ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੀਫਾ ਵਿਸ਼ਵ ਕੱਪ 2018: ਸਟਾਰ ਖਿਡਾਰੀ ਮੇਸੀ ਦੀ ਲੋਕਾਂ ਲਈ ਫਿਰਕੀ

ਲਿਓਨਲ ਮੇਸੀ

ਸਪੇਨ ਦੇ ਵਿਰੁੱਧ ਖੇਡਦੇ ਹੋਏ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਦੇਸ਼ ਪੁਰਤਗਾਲ ਲਈ ਗੋਲਾਂ ਦੀ ਹੈਟ੍ਰਿਕ ਬਣਾਈ ਤਾਂ ਦੁਨੀਆਂ ਦਾ ਧਿਆਨ ਉਨ੍ਹਾਂ ਦੇ ਵਿਰੋਧੀ ਲਿਓਨਲ ਮੇਸੀ ਵੱਲ ਆ ਗਿਆ. ਆਈਸਲੈਂਡ ਤੇ ਅਰਜਨਟੀਨਾ ਵਿਚਾਲੇ ਮੈਚ 'ਚ ਸਭ ਦੀਆਂ ਨਜ਼ਰਾਂ ਮੇਸੀ ਤੇ ਸਨ. ਪਰ ਉਹ ਨਾ ਤਾਂ ਗੋਲ ਕਿੱਕ ਨੂੰ ਗੋਲ 'ਚ ਬਦਲ ਸਕੇ ਤੇ ਨਾਲ ਹੀ ਗੋਲ ਕਰਨ ਦੇ ਕਈ ਮੌਕੇ ਵੀ ਗੁਆ ਬੈਠੇ. ਅਰਜਨਟੀਨਾ ਨੇ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ 'ਚ ਆਈਸਲੈਂਡ ਵਿਰੱਧ 1-1 ਨਾਲ ਡਰਾਅ ਖੇਡਿਆ. ਜਿਸ ਨੇ ਪਹਿਲਾਂ ਯੂਰੋ 2016 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ.

 

ਮੇਸੀ ਦੀ ਪੇਨਲਟੀ ਨੂੰ ਗੋਲਕੀਪਰ Hannes Halldorsson ਨੇ ਰੋਕਿਆ ਜੋ ਕਿ ਫਿਲਮ ਡਾਇਰੈਕਟਰ ਦੇ ਤੌਰ 'ਤੇ ਵੀ ਕੰਮ ਕਰਦੇ ਹਨ. ਸੋਸ਼ਲ ਮੀਡੀਆ 'ਤੇ ਇਹੀ ਮੁੱਖ ਚਰਚਾ ਦਾ ਵਿਸ਼ਾ ਰਿਹਾ. ਕੁਝ ਲੋਕਾਂ ਨੇ ਜਰੂਰ ਮੇਸੀ ਲਈ ਹਮਦਰਦੀ ਦਿਖਾਈ ਪਰ ਬਹੁਤ ਸਾਰੇ ਲੋਕ ਉਸਦੀ ਆਲੋਚਨਾ ਕਰਦੇ ਰਹੇ. ਮੈਚ ਖਤਮ ਹੋਣ ਤੋਂ ਬਾਅਦ ਟਵਿਟਰ ਤੇ ਕਾਫੀ ਮਜ਼ੇ ਲਏ ਗਏ. ਮੇਸੀ ਤੇ ਵੀ ਆਪਣੇ ਦੇਸ਼ ਅਰਜਨਟੀਨਾ ਨੂੰ ਗੇੜ 16 'ਚ ਦਾਖਲ ਕਰਵਾਉਣ ਦਾ ਦਬਾਅ ਹੋਵੇਗਾ.

 ਮੇਸੀ ਦਾ ਪੈਨਲਟੀ ਰਿਕਾਰਡ ਪਿਛਲੇ ਸਮੇਂ 'ਚ ਕਾਫ਼ੀ ਨਿਰਾਸ਼ਾਜਨਕ ਰਿਹਾ ਹੈ.  ਕੋਪਾ ਅਮਰੀਕਾ ਕੱਪ 2016 ਦੇ  ਫਾਈਨਲ 'ਚ ਚਿਲੀ ਖਿਲਾਫ ਵੀ ਮੇਸੀ ਨੇ ਪੈਨਲਟੀ ਗੁਆਈ ਸੀ. ਮੇਸੀ ਨੇ ਆਖ਼ਰੀ ਸੱਤ ਪੈਨਲਟੀ ਸ਼ਾਟ 'ਚੋਂ ਸਿਰਫ਼ ਤਿੰਨ ਗੋਲ ਕੀਤੇ ਹਨ

 

ਫਰਾਂਸ ਨੇ ਆਸਟਰੇਲੀਆ ਨੂੰ ਹਰਾਇਆ

 

ਵੀਡੀਓ ਸਹਾਇਕ ਰੈਫਰੀ ਸਿਸਟਮ ਨੂੰ ਵਿਸ਼ਵ ਕੱਪ ਦੇ ਇਤਿਹਾਸ 'ਚ ਪਹਿਲੀ ਵਾਰ ਵਰਤਿਆ ਗਿਆ. ਜਦੋਂ ਫਰਾਂਸ ਨੂੰ ਆਸਟਰੇਲੀਆ ਖਿਲਾਫ ਪੈਨਲਟੀ ਸ਼ਾਟ ਮਿਲਿਆ. 

 ਰੈਫ਼ਰੀ ਐਂਡਰਸ ਕੁੰਹਾ ਨੇ ਫਰਾਂਸ ਨੂੰ ਸਪੌਟ-ਕਿਕ ਨਹੀਂ ਦਿੱਤੀ ਪਰ ਫ਼ੇਟੇਜ ਦੇਖਣ ਤੋਂ ਬਾਅਦ ਇਹ ਫੈਸਲਾ ਦਿੱਤਾ ਗਿਆ ਕਿ ਪੈਨਲਟੀ ਬਣਦੀ ਹੈ. ਗਰੀਜਮਨ ਨੇ ਫਰਾਂਸ ਨੂੰ 1-0 ਦੀ ਬੜ੍ਹਤ ਦਿਵਾਈ. ਆਸਟ੍ਰੇਲੀਆ ਦੇ ਇੱਕ ਗੋਲ ਕਰਨ ਦੇ ਬਾਵਜੂਦ ਫਰਾਂਸ ਨੇ 2-1 ਨਾਲ ਜਿੱਤ ਪ੍ਰਾਪਤ ਕੀਤੀ .

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:after Argentina clash against Iceland in fifa world cup lionel messi got trolled on twitter