ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੇ ਜਨਮਦਿਨ ’ਤੇ ਵੀਰਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿਖੇ ਚੁਣੇ ਗਏ ਖਿਡਾਰੀਆਂ ਨੂੰ ਰਾਸ਼ਟਰੀ ਖੇਡ ਪੁਰਸਕਾਰ ਨਾਲ ਸਨਮਾਨਤ ਕੀਤਾ।
ਇਸ ਸਮੇਂ ਦੌਰਾਨ ਰਿਓ ਪੈਰਾਉਲੰਪਿਕ ਦੀ ਤਗਮਾ ਜੇਤੂ ਦੀਪਾ ਮਲਿਕ ਨੂੰ ਦੇਸ਼ ਦਾ ਸਰਵਉਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਨਾਲ ਸਨਮਾਨਤ ਕੀਤਾ ਗਿਆ। ਦੀਪਾ ਤੋਂ ਇਲਾਵਾ ਜਕਾਰਤਾ ਏਸ਼ੀਅਨ ਖੇਡਾਂ ਦੇ ਸੋਨ ਤਮਗਾ ਜੇਤੂ ਪਹਿਲਵਾਨ ਬਜਰੰਗ ਨੂੰ ਵੀ ਇਹ ਪੁਰਸਕਾਰ ਦਿੱਤਾ ਗਿਆ ਹੈ ਪਰ ਅਗਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਕਾਰਨ ਉਹ ਇਸ ਸਮਾਰੋਹ ਦਾ ਹਿੱਸਾ ਨਹੀਂ ਬਣ ਸਕੇ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਇਸ ਪੁਰਸਕਾਰ ਸਮਾਰੋਹ ਦੇ ਬਹੁਤ ਸਾਰੇ ਖਿਡਾਰੀ ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਕਾਰਨ ਇਸ ਰਸਮ ਦਾ ਹਿੱਸਾ ਨਹੀਂ ਸਨ। ਉਨ੍ਹਾਂ ਨੂੰ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਖੇਡ ਮੰਤਰੀ ਕਿਰਨ ਰਿਜੀਜੂ ਦੇ ਹੱਥੋਂ ਇਹ ਸਨਮਾਨ ਮਿਲੇਗਾ। ਕੁਲ ਮਿਲਾ ਕੇ ਪੁਰਸਕਾਰ ਸਮਾਰੋਹ ਚ ਛੇ ਖਿਡਾਰੀ ਮੌਜੂਦ ਨਹੀਂ ਸਨ।
ਮਹੱਤਵਪੂਰਨ ਗੱਲ ਇਹ ਹੈ ਕਿ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਮੁਕੰਦਕਮ ਸ਼ਰਮਾ ਦੀ ਅਗਵਾਈ ਵਾਲੀ 12 ਮੈਂਬਰੀ ਕਮੇਟੀ ਨੇ ਖੇਡ ਰਤਨ ਲਈ 2, ਅਰਜੁਨ ਪੁਰਸਕਾਰ ਲਈ 19, ਦਰੋਣਾਚਾਰਿਆ ਪੁਰਸਕਾਰ ਲਈ 6, ਧਿਆਨਚੰਦ ਪੁਰਸਕਾਰ ਲਈ 5 ਨੂੰ ਚੁਣਿਆ ਹੈ।
ਅਰਜੁਨ ਪੁਰਸਕਾਰ ਜੇਤੂ ਖਿਡਾਰੀਆਂ ਦੇ ਨਾਂ
ਮੁਹੰਮਦ ਅਨਸ (ਐਥਲੈਟਿਕਸ)
ਐਸ ਭਾਸਕਰਨ (ਸਰੀਰ ਨਿਰਮਾਣ)
ਸੋਨੀਆ ਲਾਠਰ (ਬਾਕਸਿੰਗ)
ਚਿੰਗਲੇਨਸਨਾ ਸਿੰਘ (ਹਾਕੀ)
ਅਜੈ ਠਾਕੁਰ (ਕਬੱਡੀ)
ਗੌਰਵ ਗਿੱਲ (ਮੋਟਰ ਸਪੋਰਟਸ)
ਪ੍ਰਮੋਦ ਭਗਤ (ਪੈਰਾ ਬੈਡਮਿੰਟਨ)
ਹਰਮੀਤ ਦੇਸਾਈ (ਟੇਬਲ ਟੈਨਿਸ)
ਪੂਜਾ ਢਾਂਡਾ (ਕੁਸ਼ਤੀ)
ਫੁਆਦ ਮਿਰਜ਼ਾ (ਘੋੜ ਸਵਾਰੀ)
ਗੁਰਪ੍ਰੀਤ ਸਿੰਘ ਸੰਧੂ (ਫੁਟਬਾਲ)
ਪੂਨਮ ਯਾਦਵ (ਕ੍ਰਿਕਟ)
ਸਵਪਨਾ ਬਰਮਨ (ਅਥਲੈਟਿਕਸ)
ਬੀ. ਸਾਈ ਪ੍ਰਨੀਤ (ਬੈਡਮਿੰਟਨ)
ਸਿਮਰਨ ਸਿੰਘ ਸ਼ੇਰਗਿੱਲ (ਪੋਲੋ)
ਦ੍ਰੋਣਾਚਾਰੀਆ ਪੁਰਸਕਾਰ
ਵਿਮਲ ਕੁਮਾਰ (ਬੈਡਮਿੰਟਨ)
ਸੰਦੀਪ ਗੁਪਤਾ (ਟੇਬਲ ਟੈਨਿਸ)
ਦ੍ਰੋਣਾਚਾਰਿਆ ਜੇਤੂ ਖਿਡਾਰੀਆਂ ਦੇ ਨਾਂ
ਮੇਰਜ਼ਬਾਨ ਪਟੇਲ (ਹਾਕੀ)
ਰਾਮਬੀਰ ਸਿੰਘ (ਕਬੱਡੀ)
ਸੰਜੇ ਭਾਰਦਵਾਜ (ਕ੍ਰਿਕਟ)
ਧਿਆਨਚੰਦ ਅਵਾਰਡ ਜੇਤੂ ਖਿਡਾਰੀਆਂ ਦੇ ਨਾਂ
ਮੈਨੂਅਲ ਫਰੈਡਰਿਕਸ (ਹਾਕੀ)
ਅਰੂਪ ਬਾਸਕ (ਟੇਬਲ ਟੈਨਿਸ)
ਮਨੋਜ ਕੁਮਾਰ (ਕੁਸ਼ਤੀ)
ਨਿਤਿਨ ਕੀਰਤਨੇ (ਲਾਨ ਟੈਨਿਸ)
ਸੀ ਲਾਲਰੇਮਸੰਗਾ (ਤੀਰਅੰਦਾਜ਼ੀ)
.