ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਕੱਪ 'ਚ ਆਪਣੇ ਪ੍ਰਦਰਸ਼ਨ ਤੋਂ ਨਾਰਾਜ ਕ੍ਰਿਸ ਗੇਲ, ਕਹੀ ਇਹ ਗੱਲ

ਵੈਸਟਇੰਡੀਜ਼ ਨੇ ਵੀਰਵਾਰ ਨੂੰ ਭਾਵੇਂ ਅਫ਼ਗ਼ਾਨਿਸਤਾਨ ਨੂੰ ਹਰਾ ਕੇ ਆਈਸੀਸੀ ਵਿਸ਼ਵ ਕੱਪ 2019 ਦਾ ਜੇਤੂ ਅੰਤ ਕੀਤਾ ਪਰ ਇਸ ਵਿਸ਼ਵ ਕੱਪ ਵਿੱਚ 9 ਮੈਚਾਂ ਵਿੱਚੋਂ ਉਸ ਦੀ ਸਿਰਫ਼ ਦੂਸਰੀ ਜਿੱਤ ਸੀ। ਉਸ ਦੇ ਸਟਾਰ ਬੱਲੇਬਾਜ਼ ਕ੍ਰਿਸ ਗੇਲ ਦਾ ਇਹ ਆਖ਼ਰੀ ਵਿਸ਼ਵ ਕੱਪ ਵੀ ਸੀ। ਗੇਲ ਨਿਰਾਸ਼ ਹਨ ਕਿ ਉਨ੍ਹਾਂ ਦਾ ਆਖ਼ਰੀ ਵਿਸ਼ਵ ਕੱਪ ਚੰਗਾ ਨਹੀਂ ਰਿਹਾ।

 

ਗੇਲ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਸ ਵਿਸ਼ਵ ਕੱਪ ਤੋਂ ਬਾਅਦ ਭਾਰਤ ਦੇ ਇੰਡੀਜ਼ ਦੌਰੇ ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ। ਗੇਲ ਨੂੰ ਹਾਲਾਂਕਿ, ਕ੍ਰਿਕਟ ਦੇ ਮਹਾਂਕੁੰਭ ਤੋਂ ਜੇਤੂ ਵਿਦਾਈ ਮਿਲੀ ਪਰ ਉਹ ਟੀਮ ਦੇ ਬੱਲੇਬਾਜ਼ੀ ਪ੍ਰਦਰਸ਼ਨ ਤੋਂ ਵੀ ਨਿਰਾਸ਼ ਹਨ।

 

ਮੈਚ ਤੋਂ ਬਾਅਦ ਇੱਕ ਚੈਨਲ ਨਾਲ ਗੱਲ ਕਰਦਿਆਂ ਗੇਲ ਨੇ ਕਿਹਾ ਕਿ ਮੈਂ ਅਜੇ ਕੁਝ ਹੋਰ ਮੈਚ ਖੇਡਣੇ ਹਨ, ਇਸ ਲਈ ਆਓ ਦੇਖੀਏ ਕਿ ਕੀ ਹੁੰਦਾ ਹੈ। ਮੇਰੇ ਦ੍ਰਿਸ਼ਟੀਕੋਣ ਨਾਲ ਵਿਸ਼ਵ ਕੱਪ ਚੰਗਾ ਨਹੀਂ ਰਿਹਾ ਪਰ ਅਸੀਂ ਇਸ ਵਿੱਚ ਕੁਝ ਨਹੀਂ ਕਰ ਸਕਦੇ। ਬੇਸ਼ਕ ਇਹ ਮੇਰਾ ਆਖ਼ਰੀ ਵਿਸ਼ਵ ਕੱਪ ਸੀ। ਮੈਂ ਟਰਾਫੀ ਚੁੱਕਣੀ ਪਸੰਦ ਕਰਦਾ ਪਰ ਅਜਿਹਾ ਨਹੀਂ ਹੋਇਆ।

 

ਗੇਲ ਨੇ ਕਿਹਾ ਕਿ ਜ਼ਿੰਦਗੀ ਚੱਲਦੀ ਰਹਿੰਦੀ ਹੈ। ਮੈਂ ਇਸ ਸਮੇਂ ਕੀ ਮਹਿਸੂਸ ਕਰ ਰਿਹਾ ਹਾਂ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦਾ। ਟੀਮ ਦੇ ਭਵਿੱਖ ਨੂੰ ਲੈ ਕੇ ਗੇਲ ਨੇ ਕਿਹਾ ਕਿ ਸ਼ਿਮਰਨ ਹੇਟਮਾਏਰ, ਸ਼ਈ ਹੋਪ, ਨਿਕੋਲਸ ਪੂਰਨ ਦੇ ਰਹਿੰਦੇ ਟੀਮ ਦਾ ਭਵਿੱਖ ਸੁਨਹਿਰੀ ਲੱਗ ਰਿਹਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:afg vs wi icc cricket world cup Chris Gayle sad with his performance in the World Cup here is what he said