ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਭਿਨਵ ਬਿੰਦਰਾ ਨੂੰ ਭਾਰਤੀ ਨਿਸ਼ਾਨੇਬਾਜ਼ਾਂ ਤੋਂ ਉਲੰਪਿਕਸ ’ਚ ਸੋਨ ਤਮਗ਼ਿਆਂ ਦੀ ਆਸ

ਅਭਿਨਵ ਬਿੰਦਰਾ ਨੂੰ ਭਾਰਤੀ ਨਿਸ਼ਾਨੇਬਾਜ਼ਾਂ ਤੋਂ ਉਲੰਪਿਕਸ ’ਚ ਸੋਨ ਤਮਗ਼ਿਆਂ ਦੀ ਆਸ

ਉਲੰਪਿਕ ’ਚ ਭਾਰਤ ਦੇ ਇਕਲੌਤੇ ਵਿਅਕਤੀਗਤ ਸੋਨ–ਤਮਗ਼ਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਪਟਨਾ ’ਚ ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ਾਂ ਦੀ ਖੁੱਲ੍ਹ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਈ ਨਿਸ਼ਾਨੇਬਾਜ਼ਾਂ ਤੋਂ ਐਤਕੀਂ ਉਲੰਪਿਕਸ ਵਿੱਚ ਤਮਗ਼ੇ ਮਿਲਣ ਦੀ ਆਸ ਹੈ। ਖ਼ਾਸ ਕਰ ਕੇ ਸੌਰਭ ਚੌਧਰੀ ਤੇ ਮਨੂ ਭਾਕਰ ਵਿੱਚ ਕਾਫ਼ੀ ਸਮਰੱਥਾ ਦਿਸਦੀ ਹੈ।

 

 

ਸ੍ਰੀ ਅਭਿਨਵ ਬਿੰਦਰਾ ਨੇ ਅੱਗੇ ਕਿਹਾ ਕਿ ਸ਼੍ਰੇਯਸੀ ਨੇ ਕਾਮਨਵੈਲਥ ਤੇ ਏਸ਼ੀਆਈ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਨੂੰ ਇਹ ਪ੍ਰਦਰਸ਼ਨ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਦਾ ਪਹਿਲਾ ਫ਼ੋਕਸ ਉਲੰਪਿਕ ਲਈ ਕੁਆਲੀਫ਼ਾਈ ਕਰਨਾ ਹੋਣਾ ਚਾਹੀਦਾ ਹੈ।

 

 

ਗਲਾਸਗੋ ਕਾਮਨਵੈਲਥ ਵਿੱਚ ਉਹ ਸਾਡੀ ਟੀਮ ’ਚ ਸਨ ਤੇ ਉਨ੍ਹਾਂ ਨੇ ਤਮਗ਼ਾ ਵੀ ਜਿੱਤਿਆ ਸੀ। ਜੇ ਉਹ ਵਧੀਆ ਖੇਡ ਜਾਰੀ ਰੱਖਦੇ ਹਨ, ਤਾਂ ਉਨ੍ਹਾਂ ਤੋਂ ਵੀ ਆਸਾਂ ਹਨ।

 

 

ਮਨੂ ਤੇ ਸੌਰਭ ਦੋਵੇਂ ਖਿਡਾਰੀਆਂ ’ਚ ਬਹੁਤ ਪ੍ਰਤਿਭਾ ਹੈ। ਦੋਵਾਂ ਨੇ ਜਿਹੋ ਜਿਹਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਉਸ ਤੋਂ ਬਹੁਤ ਆਸਾਂ ਹਨ। ਜੇ ਉਹ ਵਰਲਡ–ਕੱਪ ਵਿੱਚ ਉਹ ਰਿਕਾਰਡ ਬਣਾ ਰਹੇ ਹਨ, ਤਾਂ ਬੇਸ਼ੱਕ ਉਹ ਉਲੰਪਿਕ ’ਚ ਵੀ ਤਮਗ਼ਾ ਜਿੱਤ ਸਕਦੇ ਹਨ।

 

 

ਸ੍ਰੀ ਅਭਿਨਵ ਬਿਦਰਾ ਨੇ ਕਿਹਾ ਕਿ ਅਪੂਰਵੀ ਚੰਦੇਲਾ ਵਿਸ਼ਵ ਦੀ ਨੰਬਰ ਇੱਕ ਸ਼ੂਟਰ ਹੈ। ਚੰਗੀ ਗੱਲ ਇਹ ਹੈ ਕਿ ਇਸ ਤੋਂ ਇਲਾਵਾ ਹੋਰ ਵੀ ਕਈ ਨਿਸ਼ਾਨੇਬਾਜ਼ ਹਨ, ਜੋ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਤੇ ਦੇਸ਼ ਨੂੰ ਤਮਗ਼ੇ ਦਿਵਾ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Abhinav Bindra hopes from Indian shooters to win gold medals in Olympics