ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ 5 ਸ਼ਹਿਰਾਂ ’ਚ ਹੋਣ ਜਾ ਰਿਹੈ 3X3 ਪ੍ਰੋ ਬਾਸਕਟਬਾਲ ਲੀਗ ਮੁਕਾਬਲਾ

ਭਾਰਤ ਦੀ ਇਕਲੌਤੀ ਫੀਬਾ ਦੁਆਰਾ ਮਾਨਤਾ ਪ੍ਰਾਪਤ ਲੀਗ 3X3 ਪ੍ਰੋ ਬਾਸਕਟਬਾਲ ਲੀਗ ਇੰਡੀਅਨ ਸਬ-ਕੌਂਟੀਨੈਂਟ (3ਬੀਐਲ) ਦਾ ਦੂਜਾ ਸ਼ੀਜਨ ਪੰਜਾਬ ਦੇ ਪੰਜਾ ਸ਼ਹਿਰਾਂ ’ਚ 2 ਅਗਸਤ ਤੋਂ 29 ਸਤੰਬਰ ਤੱਕ ਕੀਤਾ ਜਾਵੇਗਾ 3 ਬੀ.ਐਲ. ਵਿਚ ਪਹਿਲੀ ਵਾਰ ਵੂਮੈਨਜ਼ 3X3 ਬਾਸਕਟਬਾਲ ਲੀਗ ਪੇਸ਼ ਕੀਤੀ ਜਾਵੇਗੀ ਜੋ ਕਿ ਪੁਰਸ਼ ਲੀਗ ਦੇ ਨਾਲ ਕਰਵਾਈ ਜਾਵੇਗੀ ਇਹ ਖੁਲਾਸਾ ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ

 

ਰਾਣਾ ਸੋਢੀ ਨੇ ਦੱਸਿਆ ਕਿ ਇਹ ਬਾਸਕਟਬਾਲ ਖੇਡ ਦਾ ਇਹ ਛੋਟਾ ਤੇ ਤੇਜ਼ ਰੂਪ ਪਹਿਲੀ ਵਾਰ 2020 ਦੀਆਂ ਟੋਕੀਓ ਓਲੰਪਿਕ ਖੇਡਾਂ ਅਤੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਬਣਿਆ ਹੈ ਜਿਸ ਕਾਰਨ ਇਸ ਖੇਡ ਵਿੱਚ ਭਾਰਤ ਦੀਆਂ ਚੰਗਾ ਪ੍ਰਦਰਸ਼ਨ ਕਰਨ ਦੀ ਬਹੁਤ ਸੰਭਾਵਨਾਵਾਂ ਹਨ

 

ਉਨ੍ਹਾਂ ਦੱਸਿਆ ਕਿ 3ਬੀ.ਐਲ ਦੇ ਦੂਜੇ ਸੀਜ਼ਨ ਵਿਚ ਪੁਰਸ਼ਾਂ ਤੇ ਮਹਿਲਾਵਾਂ ਦੀਆਂ 12 ਟੀਮਾਂ ਹਿੱਸਾ ਲੈਣਗੀਆਂ ਜੋ ਚੈਂਪੀਅਨ ਬਣਨ ਲਈ 2 ਮਹੀਨੇ ਦੌਰਾਨ 9 ਦੌਰਾਂ ਵਿਚ ਮੁਕਾਬਲਾ ਕਰਨਗੀਆਂ ਪੰਜਾਬ ਨੇ ਭਾਰਤ ਨੂੰ ਵਧੀਆ ਬਾਸਕਟਬਾਲ ਖਿਡਾਰੀ ਦਿੱਤੇ ਹਨ ਹੁਣ ਸੂਬੇ ਵਿਚ ਬਾਸਕਟਬਾਲ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਦੇ ਸਹਿਯੋਗ ਨਾਲ 3 ਬੀ.ਐਲ. ਦੇ 9 ਦੌਰਾਂ ਨੂੰ ਚੰਡੀਗੜ੍ਹ, ਅੰਮ੍ਰਿਤਸਰ, ਮੋਹਾਲੀ, ਜਲੰਧਰ ਅਤੇ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ

 

ਉਨ੍ਹਾਂ ਕਿਹਾ ਕਿ ਸਾਡੇ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਅਮਜੋਤ ਸਿੰਘ ਗਿੱਲ ਤੇ ਪਲਪ੍ਰੀਤ ਸਿੰਘ ਇਸ ਵੱਕਾਰੀ ਲੀਗ ਦਾ ਹਿੱਸਾ ਹਨ ਉਨ੍ਹਾਂ ਕਿਹਾ ਕਿ 10 ਮਿੰਟ ਵਾਲੀ ਇਹ ਖੇਡ ਸਪੀਡ, ਸਟੈਮਿਨਾ ਤੇ ਸਕਿੱਲ ਭਰਪੂਰ ਹੈ

 

ਇਸ ਮੌਕੇ ਵੱਖ-ਵੱਖ ਟੀਮਾਂ ਦੇ ਮਾਲਕ ਦੀਪਿਕਾ ਦੇਸ਼ਵਾਲ (ਚੰਡੀਗੜ੍ਹ ਬੀਟਸ), ਸੰਗਰਾਮ ਸਿੰਘ (ਮੁੰਬਈ ਹੀਰੋਜ਼), ਵਿਵੇਕ ਸਿੰਘ (ਦਿੱਲੀ ਹੋਪਰਜ਼), ਵਿਕਾਸ ਬਾਂਸਲ ਤੇ ਰਾਜੀਵ ਤਿਵਾੜੀ (ਗੁਰੂਗਰਾਮ ਮਾਸਟਰਜ਼), ਰਾਜੇਸ਼ ਕੁਮਾਰ (ਕੋਲਕਾਤਾ ਵਾਰੀਅਰਜ਼), ਰਾਜੇਸ਼ ਤਨੇਜਾ (ਹੈਦਰਾਬਾਦ ਬਾਲਰਜ਼) ਅਤੇ ਮਨੀਸ਼ ਤਿਆਗੀ ਤੇ ਸ਼ੋਭਿਤ ਅੱਗਰਵਾਲ (ਲਖਨਊ ਲਿੰਗਰਜ਼) ਵੀ ਹਾਜ਼ਰ ਹਨ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3X3 Pro Basketball League to be held in 5 cities of Punjab