ਸਾਲ 2020 'ਚ ਹੋਣ ਵਾਲੇ ਇੰਡੀਅਨ ਪ੍ਰੀਮਿਅਰ ਲੀਗ 'ਚ ਆਸਟ੍ਰੇਲੀਆ ਦੀ ਵਨਡੇ ਟੀਮ ਦੇ ਕਪਤਾਨ ਐਰੋਨ ਫਿੰਚ ਰਾਇਲ ਚੈਲੇਂਜਰਸ ਬੰਗਲੁਰੂ ਵੱਲੋਂ ਖੇਡਦੇ ਨਜ਼ਰ ਆਉਣਗੇ। ਵੀਰਵਾਰ ਨੂੰ ਹੋਈ ਨਿਲਾਮੀ 'ਚ ਆਰਸੀਬੀ ਨੇ ਉਨ੍ਹਾਂ ਨੂੰ 4.40 ਕਰੋੜ ਰੁਪਏ 'ਚ ਖਰੀਦਿਆ। ਇਸ ਦੇ ਨਾਲ ਫਿੰਚ ਆਈਪੀਐਲ ਦੇ ਇਤਿਹਾਸ 'ਚ 8 ਵੱਖ-ਵੱਖ ਫਰੈਂਚਾਇਜ਼ੀ ਵੱਲੋਂ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ।
ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਐਰੋਨ ਫਿੰਚ ਨੇ ਆਪਣਾ ਆਈਪੀਐਲ ਕਰੀਅਰ 2010 'ਚ ਰਾਜਸਥਾਨ ਰਾਇਲਜ਼ ਤੋਂ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਅਗਲੇ ਦੋ ਸੀਜਨ 'ਚ ਉਹ ਦਿੱਲੀ ਡੇਅਰਡੇਵਿਲਸ ਦੀ ਟੀਮ 'ਚ ਰਹੇ। ਇਸ ਤੋਂ ਬਾਅਦ ਹੋਈ ਨਿਲਾਮੀ 'ਚ ਉਨ੍ਹਾਂ ਨੂੰ ਪੁਣੇ ਵਾਰੀਅਰਜ਼ ਦੀ ਟੀਮ ਨੇ ਖਰੀਦਿਆ। ਆਈਪੀਐਲ 2014 'ਚ ਉਹ ਸਨਰਾਈਜ਼ਰਸ ਹੈਦਰਾਬਾਦ ਅਤੇ 2015 'ਚ ਮੁੰਬਈ ਇੰਡੀਅਨਜ਼ ਵੱਲੋਂ ਮੈਦਾਨ 'ਚ ਉੱਤਰੇ।
Aaron Finch in #IPL pic.twitter.com/jZRe1pupMY
— sweepcricket (@sweepcricket) December 20, 2019
ਇਸ ਦੇ ਅਗਲੇ ਸਾਲ 2016 'ਚ ਐਰੋਨ ਫਿੰਚ ਗੁਜਰਾਤ ਲਾਈਨਜ਼ ਦੀ ਟੀਮ 'ਚ ਰਹੇ। ਆਈਪੀਐਲ ਤੋਂ ਗੁਜਰਾਤ ਦੇ ਬਾਹਰ ਹੋਣ ਤੋਂ ਬਾਅਦ ਉਹ ਲੀਗ ਦੇ ਅਗਲੇ ਸੀਜਨ 'ਚ ਕਿਸੇ ਵੀ ਟੀਮ 'ਚ ਨਹੀਂ ਰਹੇ। ਸਾਲ 2018 'ਚ ਨਿਲਾਮੀ ਵਿੱਚ ਉਨ੍ਹਾਂ ਨੂੰ ਕਿੰਗਸ ਇਲੈਵਨ ਪੰਜਾਬ ਨੇ ਖਰੀਦਿਆ।
ਫਿੰਚ ਤੋਂ ਇਲਾਵਾ ਕੋਈ ਵੀ ਅਜਿਹਾ ਖਿਡਾਰੀ ਨਹੀਂ ਹੈ, ਜੋ 6 ਤੋਂ ਵੱਧ ਆਈਪੀਐਲ ਟੀਮ ਦਾ ਹਿੱਸਾ ਰਿਹਾ ਹੋਵੇ। ਯੁਵਰਾਜ ਸਿੰਘ ਅਤੇ ਪਾਰਥਿਵ ਪਟੇਲ ਆਈਪੀਐਲ ਦੀਆਂ 6 ਟੀਮਾਂ ਦਾ ਹਿੱਸਾ ਰਹਿ ਚੁੱਕੇ ਹਨ। ਉੱਥੇ ਹੀ ਫਿੰਚ ਦੇ ਆਉਣ ਤੋਂ ਬਾਅਦ ਆਰਸੀਬੀ ਦੀ ਬੈਟਿੰਗ ਲਾਈਨਅਪ ਹੋਰ ਵੀ ਮਜ਼ਬੂਤ ਹੋ ਗਈ ਹੈ। ਇਸ ਟੀਮ ਕੋਲ ਪਹਿਲਾਂ ਹੀ ਵਿਰਾਟ ਕੋਹਲੀ ਅਤੇ ਏਬੀ ਡਿਵੀਲੀਅਰਜ਼ ਜਿਹੇ ਵਿਸਫੋਟਕ ਬੱਲੇਬਾਜ਼ ਹਨ।