ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੀਫਾ 2018: ਨੇਮਾਰ ਦੀ ਸੱਟ ਬਣੀ ਬ੍ਰਾਜ਼ੀਲ ਲਈ ਖ਼ਤਰੇ ਦੀ ਘੰਟੀ

ਨੇਮਾਰ

ਮੰਗਲਵਾਰ ਨੂੰ ਕੋਸਟਾ ਰੀਕਾ ਵਿਰੁੱਧ ਦੂਜੇ ਮੈਚ ਦੀ ਤਿਆਰੀ ਕਰ ਰਹੇ ਬ੍ਰਾਜ਼ੀਲ ਦੇ ਕੈਂਪ 'ਚ ਚਿੰਤਾ ਦੇਖਣ ਨੂੰ ਮਿਲੀ. ਸਟਾਰ ਸਟ੍ਰਾਈਕਰ ਨੇਮਾਰ ਨੇ ਪ੍ਰੈਕਟਿਸ ਸੈਸ਼ਨ 'ਚ ਹਿੱਸਾ ਨਹੀਂ ਲਿਆ. ਨੇਮਾਰ ਦਾ ਜ਼ਖ਼ਮੀ ਹੋਣਾ ਟੀਮ ਦੇ ਨਾਲ-ਨਾਲ ਪ੍ਰਸ਼ੰਸਕਾਂ ਦੀ ਚਿੰਤਾ ਵੀ ਵਧਾ ਰਿਹਾ.

ਬ੍ਰਾਜ਼ੀਲ ਫੁੱਟਬਾਲ ਫੈਡਰਲ ਸੰਘ ਦੇ ਬੁਲਾਰੇ ਵਿੰਸੀਅਸ ਰੋਡਿਗੇਜ਼ ਨੇ ਕਿਹਾ, "ਨੇਮਾਰ ਦੇ ਸੱਜੇ ਗੋਡੇ 'ਚ ਦਰਦ ਹੈ. ਸਵਿਟਜ਼ਰਲੈਂਡ ਦੇ ਖਿਲਾਫ ਐਤਵਾਰ ਨੂੰ ਹੋਏ ਮੈਚ 'ਚ ਨੇਮਾਰ ਨੂੰ ਕਈ ਫਾਊਲਸ ਦਾ ਸਾਹਮਣਾ ਕਰਨਾ ਪਿਆ ਸੀ. ਉਨ੍ਹਾਂ ਨੇ ਸੋਮਵਾਰ ਨੂੰ ਪ੍ਰੈਕਟਿਸ ਸੈਸ਼ਨ ਚ ਹਿੱਸਾ ਨਹੀਂ ਲਿਆ. ਰੋਡਿਗੇਜ਼ ਨੇ ਕਿਹਾ ਕਿ ਨੇਮਾਰ ਨੂੰ ਉਸ ਪੈਰ 'ਚ ਦਿੱਕਤ ਨਹੀਂ ਹੈ ਜਿਸ ਪੈਰ 'ਤੇ ਫਰਵਰੀ 'ਚ ਚੋਟ ਲੱਗੀ ਸੀ.

ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਨੇਮਾਰ, ਕੋਸਟਾ ਰੀਕਾ ਵਿਰੁੱਧ ਖੇਡਣਗੇ ਜਾਂ ਨਹੀਂ. ਸਵਿਟਜ਼ਰਲੈਂਡ ਦੇ ਖਿਲਾਫ ਨੇਮਾਰ ਦਾ ਜਾਦੂ ਵੇਖਣ ਨੂੰ ਨਹੀਂ ਮਿਲਿਆ ਸੀ. ਉਨ੍ਹਾਂ ਦੇ ਪ੍ਰਸ਼ੰਸਕ ਉਤਸੁਕਤਾ ਨਾਲ ਵਿਸ਼ਵ ਕੱਪ 'ਚ ਨੇਮਾਰ ਦੇ ਗੋਲ ਕਰਨ ਦੀ ਉਡੀਕ ਕਰ ਰਹੇ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2018 fifa world cup Neymar sparks injury concerns after brief return to Brazil training