ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫ਼ਗ਼ਾਨਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਣੇ ਰਸ਼ੀਦ ਖ਼ਾਨ

ਆਈਸੀਸੀ ਕ੍ਰਿਕਟ ਵਰਲਡ ਕੱਪ 2019 ਵਿੱਚ ਅਫ਼ਗ਼ਾਨਿਸਤਾਨ ਟੀਮ ਦੇ ਮਾੜੇ ਪ੍ਰਦਰਸ਼ਨ ਦੀ ਗਾਜ ਕਪਤਾਨ ਗੁਲਬਦੀਨ ਨੈਬ 'ਤੇ ਡਿੱਗ ਗਈ ਹੈ। ਅਫ਼ਗ਼ਾਨਿਸਤਾਨ ਕ੍ਰਿਕਟ ਬੋਰਡ ਨੇ ਗੁਲਬਦੀਨ ਨੈਬ ਨੂੰ ਕਪਤਾਨੀ ਤੋਂ ਹਟਾ ਕੇ ਸਟਾਰ ਲੈਗ ਸਪਿਨਰ ਰਾਸ਼ਿਦ ਖਾਨ ਨੂੰ ਕ੍ਰਿਕਟ ਦੇ ਤਿੰਨਾਂ ਫਾਰਮੈਟ ਵਿੱਚ ਟੀਮ ਦੀ ਕਮਾਨ ਸੌਂਪ ਦਿੱਤੀ ਹੈ।


ਬੋਰਡ ਨੇ ਅਸਗਰ ਅਫ਼ਗ਼ਾਨ ਨੂੰ ਉਪ ਕਪਤਾਨ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਤੋਂ ਪਹਿਲਾਂ ਅਸਗਰ ਅਫ਼ਗ਼ਾਨ ਨੂੰ ਕਪਤਾਨੀ ਤੋਂ ਹਟਾ ਕੇ ਉਨ੍ਹਾਂ ਦੀ ਥਾਂ ਗੁਲਬਦੀਨ ਨੈਬ ਨੂੰ ਅਫ਼ਗ਼ਾਨਿਸਤਾਨ ਕ੍ਰਿਕਟ ਟੀਮ ਦੀ ਕਮਾਨ ਸੌਂਪ ਦਿੱਤੀ ਗਈ ਸੀ।


 

 

ਨੈਬ ਉੱਤੇ ਡਿੱਗੀ ਵਿਸ਼ਪ ਕੱਪ ਵਿੱਚ ਖ਼ਰਾਬ ਪ੍ਰਦਰਸ਼ਨ ਦੀ ਗਾਜ

 

ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਦੌਰਾਨ ਗੁਲਬਦੀਨ ਦੀ ਕਪਤਾਨੀ ਕਾਫ਼ੀ ਸਧਾਰਨ ਨਜ਼ਰ ਆਈ ਸੀ। ਉਹ ਖੁਦ ਵੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਵਿੱਚ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ।

 

ਮੈਦਾਨ 'ਤੇ ਉਨ੍ਹਾਂ ਦੇ ਕੁਝ ਗ਼ਲਤ ਫੈਸਲਿਆਂ ਕਾਰਨ ਅਫ਼ਗ਼ਾਨਿਸਤਾਨ ਟੀਮ ਨੂੰ ਵਿਸ਼ਵ ਕੱਪ ਵਿੱਚ  ਪਾਕਿਸਤਾਨ ਅਤੇ ਭਾਰਤ ਵਿਰੁਧ ਨਜ਼ਦੀਕੀ ਮੁਕਾਬਲਿਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਰਸ਼ੀਦ ਖ਼ਾਨ ਇਸ ਸਾਲ ਸਤੰਬਰ ਵਿੱਚ ਬੰਗਲਾਦੇਸ਼ ਦੇ ਖਿਲਾਫ ਹੋਣ ਵਾਲੇ ਇੱਕਲੌਤੇ ਟੈਸਟ ਵਿੱਚ ਅਫ਼ਗ਼ਾਨਿਸਤਾਨੀ ਟੀਮ ਦੀ ਕਪਤਾਨੀ ਕਰਨਗੇ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Afghanistan Cricket Board sacked Gulbadin Naib and appoints Rashid Khan as captain in all three formats