ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਹੰਮਦ ਅਕਰਮ `ਤੇ ਲੱਗੇ ਗੰਭੀਰ ਦੋਸ਼

ਮੁਹੰਮਦ ਅਕਰਮ `ਤੇ ਲੱਗੇ ਗੰਭੀਰ ਦੋਸ਼

ਉਤਰ ਪ੍ਰਦੇਸ਼ ਦੇ ਇਕ ਖਿਡਾਰੀ ਰਾਹੁਲ ਸ਼ਰਮਾ ਨੇ ਮੁਹੰਮਦ ਅਕਰਮ ਸੈਫੀ ਉਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਸੂਬਾ ਪੱਧਰੀ ਟੀਮ ਵਿਚ ਚੋਣ ਕਰਨ ਬਦਲੇ ਲੜਕੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਸੀ। ਖਿਡਾਰੀ ਨੇ ਇਹ ਵੀ ਦੋਸ਼ ਲਗਾਇਆ ਕਿ ਅਕਰਮ ਸੈਫੀ ਬੀਸੀਸੀਆਈ ਦੇ ਉਮਰ ਵਰਗ ਮੈਚ ਖੇਡਣ ਦੇ ਫਰਜ਼ੀ ਸਰਟੀਫਿਕੇਟ ਵੀ ਮੁਹੱਈਆ ਕਰਵਾਉਂਦੇ ਹਨ।


ਅਕਰਮ ਸੈਫੀ `ਤੇ ਲੱਗੇ ਗੰਭੀਰ ਦੋਸ਼ਾਂ ਸਬੰਧੀ ਉੱਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਯੂਪੀਸੀਏ) ਦੇ ਸੀਈਓ ਦੀਪਕ ਸ਼ਰਮਾ ਅਤੇ ਸਕੱਤਰ ਯੁੱਧਵੀਰ ਸਿੰਘ ਨੇ ਦੋਸ਼ਾਂ ਨੂੰ ਖਰਜ ਕਰ ਦਿੱਤਾ। ਦੀਪਕ ਨੇ ਕਿਹਾ ਕਿ ਅਜਿਹਾ ਮਾਮਲਾ ਅਜੇ ਤੱਕ ਉਨ੍ਹਾਂ ਦੇ ਸਾਹਮਣੇ ਨਹੀਂ ਆਇਆ।


ਇਕ ਨਿਊਜ਼ ਚੈਨਲ ਅਨੁਸਾਰ ਉਨ੍ਹਾਂ ਦੋਵਾਂ ਵਿਚ ਹੋਈ ਗੱਲਬਾਤ ਦੀ ਆਡੀਓ ਟੇਪ ਵੀ ਜਾਰੀ ਹੋਇਆ ਹੈ। ਇਸ ਆਡੀਓ ਵਿਚ ਅਕਰਮ ਸੈਫੀ ਖਿਡਾਰੀ ਨੂੰ ਲੜਕੀ ਦਾ ਪ੍ਰਬੰਧ ਕਰਕੇ ਦਿੱਲੀ ਦੇ ਇਕ ਪੰਜ ਤਾਰਾ ਹੋਟਲ ਵਿਚ ਭੇਜਣ ਦੀ ਗੱਲ ਕਰ ਰਿਹਾ ਹੈ। ਇਸ ਸਬੰਧੀ ਅਕਮਰ ਸੈਫੀ ਨਾਲ ਗੱਲ ਕਰਨ ਉੱਤੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਸਭ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:akram saifi in alleged demand girl for selection from players upca denied