ਅਗਲੀ ਕਹਾਣੀ

ਆਸਟ੍ਰੇਲੀਆਈ ਮੀਡੀਆ ਨੇ ਭਾਰਤੀ ਖਿਡਾਰੀਆਂ ਨੂੰ ਕਿਹਾ 'ਡਰਪੋਕ ਚਮਗਾਦੜ'

ਆਸਟ੍ਰੇਲੀਆਈ ਮੀਡੀਆ ਨੇ ਭਾਰਤੀ ਖਿਡਾਰੀਆਂ ਨੂੰ ਕਿਹਾ 'ਡਰਪੋਕ ਚਮਗਾਦੜ'

ਜਦੋਂ ਵੀ ਕੋਈ ਵਿਦੇਸ਼ੀ ਟੀਮ ਆਸਟ੍ਰੇਲੀਆ ਦੀ ਯਾਤਰਾ ਕਰਦੀ ਹੈ, ਕਗਾਰੂ ਖਿਡਾਰੀਆਂ ਦੇ ਨਾਲ ਸਥਾਨਕ ਮੀਡੀਆ ਵੀ ਮਾਈੰਡ ਗੇਮਾਂ ਖੇਡਣਾ ਸ਼ੁਰੂ ਕਰ ਦਿੰਦੀ ਹੈ। ਹਾਲਾਂਕਿ, ਗੇਂਦ ਨਾਲ ਛੇੜਛਾੜ ਕਰਨ ਦੇ ਵਿਵਾਦ ਤੋਂ ਬਾਅਦ ਆਸਟਰੇਲਿਆਈ ਕ੍ਰਿਕਟ ਟੀਮ ਦੇ ਖਿਡਾਰੀ ਕਿਸੇ ਵੀ ਵਿਵਾਦ ਵਿੱਚ ਸ਼ਾਮਿਲ ਹੋਣਾ ਨਹੀਂ ਚਾਹੁੰਦੇ ਹਨ। ਇਸ ਪਿੱਛੇ ਇਕ ਕਾਰਨ ਇਹ ਹੈ ਕਿ ਕ੍ਰਿਕਟ ਆਸਟ੍ਰੇਲੀਆ ਨੇ ਆਪਣੇ ਖਿਡਾਰੀਆਂ ਨੂੰ ਸਬਰ ਰੱਖਣ ਤੇ ਗ਼ਲਤ ਵਿਵਹਾਰ ਨਾ ਕਰਨ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਹਨ। ਪਰ ਆਸਟਰੇਲਿਆਈ ਮੀਡੀਆ ਆਪਣੇ ਕੰਮ ਵਿਚ ਰੁੱਝਿਆ ਹੋਇਆ ਹੈ। ਆਸਟ੍ਰੇਲੀਆ ਦੇ ਇੱਕ ਮਸ਼ਹੂਰ ਟੇਬਲੌਇਡ ਅਖਬਾਰ ਨੇ ਭਾਰਤੀ ਟੀਮ ਦੀ ਤੁਲਨਾ ਚਮਗਾਦੜ ਨਾਲ ਕੀਤੀ ਹੈ ਤੇ ਡਰਪੋਕ ਦੱਸਿਆ ਹੈ।

 

ਆਸਟ੍ਰੇਲੀਆਈ ਅਖਬਾਰ ਨੇ ਭਾਰਤੀ ਟੀਮ ਨੂੰ ਦੱਸਿਆ, 'ਡਰਪੋਕ '


ਆਸਟ੍ਰੇਲੀਆਈ ਖੇਡ ਪੱਤਰਕਾਰ ਰਿਚਰਡ ਹੇਂਡਸ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਟੇਬਲੌਡ ਅਖਬਾਰ ਵਿੱਚ ਪ੍ਰਕਾਸ਼ਿਤ ਇਸ ਇਤਰਾਜ਼ਯੋਗ ਲੇਖ ਦਾ ਸਕ੍ਰੀਨ ਸ਼ਾੱਟ ਸ਼ੇਅਰ ਕੀਤਾ ਹੈ। ਇਸ ਲੇਖ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜਿਸ ਮੈਦਾਨ ਉੱਤੇ ਮੈਚ ਖੇਡੇ ਜਾ ਰਹੇ ਹਨ, ਭਾਰਤੀ ਟੀਮ ਨੂੰ ਉੱਥੇ ਹਮੇਸ਼ਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਬੀਸੀਸੀਆਈ ਨੇ ਐਡੀਲੇਡ ਵਿੱਚ ਦਿਨ-ਰਾਤ ਟੈਸਟ ਖੇਡਣ ਤੋਂ ਇਨਕਾਰ ਕਰ ਦਿੱਤਾ। ਹੁਣ ਸੋਸ਼ਲ ਮੀਡੀਆ 'ਤੇ ਇਹ ਖ਼ਬਰ ਵਾਇਰਲ ਹੋ ਗਈ ਹੈ।

 

 

ਭਾਰਤ ਕੋਲ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤਣ ਦਾ ਸੁਨਹਿਰੀ ਮੌਕਾ 


 ਭਾਰਤ ਨੇ 71 ਸਾਲਾਂ ਦੇ ਇਤਿਹਾਸ' ਚ ਆਸਟ੍ਰੇਲੀਆ ਦੀ ਧਰਤੀ 'ਤੇ ਟੈਸਟ ਲੜੀ ਕਦੇ ਨਹੀਂ ਜਿੱਤੀ ਹੈ। ਭਾਰਤ ਨੇ 1947 ਵਿਚ ਲਾਲਾ ਅਮਰਨਾਥ ਦੀ ਕਪਤਾਨੀ ਵਿੱਚ ਆਸਟ੍ਰੇਲੀਆ ਵਿਰੁੱਧ ਪਹਿਲੀ ਟੈਸਟ ਲੜੀ ਖੇਡੀ। ਉਦੋਂ ਤੋਂ ਭਾਰਤੀ ਕ੍ਰਿਕਟ ਟੀਮ ਨੇ ਆਸਟਰੇਲੀਆ ਵਿੱਚ 44 ਟੈਸਟ ਮੈਚ ਖੇਡੇ ਹਨ, ਜਿਸ ਵਿੱਚੋ ਸਿਰਫ 5 ਮੈਚਾਂ  ਜਿੱਤੇ। ਇਸ ਸਮੇਂ ਦੌਰਾਨ, ਭਾਰਤੀ ਟੀਮ ਨੇ 28 ਟੈਸਟ ਮੈਚ ਹਾਰੇ ਹਨ ਤੇ 11 ਟੈਸਟ ਮੈਚ ਡਰਾਅ ਖੇਡੇ ਹਨ।  ਸਟੀਵ ਸਮਿਥ ਤੇ ਡੇਵਿਡ ਵਾਰਨਰ ਨੂੰ ਬਿਨਾਂ ਖੇਡ ਰਹੀ ਆਸਟਰੇਲੀਅਨ ਟੀਮ ਨੂੰ ਹਰਾਉਣ ਦਾ ਭਾਰਤ ਕੋਲ ਸੁਨਹਿਰੀ ਮੌਕਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An Australian Tabloid in its Article calls Indian Cricketers Scaredy Bats sparks Controversy ahead First test Match at Adelaide Oval Cricket Ground