ਬੜੀ ਆਸਾਨੀ ਨਾਲ 10 ਵਿਕਟਾਂ ਰਹਿੰਦਿਆਂ ਹਾਸਿਲ ਕਰ ਲਿਆ। ਟੀਮ ਲਈ ਸਲਾਮੀ ਬੱਲੇਬਾਜ਼ ਟੌਮ ਬਲੈਂਡਲ ਨੇ 2 ਅਤੇ ਟੌਮ ਲਾਥਮ ਨੇ 7 ਦੌੜਾਂ ਬਣਾ ਕੇ ਅਜੇਤੂ ਰਹੇ।

 


 

ਦੂਜੀ ਪਾਰੀ 'ਚ ਭਾਰਤ ਲਈ ਸਭ ਤੋਂ ਵੱਧ ਮਯੰਕ ਅਗਰਵਾਲ ਨੇ 58, ਅਜਿੰਕਿਆ ਰਹਾਣੇ ਨੇ 58 ਅਤੇ ਰਿਸ਼ਭ ਪੰਤ ਨੇ 25 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕੋਈ ਬੱਲੇਬਾਜ਼ ਜ਼ਿਆਦਾ ਦੇਰ ਪਿੱਚ 'ਤੇ ਨਾ ਟਿਕ ਸਕਿਆ। ਕਪਤਾਨ ਵਿਰਾਟ ਕੋਹਲੀ 19, ਚੇਤੇਸ਼ਵਰ ਪੁਜਾਰਾ 11 ਅਤੇ ਪ੍ਰਿਥਵੀ ਸ਼ਾਅ 14 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਕੋਹਲੀ ਨੇ ਪਿਛਲੀ 20 ਟੈਸਟ ਪਾਰੀਆਂ 'ਚ ਇੱਕ ਵੀ ਸੈਂਕੜਾ ਨਹੀਂ ਲਗਾਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1st Test in Wellington New Zealand beat India by 10 wickets