ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੀਫ਼ਾ 2018: ਇੰਗਲੈਂਡ ਬਨਾਮ ਕੁਰੇਸ਼ੀਆ, ਮੈਚ ਤੋਂ ਪਹਿਲਾਂ ਜਾਣੋ ਅੰਕੜਿਆਂ ਦਾ ਖੇਡ

ਇੰਗਲੈਂਡ ਬਨਾਮ ਕੁਰੇਸ਼ੀਆ

ਫਰਾਂਸ ਰੂਸ ਵਿਚ ਜਾਰੀ ਫੀਫਾ ਵਰਲਡ ਕੱਪ ਦੇ ਫਾਈਨਲ ਵਿੱਚ ਪਹੁੰਚ ਚੁੱਕਾ ਹੈ ਅਤੇ 15 ਜੁਲਾਈ ਨੂੰ  ਕਿਹੜੀ ਟੀਮ ਖਿਤਾਬ ਲਈ ਮੁਕਾਬਲਾ ਕਰੇਗੀ, ਉਸਦਾ ਫੈਸਲਾ ਅੱਜ  ਹੋ ਜਾਵੇਗਾ।  ਇੰਗਲੈਂਡ ਅਤੇ ਕੁਰੇਸ਼ੀਆ ਵਿਚਾਲੇ ਅੱਜ ਦੂਜਾ ਸੈਮੀਫਾਈਨਲ ਮੁਕਾਬਲਾ ਹੋਵੇਗਾ। ਵਿਸ਼ਵ ਕੱਪ ਵਿਚ ਪਹਿਲੀ ਵਾਰ ਹੈ ਜਦੋਂ ਇਹ ਦੋਵੇਂ ਟੀਮਾਂ ਇਕ ਦੂਜੇ ਭਿੜਨਗੀਆਂ।  ਕੌਮਾਂਤਰੀ ਪੱਧਰ 'ਤੇ ਦੋਵੇਂ ਟੀਮਾਂ ਇਕ-ਦੂਜੇ ਵਿਰੁੱਧ ਸੱਤ ਵਾਰ ਖੇਡ ਚੁੱਕਿਆ ਹਨ। 

 

ਇੰਗਲੈਂਡ ਅਤੇ ਕੁਰੇਸ਼ੀਆ ਵਿਚਾਲੇ ਸੱਤ ਮੈਚਾਂ ਵਿੱਚ ਇੰਗਲੈਂਡ ਨੇ ਚਾਰ ਮੈਚ ਜਿੱਤੇ ਹਨ ਜਦੋਂਕਿ ਕਰੋਸ਼ੀਆ ਨੇ ਦੋ। 

 

ਇਨ੍ਹਾਂ ਦੋਵੇਂ ਟੀਮਾਂ ਦੇ ਅੰਕੜਿਆਂ 'ਤੇ ਨਜ਼ਰ ...

ਇੰਗਲੈਂਡ

 

- ਇੰਗਲੈਂਡ 1990 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਸੈਮੀਫਾਈਨਲ ਤੱਕ ਪਹੁੰਚਿਆ।  1990 ਵਿੱਚ ਸੈਮੀਫਾਈਨਲ ਵਿੱਚ ਜਰਮਨੀ ਤੋਂ ਪੈਨਲਟੀ ਸ਼ੂਟਆਊਟ ਵਿੱਚ ਇੰਗਲੈਂਡ ਹਾਰ ਗਿਆ ਸੀ। 

- ਇੰਗਲੈਂਡ ਨੇ ਹੁਣ ਤੱਕ ਕੇਵਲ ਇਕ ਵਾਰ ਅੰਤਰਰਾਸ਼ਟਰੀ ਖ਼ਿਤਾਬ ਜਿੱਤਿਆ ਹੈ ਅਤੇ ਇਹ ਖ਼ਿਤਾਬ 1966 ਦਾ ਵਿਸ਼ਵ ਕੱਪ ਹੈ। 

- ਇੰਗਲੈਂਡ ਦੇ ਫਾਰਵਰਡ ਅਤੇ ਕਪਤਾਨ ਹੈਰੀ ਕੇਨ  ਛੇ ਗੋਲ ਕਰਕੇ ਚੋਟੀ ਦੇ ਗੋਲ ਕਰਨ ਵਾਲੇ ਖਿਡਾਰੀ ਹਨ ਅਤੇ ਉਹ ਗੋਲਡਨ ਬੂਟ ਦੇ ਦਾਅਵੇਦਾਰ ਹਨ। 

- ਇੰਗਲੈਂਡ ਨੇ ਹੁਣ ਤੱਕ ਟੂਰਨਾਮੈਂਟ ਵਿੱਚ 11 ਗੋਲ ਕੀਤੇ ਹਨ। 

 

ਕੁਰੇਸ਼ੀਆ

- ਕੁਰੇਸ਼ੀਆ 1990 ਵਿੱਚ ਇੱਕ ਸੁਤੰਤਰ ਦੇਸ਼ ਬਣਿਆ ਸੀ .ਵਿਸ਼ਵ ਕੱਪ 1998 ਵਿੱਚ ਉਹ ਸੈਮੀਫਾਈਨਲ ਵਿੱਚ ਪਹੁੰਚਿਆ ਅਤੇ ਫਰਾਂਸ ਤੋਂ ਹਾਰ ਗਿਆ ਸੀ। 

- ਕੁਰੇਸ਼ੀਆ ਨੇ ਗਰੁੱਪ ਦੌਰ ਵਿੱਚ ਤਿੰਨੋਂ ਮੈਚ ਜਿੱਤੇ ਅਤੇ ਹੁਣ ਤੱਕ ਸੱਤ ਗੋਲ ਕੀਤੇ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2018 fifa world cup england vs croatia 2nd semifinal here are some interesting fatcs