ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IND vs WI : ਵੈਸਟਇੰਡੀਜ਼ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ

ਵੈਸਟਇੰਡੀਜ਼ ਨੇ ਤਿੰਨ ਟੀ20 ਮੈਚਾਂ ਦੀ ਲੜੀ ਦੇ ਦੂਜੇ ਮੈਚ 'ਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਉਸ ਨੇ ਲੜੀ 1-1 ਨਾਲ ਬਰਾਬਰ ਕਰ ਲਈ। ਵੈਸਟਇੰਡੀਜ਼ ਵਿਰੁੱਧ ਭਾਰਤੀ ਟੀਮ ਨੂੰ 7 ਮੈਚ ਬਾਅਦ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਉਸ ਨੂੰ ਪਿਛਲੀ ਵਾਰ ਸਾਲ 2017 'ਚ ਅਮਰੀਕਾ ਦੇ ਲਾਊਡਰਹਿਲ 'ਚ ਮਿਲੀ ਸੀ। 
 

ਐਤਵਾਰ ਨੂੰ ਤਿਰੁਵਨੰਤਪੁਰਮ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 7 ਵਿਕਟਾਂ 'ਤੇ 170 ਦੌਰਾਂ ਬਣਾਈਆਂ। ਵੈਸਟਇੰਡੀਜ਼ ਨੇ 18.3 ਓਵਰਾਂ 'ਚ 2 ਵਿਕਟਾਂ 'ਤੇ 173 ਦੌੜਾਂ ਬਣਾ ਦਿੱਤੀਆਂ। ਵੈਸਟਇੰਡੀਜ਼ ਲਈ ਸਲਾਮੀ ਬੱਲੇਬਾਜ਼ ਲੈਂਡਲ ਸਿਮੰਸ ਨੇ ਅਜੇਤੂ 67 ਦੌੜਾਂ ਦੀ ਪਾਰੀ ਖੇਡੀ। ਉਸ ਨੇ 3 ਸਾਲ ਬਾਅਦ ਅਰਧ ਸੈਂਕੜਾ ਲਗਾਇਆ। ਉਸ ਨੇ ਪਿਛਲਾ ਅਰਧ ਸੈਂਕੜਾ ਵੀ ਬਾਰਤ ਵਿਰੁੱਧ ਮਾਰਚ 2016 'ਚ ਮੁੰਬਈ ਵਿੱਚ ਲਗਾਇਆ ਸੀ।
 

ਸਿਮੰਸ ਨੇ ਆਪਣੇ ਕਰੀਅਰ ਦਾ 5ਵਾਂ ਅਰਧ ਸੈਂਕੜਾ ਲਗਾਇਆ। ਇਵਿਨ ਲੁਇਸ ਨੇ 40 ਦੌੜਾਂ ਬਣਾਈਆਂ। ਸ਼ਿਮਰੋਨ ਹੇਟਮੇਅਰ ਨੇ 14 ਗੇਂਦਾਂ 'ਚ 23 ਦੌੜਾਂ ਬਣਾਈਆਂ। ਨਿਕੋਲਸ ਪੂਰਨ ਨੇ 18 ਗੇਂਦਾਂ 'ਚ ਅਜੇਤੂ 38 ਦੌਰਾਂ ਦੀ ਪਾਰੀ ਖੇਡੀ। 
 


ਵੈਸਟਇੰਡੀਜ਼ ਨੇ ਇਸ ਮੈਚ 'ਚ 12 ਛੱਕੇ ਲਗਾਏ। ਇਸ ਤੋਂ ਪਹਿਲਾਂ ਉਸ ਨੇ ਹੈਦਰਾਬਾਦ ਟੀ20 'ਚ 15 ਛੱਕੇ ਲਗਾਏ ਸਨ। ਵੈਸਟਇੰਡੀਜ਼ ਟੀਮ ਭਾਰਤ ਵਿਰੁੱਧ ਉਸ ਦੇ ਘਰੇਲੂ ਮੈਦਾਨ 'ਤੇ ਇੱਕ ਮੈਚ 'ਚ ਸੱਭ ਤੋਂ ਵੱਧ ਛੱਕੇ ਲਗਾਉਣ ਵਾਲੀ ਟੀਮ ਹੈ। ਉਸ ਨੇ 2016 ਵਿਸ਼ਵ ਕੱਪ ਦੌਰਾਨ ਮੁੰਬਈ 'ਚ ਭਾਰਤੀ ਟੀਮ ਵਿਰੁੱਧ 11 ਛੱਕੇ ਲਗਾਏ ਸਨ।
 

ਭਾਰਤੀ ਟੀਮ ਲਈ ਸ਼ਿਵਮ ਦੂਬੇ ਨੇ ਸੱਭ ਤੋਂ ਵੱਧ 54 ਦੌਰਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੇ ਟੀ20 ਕਰੀਅਰ ਦਾ ਪਹਿਲਾ ਅਰਧ ਸੈਂਕੜਾ ਲਗਾਇਆ। ਰਿਸ਼ਭ ਪੰਤ ਨੇ ਅਜੇਤੂ 33 ਦੌੜਾਂ ਬਣਾਈਆਂ। ਵਿਰਾਟ ਕੋਹਲੀ 19 ਦੌੜਾਂ ਬਣਾ ਕੇ ਆਊਟ ਹੋਏ। ਉਹ ਟੀ20 'ਚ ਸੱਭ ਤੋਂ ਵੱਧ 2563 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2nd T20I West Indies beat India by 8 wickets