ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ’ਚ ਕੌਮਾਂਤਰੀ ਕਬੱਡੀ ਕੱਪ ਦੇ ਦੋ ਮੈਚਾਂ ’ਚ ਅਕਾਲੀਆਂ ਨੇ ਵੀ ਵਿਖਾਇਆ ਜੋਸ਼

ਬਠਿੰਡਾ ’ਚ ਕੌਮਾਂਤਰੀ ਕਬੱਡੀ ਕੱਪ ਦੇ ਦੋ ਮੈਚਾਂ ’ਚ ਅਕਾਲੀਆਂ ਨੇ ਵੀ ਵਿਖਾਇਆ ਜੋਸ਼

ਵੀਰਵਾਰ ਨੂੰ ਬਠਿੰਡਾ ’ਚ ਵਿਸ਼ਵ ਕਬੱਡੀ ਕੱਪ ਦੇ ਦੋ ਮੈਚ ਹੋਏ। ਇਹ ਮੈਚ ਭਾਵੇਂ ਪੰਜਾਬ ’ਚ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਕਰਵਾਏ ਗਏ ਸਨ; ਪਰ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫ਼ੀ ਨੇੜੇ ਸਮਝੇ ਜਾਂਦੇ ਤੇਜਿੰਦਰ ਸਿੰਘ ਮਿੱਡੂਖੇੜਾ ਸਮੇਤ ਹੋਰ ਵੀ ਕਈ ਅਕਾਲੀ ਆਗੂ ਇਸ ਮੌਕੇ ਮੌਜੂਦ ਵੇਖੇ ਗਏ।

 

 

ਇਨ੍ਹਾਂ ਦੋਵੇਂ ਮੈਚਾਂ ਦੌਰਾਨ ਸ੍ਰੀ ਮਿੱਡੂਖੇੜਾ ਦਾ ਨਾਂਅ ਕਈ ਵਾਰ ਪੁਕਾਰਿਆ ਗਿਆ। ਦਰਅਸਲ, ਸ੍ਰੀ ਮਿੱਡੂਖੇੜਾ ਪੰਜਾਬ ਰਾਜ ਕਬੱਡੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵੀ ਹਨ; ਇਸ ਲਈ ਮੰਚ ਤੋਂ ਉਨ੍ਹਾਂ ਦਾ ਨਾਂਅ ਲਿਆ ਜਾਣਾ ਕਾਫ਼ੀ ਹੱਦ ਤੱਕ ਸੁਭਾਵਕ ਵੀ ਸੀ।

 

 

ਇੰਝ ਇੱਥੇ ਅਕਾਲੀ ਆਗੂਆਂ ’ਚ ਕਬੱਡੀ ਦੀ ਖੇਡ ਪ੍ਰਤੀ ਕਾਫ਼ੀ ਉਤਸ਼ਾਹ ਤੇ ਜੋਸ਼ ਵੇਖਣ ਨੂੰ ਮਿਲਿਆ। ਦਰਅਸਲ, ਜਦੋਂ ਪੰਜਾਬ ’ਚ 10 ਸਾਲ ਅਕਾਲੀਆਂ ਦੀ ਸਰਕਾਰ ਰਹੀ, ਤਦ ਉਸ ਅਕਾਲੀ–ਭਾਜਪਾ ਸਰਕਾਰ ਨੇ ਕੱਬੜੀ ਦੀ ਖੇਡ ਨੂੰ ਖ਼ੂਬ ਉਤਸ਼ਾਹਿਤ ਕੀਤਾ ਸੀ।

 

 

ਇਨ੍ਹਾਂ ਮੈਚਾਂ ਦੌਰਾਨ ਕਈ ਸਥਾਨਕ ਕਾਂਗਰਸੀ ਆਗੂ ਵੀ ਮੌਜੂਦ ਸਨ ਤੇ ਉਹ ਇਸ ਦੌਰਾਨ ਇੱਕ–ਦੂਜੇ ਨਾਲ ਕਾਫ਼ੀ ਸਹਿਮਤ ਵੀ ਵਿਖਾਈ ਦਿੰਦੇ ਰਹੇ। ਖੇਡ ਦੀ ਭਾਵਨਾ ਇੱਕਜੁਟਤਾ ਪੈਦਾ ਕਰਦੀ ਹੈ – ਇਹ ਲੋਕਾਂ ਨੇ ਉਸ ਦਿਨ ਅੱਖੀਂ ਵੇਖਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akalis shown fervor during Bathinda matches of International Kabaddi Matches