ਦੁਨੀਆ ਦੀ 8ਵੇਂ ਨੰਬਰ ਦੀ ਖਿਡਾਰਨ ਐਸ਼ਲੇ ਬਾਰਟੀ ਨੇ ਫ਼ਰੈਂਚ ਓਪਨ ਦੇ ਮਹਿਲਾ ਸਿੰਗਲ ਫ਼ਾਈਨਲ ਵਿੱਚ ਅੱਜ ਇੱਥੇ ਚੈੱਕ ਗਣਰਾਜ ਦੀ 19 ਸਾਲਾ ਮਾਰਕੇਟਾ ਵੋਂਦਰੋਯੂਸੋਵਾ ਨੂੰ ਆਸਾਨੀ ਨਾਲ ਹਰਾ ਕੇ ਆਪਣਾ ਪਹਿਲਾ ਗ੍ਰੈ਼ਂਡ–ਸਲੈਮ ਖਿ਼ਤਾਬ ਹਾਸਲ ਕੀਤਾ।
ਇਸ ਜਿੱਤ ਨਾਲ ਬਾਰਟੀ 46 ਸਾਲਾਂ ਪਿੱਛੋਂ ਫ਼ਰੈਂਚ ਓਪਨ ਦਾ ਖਿ਼ਤਾਬ ਜਿੱਤਣ ਵਾਲੀ ਪਹਿਲੀ ਆਸਟ੍ਰੇਲੀਆਈ ਖਿਡਾਰਨ ਬਣ ਗਈ। ਇਸ ਤੋਂ ਪਹਿਲਾਂ 1973 ’ਚ ਮਾਰਗੇਟ ਕੋਰਟ ਪੈਰਿਸ ਵਿੱਚ ਚੈਂਪੀਅਨ ਬਣਨ ਵਾਲੀ ਪਹਿਲੀ ਆਸਟ੍ਰੇਲੀਆਈ ਖਿਡਾਰਨ ਸਨ।
ਇਸ ਜਿੱਤ ਤੋਂ ਬਾਅਦ ਐਸ਼ਲੇ ਬਾਰਟੀ ਅਗਲੇ ਹਫ਼ਤੇ ਜਾਰੀ ਹੋਣ ਵਾਲੀ ਮਹਿਲਾ ਟੈਨਿਸ ਐਸੋਸੀਏਸ਼ਨ ਦੀ (WTA) ਰੈਂਕਿੰਗ ਵਿੱਚ ਨੰਬਰ–2 ਸਥਾਨ ਉੱਤੇ ਆ ਜਾਵੇਗੀ।
23 ਸਾਲਾ ਬਾਰਟੀ ਨੇ ਸਿਰਫ਼ 70 ਮਿੰਟਾਂ ਵਿੱਚ ਇੱਕਪਾਸੜ ਖਿ਼ਤਾਬੀ ਮੁਕਾਬਲੇ ਨੂੰ 6–1, 6–3 ਨਾਲ ਆਪਣੇ ਨਾਂਅ ਕੀਤਾ। ਬਾਰਟੀ ਨੂੰ ਇਸ ਜਿੱਤ ਦਾ ਫ਼ਾਇਦਾ ਉਨ੍ਹਾਂ ਦੀ ਰੈਂਕਿੰਗ ਵਿੱਚ ਵੀ ਮਿਲੇਗਾ। ਉਹ ਅਗਲੇ ਹਫ਼ਤੇ ਜਾਰੀ ਹੋਣ ਵਾਲੀ ਰੈਂਕਿੰਗ ਵਿੱਚ ਜਾਪਾਨ ਦੀ ਨਾਓਮੀ ਓਸਾਕਾ ਤੋਂ ਬਾਅਦ ਦੂਜੇ ਸਥਾਨ ਉੱਤੇ ਪੁੱਜ ਜਾਵੇਗੀ।
ਉਹ 1976 ਵਿੱਚ ਈਵੋਨ ਗੁਲਾਗੋਂਗ ਕਾਵਲੀ ਤੋਂ ਬਾਅਦ ਸਰਬੋਤਮ ਰੈਂਕਿੰਗ ਹਾਸਲ ਕਰਨ ਵਾਲੀ ਆਸਟ੍ਰੇਲੀਆਈ ਖਿਡਾਰਨ ਵੀ ਬਣ ਜਾਵੇਗੀ।