ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ, 2-0 ਨਾਲ ਜਿੱਤੀ ਟੈਸਟ ਲੜੀ

ਨਿਊਜ਼ੀਲੈਂਡ ਨੇ ਸੋਮਵਾਰ ਨੂੰ ਕ੍ਰਾਈਸਟਚਰਚ ਟੈਸਟ ਵਿੱਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਲੜੀ 2-0 ਨਾਲ ਜਿੱਤ ਲਈ। ਲੜੀ ਦੇ ਪਹਿਲੇ ਵੇਲਿੰਗਟਨ ਟੈਸਟ ਮੈਚ ਵਿੱਚ ਵੀ ਨਿਊਜ਼ੀਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ। 
 

ਮੈਚ ਵਿੱਚ ਟਾਸ ਹਾਰਨ ਤੋਂ ਬਾਅਦ ਭਾਰਤ ਨੇ ਪਹਿਲੀ ਪਾਰੀ ਵਿੱਚ 242 ਦੌੜਾਂ ਬਣਾਈਆਂ ਸੀ, ਜਦਕਿ ਨਿਊਜ਼ੀਲੈਂਡ ਦੀ ਟੀਮ 235 ਦੌੜਾਂ 'ਤੇ ਸਿਮਟ ਗਈ ਸੀ। ਦੂਸਰੀ ਪਾਰੀ 'ਚ 7 ਦੌੜਾਂ ਦੀ ਬੜ੍ਹਤ ਨਾਲ ਭਾਰਤੀ ਟੀਮ ਸਿਰਫ਼ 124 ਦੌੜਾਂ ਹੀ ਬਣਾ ਸਕੀ। ਕੀਵੀ ਟੀਮ ਨੂੰ 132 ਦੌੜਾਂ ਦਾ ਟੀਚਾ ਮਿਲਿਆ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਭਾਰਤ ਨੂੰ ਵਨਡੇ ਲੜੀ 'ਚ 3-0 ਨਾਲ ਹਰਾਇਆ ਸੀ।

 


 

ਦੂਜੀ ਪਾਰੀ 'ਚ ਨਿਊਜ਼ੀਲੈਂਡ ਦੇ ਟੌਮ ਬਲੈਂਡਲ (55 ਦੌੜਾਂ) ਕਰੀਅਰ ਦਾ ਪਹਿਲਾ ਅਰਧ ਸੈਂਕੜਾ ਲਗਾ ਕੇ ਜਸਪ੍ਰੀਤ ਬੁਮਰਾਹ ਦੀ ਗੇਂਦ 'ਤੇ ਆਊਟ ਹੋਏ। ਕਪਤਾਨ ਕੇਨ ਵਿਲੀਅਮਸਨ 5 ਦੌੜਾਂ ਬਣਾ ਕੇ ਆਊਟ ਹੋਏ। ਬੁਮਰਾਹ ਦੀ ਗੇਂਦ 'ਤੇ ਅਜਿੰਕਿਆ ਰਹਾਣੇ ਨੇ ਉਨ੍ਹਾਂ ਨੂੰ ਕੈਚ ਆਊਟ ਕੀਤਾ। ਟੌਮ ਲੈਥਮ 52 ਦੌੜਾਂ ਬਣਾ ਕੇ ਪਵੇਲੀਅਨ ਪਰਤੇ।
 

ਮੈਚ ਦੇ ਤੀਜੇ ਦਿਨ ਭਾਰਤੀ ਟੀਮ ਨੇ 6 ਵਿਕਟਾਂ 'ਤੇ 90 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਬਾਕੀ ਖਿਡਾਰੀ ਵੀ 34 ਦੌੜਾਂ ਦੇ ਅੰਦਰ ਪਵੇਲੀਅਨ ਪਰਤ ਗਏ। ਦੂਜੀ ਪਾਰੀ ਵਿੱਚ ਚੇਤੇਸ਼ਵਰ ਪੁਜਾਰਾ ਨੇ 24 ਅਤੇ ਰਵਿੰਦਰ ਜਡੇਜਾ ਨੇ 16 ਦੌੜਾਂ ਬਣਾਈਆਂ। ਭਾਰਤੀ ਟੀਮ ਦੇ 7 ਬੱਲੇਬਾਜ਼ ਦਹਾਈ ਦੇ ਅੰਕੜੇ ਤਕ ਵੀ ਨਾ ਪਹੁੰਚ ਸਕੇ। ਮਯੰਕ ਅਗਰਵਾਲ 3, ਅਜਿੰਕਿਆ ਰਹਾਣੇ 9, ਉਮੇਸ਼ ਯਾਦਵ 1, ਹਨੁਮਾ ਵਿਹਾਰੀ 9, ਰਿਸ਼ਭ ਪੰਤ 4, ਮੁਹੰਮਦ ਸ਼ਮੀ 5 ਅਤੇ ਜਸਪ੍ਰੀਤ ਬੁਮਰਾਹ 4 ਦੌੜਾਂ ਬਣਾ ਕੇ ਆਊਟ ਹੋਏ।
 

ਲੜੀ 'ਚ ਕੁਲ 14 ਵਿਕਟਾਂ ਲੈਣ ਲਈ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੂੰ ਮੈਨ ਆਫ ਦੀ ਸੀਰੀਜ਼ ਅਤੇ ਤੇਜ਼ ਗੇਂਦਬਾਜ਼ ਕਾਇਲ ਜੈਮੀਸਨ ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ।

 


 

ਭਾਰਤੀ ਕਪਤਾਨ ਵਿਰਾਟ ਕੋਹਲੀ ਲਗਾਤਾਰ 22ਵੀਂ ਪਾਰੀ 'ਚ ਵੱਡਾ ਸਕੋਰ ਬਣਾਉਣ ਤੋਂ ਅਸਫਲ ਰਹੇ ਅਤੇ 14 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਉਹ ਦੋਵੇਂ ਟੈਸਟਾਂ ਦੀਆਂ ਦੋ ਪਾਰੀਆਂ ਵਿੱਚ ਦਹਾਈ ਦੇ ਅੰਕੜੇ ਤਕ ਨਹੀਂ ਪਹੁੰਚ ਸਕੇ।
 

ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ ਭਾਰਤੀ ਟੀਮ ਦੇ ਟਾਪ-5 ਬੱਲੇਬਾਜ਼ੀ ਸਿਰਫ 429 ਦੌੜਾਂ ਬਣਾ ਸਕੇ। ਇਹ 2+ ਮੈਚਾਂ ਦੀ ਲੜੀ 'ਚ ਭਾਰਤੀ ਟੀਮ ਦਾ ਸੱਭ ਤੋਂ ਖਰਾਬ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਸਾਲ 2002 'ਚ ਟਾਪ-5 ਬੱਲੇਬਾਜ਼ਾਂ ਨੇ ਨਿਊਜ਼ੀਲੈਂਡ ਵਿੱਚ ਹੀ 296 ਦੌੜਾਂ ਬਣਾਈਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2nd Test Christchurch New Zealand won by 7 wickets