ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਗੇਂਦਬਾਜ਼ੀ ਐਕਸ਼ਨ ਕਾਫ਼ੀ ਵੱਖਰਾ ਤੇ ਮੁਸ਼ਕਲ ਹੈ। ਪਰ ਬੁਮਰਾਹ ਦਾ ਪਾਕਿਸਤਾਨ ਵਿੱਚ ਇੱਕ ਫ਼ੈਨ ਹੈ ਜੋ ਬੁਮਰਾਹ ਵਾਂਗ ਗੇਂਦਬਾਜ਼ੀ ਕਰਨਾ ਚਾਹੁੰਦਾ ਹੈ ਤੇ ਐਕਸ਼ਨ ਦੀ ਕਾਪੀ ਕਰਦਾ ਹੈ।
ਪਾਕਿਸਤਾਨ ਵਿੱਚ ਇੱਕ 5 ਸਾਲਾ ਲੜਕੇ ਨੇ ਬੂਮਰਾਹ ਦੇ ਐਕਸ਼ਨ ਦੀ ਬਹੁਤ ਹੱਦ ਤੱਕ ਨਕਲ ਕੀਤੀ ਹੈ ਟਵਿੱਟਰ 'ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਇੱਕ ਛੋਟਾ ਬੱਚਾ ਬੂਮਰਾਹ ਦੀ ਗੇਂਦਬਾਜ਼ੀ ਐਕਸ਼ਨ ਦੀ ਨਕਲ ਕਰ ਰਿਹਾ ਹੈ।
5 Years Old kid from pak is a big fan of Bumrah.. after watching him in the recently concluded Asia cup every time he tries to bowl like him.@Jaspritbumrah93 @Cricketracker @ZAbbasOfficial @MazherArshad pic.twitter.com/XJIR7cpRTx
— Umair Afridi (@afridiomair) October 19, 2018
ਪਾਕਿਸਤਾਨ ਦੇ ਉਮਰ ਅਫਰੀਦੀ ਨੇ ਟਵਿੱਟਰ 'ਤੇ ਇਹ ਵੀਡੀਓ ਸਾਂਝਾ ਕੀਤਾ. ਇਸ ਵੀਡੀਓ ਨਾਲ ਉਮਰ ਅਫਰੀਦੀ ਨੇ ਲਿਖਿਆ ਕਿ ਜਸਪ੍ਰੀਤ ਬੁਮਰਾਹ ਇੱਕ 5 ਸਾਲਾ ਪਾਕਿਸਤਾਨੀ ਬੱਚਾ ਤੁਹਾਡਾ ਬਹੁਤ ਵੱਡਾ ਫੈਨ ਹੈ। ਕਿਉਂਕਿ ਉਸ ਨੇ ਤੁਹਾਨੂੰ ਏਸ਼ੀਆ ਕੱਪ ਵਿੱਚ ਦੇਖਿਆ ਹੈ ਤੇ ਉਹ ਤੁਹਾਡੇ ਵਾਂਗ ਗੇਂਦ ਕਰਨਾ ਚਾਹੁੰਦਾ ਹੈ।
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਜਸਪ੍ਰੀਤ ਬੁਮਰਾਹ ਨੇ ਵੀ ਊਮਰ ਨੂੰ ਜਵਾਬ ਦਿੱਤਾ, "ਮੈਨੂੰ ਯਾਦ ਹੈ ਕਿ ਬਚਪਨ ਵਿੱਚ ਮੈਂ ਆਪਣੇ ਹੀਰੋ ਦੇ ਐਕਸ਼ਨ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਸੀ। ਮੈਂ ਅੱਜ ਖੁਸ਼ ਹਾਂ ਕਿ ਕੋਈ ਮੇਰੇ ਐਕਸ਼ਨ ਨੂੰ ਵੀ ਕਾਪੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।