ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੂਜਾ ਭਾਰਤ-ਵੈਸਟ ਇੰਡੀਜ਼ ਮੈਚ ਡਰਾਅ, ਲੜੀ `ਚ ਭਾਰਤ 1-0 ਨਾਲ ਅੱਗੇ

ਦੂਜਾ ਭਾਰਤ-ਵੈਸਟ ਇੰਡੀਜ਼ ਮੈਚ ਡਰਾਅ, ਲੜੀ `ਚ ਭਾਰਤ 1-0 ਨਾਲ ਅੱਗੇ

‘ਰਨ ਮਸ਼ੀਨ` ਵਜੋਂ ਜਾਣੇ ਜਾਂਦੇ ਵਿਰਾਟ ਕੋਹਲੀ ਭਾਵੇਂ ਅੱਜ ਇੱਕ-ਦਿਨਾ ਕ੍ਰਿਕਟ ਮੈਚਾਂ ਵਿੱਚ ਸਭ ਤੋਂ ਤੇਜ਼ੀ ਨਾਲ 10,000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਪਰ ਉਸ ਦੇ ਮੁਕਾਬਲੇ ਵੈਸਟ-ਇੰਡੀਜ਼ ਦੇ ਸ਼ਾਈ ਹੋਪ ਦੇ ਜੁਝਾਰੂ ਸੈਂਕੜੇ ਦੀ ਮਦਦ ਨਾਲ ਦੂਜਾ ਇੱਕ ਦਿਨਾ ਕ੍ਰਿਕਟ ਮੈਚ ਡਰਾਅ (ਟਾਇ) ਰਹਿ ਗਿਆ। ਭਾਰਤ ਨੇ ਕੋਹਲੀ ਦੀ ਪਾਰੀ ਦੇ ਦਮ `ਤੇ ਛੇ ਵਿਕੇਟਾਂ `ਤੇ 321 ਦੌੜਾਂ ਬਣਾਈਆਂ ਸਨ। 


ਵੈਸਟ ਇੰਡੀਜ਼ ਨੂੰ ਆਖ਼ਰੀ ਓਵਰ ਵਿੱਚ ਜਿੱਤ ਲਈ 14 ਅਤੇ ਆਖ਼ਰੀ ਗੇਂਦ `ਤੇ ਪੰਜ ਦੌੜਾਂ ਚਾਹੀਦੀਆਂ ਸਨ। ਹੋਪ (ਨਾਟ-ਆਊਟ 123) ਨੇ ਉਮੇਸ਼ ਯਾਦਵ ਨੇ ਚੌਕਾ ਲਾ ਕੇ ਸਕੋਰ ਬਰਾਬਰ ਕਰ ਦਿੱਤਾ। ਸਿ਼ਮਰੋਨ ਹੈਟਮੇਅਰ ਨੇ ਵੀ 94 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਲਈ ਕੁਲਦੀਪ ਯਾਦਵ ਨੇ ਤਿੰਨ ਵਿਕਟਾਂ ਲਈਆਂ। 


ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਚੁਣਨ ਵਾਲੇ ਕੋਹਲੀ ਨੇ 129 ਗੇਂਦਾਂ ਵਿੱਚ ਨਾਟ-ਆਊਟ 157 ਦੌੜਾਂ ਬਣਾਈਆਂ, ਜਦ ਕਿ ਅੰਬਾਤੀ ਰਾਯੁਡੂ ਨੇ 80 ਗੇਂਦਾਂ ਵਿੱਚ 73 ਦੌੜਾਂ ਦੀ ਪਾਰੀ ਖੇਡੀ। ਕੋਹਲੀ ਨੇ ਆਪਣੀ ਪਾਰੀ ਵਿੱਚ 13 ਚੌਕੇ ਤੇ ਚਾਰ ਛੱਕੇ ਮਾਰੇ।


ਕੋਹਲੀ ਤੇ ਰਾਯੁਡੂ ਨੇ ਤੀਜੇ ਵਿਕਟ ਲਈ 142 ਗੇਂਦਾਂ ਨਾਲ 139 ਦੌੜਾਂ ਜੋੜੀਆਂ। ਕੋਹਲੀ ਨੇ 10000 ਦੌੜਾਂ ਪੂਰੀਆਂ ਹੋਣ `ਤੇ ਬੱਲਾ ਉੱਚਾ ਚੁੱਕ ਕੇ ਦਰਸ਼ਕਾਂ ਦਾ ਅਭਿਵਾਦਨ ਪ੍ਰਵਾਨ ਕੀਤਾ। ਕੋਹਲੀ ਨੇ ਜਦੋਂ ਮਰਲੋਕ ਸੈਮੁਅਲਜ਼ ਨੂੰ ਚੌਕਾ ਜੜ ਕੇ ਆਪਣਾ 37ਵਾਂ ਵਨ-ਡੇਅ ਸੈਂਕੜਾ ਪੂਰਾ ਕੀਤਾ, ਤਾਂ ਦਰਸ਼ਕਾਂ ਨੇ ਤਾੜੀਆਂ ਦੀ ਗੂੰਜ ਨਾਲ ਉਨ੍ਹਾਂ ਦਾ ਸੁਆਗਤ ਕੀਤਾ।


ਖੱਬੂ ਤੇਜ਼ ਗੇਂਦਬਾਜ਼ ਓਬੇਦ ਮੈਕਾਇ ਨੂੰ ਛੱਕਾ ਲਾ ਕੇ ਉਨ੍ਹਾਂ ਇਸ ਕੈਲੰਡਰ ਵਰ੍ਹੇ ਦੌਰਾਨ 1000 ਵਨ-ਡੇਅ ਦੌੜਾਂ ਮੁਕੰਮਲ ਕੀਤੀਆਂ ਤੇ ਅਜਿਹਾ ਉਨ੍ਹਾਂ ਸਿਰਫ਼ 11 ਪਾਰੀਆਂ ਵਿੱਚ ਕੀਤਾ, ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।   

ਦੂਜਾ ਭਾਰਤ-ਵੈਸਟ ਇੰਡੀਜ਼ ਮੈਚ ਡਰਾਅ, ਲੜੀ `ਚ ਭਾਰਤ 1-0 ਨਾਲ ਅੱਗੇ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2nd India West Indies match draw