ਮਹਿੰਦਰ ਸਿੰਘ ਧੋਨੀ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਕੇਂਦਰੀ ਸਮਝੌਤੇ ਵਾਲੀ ਖਿਡਾਰੀਆਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਹੈ, ਜਿਸ ਨਾਲ ਇੱਕ ਵਾਰ ਫਿਰ ਸਾਬਕਾ ਭਾਰਤੀ ਕਪਤਾਨ ਦੇ ਭਵਿੱਖ ਬਾਰੇ ਕਿਆਸਰਾਈਆਂ ਤੇਜ਼ ਹੋ ਗਈਆਂ ਹਨ।
ਧੋਨੀ ਨੇ ਪਿਛਲੇ ਸਾਲ ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਕ੍ਰਿਕਟ ਨਹੀਂ ਖੇਡਿਆ ਹੈ। ਬੀਸੀਸੀਆਈ ਨੇ ਅਕਤੂਬਰ 2019 ਤੋਂ ਸਤੰਬਰ 2020 ਲਈ ਕੇਂਦਰੀ ਸਮਝੌਤੇ ਦੀ ਘੋਸ਼ਣਾ ਕੀਤੀ ਹੈ। ਧੋਨੀ ਪਿਛਲੇ ਸਾਲ ਤਕ ਏ ਗਰੇਡ 'ਚ ਸਨ ਅਤੇ ਉਨ੍ਹਾਂ ਨੂੰ ਸਾਲਾਨਾ 5 ਕਰੋੜ ਰੁਪਏ ਮਿਲਦੇ ਸਨ। ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ A+ ਗ੍ਰੇਡ 'ਚ ਬਣੇ ਹੋਏ ਹਨ। ਉਨ੍ਹਾਂ ਨੂੰ ਹਰ ਸਾਲ 7 ਕਰੋੜ ਰੁਪਏ ਮਿਲਦੇ ਹਨ।
The BCCI announces the Annual Player Contracts for Team India (Senior Men) for the period from October 2019 to September 2020.
— BCCI (@BCCI) January 16, 2020
Saini, Mayank, Shreyas, Washington and Deepak Chahar get annual player contracts.
More details here - https://t.co/84iIn1vs9B #TeamIndia pic.twitter.com/S6ZPq7FBt1
ਗ੍ਰੇਡ A+ ਲਈ 7 ਕਰੋੜ ਰੁਪਏ
ਗ੍ਰੇਡ A ਲਈ 5 ਕਰੋੜ ਰੁਪਏ
ਗਰੇਡ B ਲਈ 3 ਕਰੋੜ
ਗਰੇਡ C ਲਈ 1 ਕਰੋੜ
ਗ੍ਰੇਡ A+ 'ਚ ਕਪਤਾਨ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਨੂੰ ਥਾਂ ਮਿਲੀ ਹੈ।
ਗ੍ਰੇਡ A 'ਚ ਆਰ ਅਸ਼ਵਿਨ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਕੇਐਲ ਰਾਹੁਲ, ਸ਼ਿਖਰ ਧਵਨ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਕੁਲਦੀਪ ਯਾਦਵ, ਰਿਸ਼ਭ ਪੰਤ ਨੂੰ ਥਾਂ ਮਿਲੀ ਹੈ।
ਗ੍ਰੇਡ B 'ਚ ਰਿਧੀਮਾਨ ਸਾਹਾ, ਉਮੇਸ਼ ਯਾਦਵ, ਯੁਜਵੇਂਦਰ ਚਾਹਲ, ਹਾਰਦਿਕ ਪਾਂਡਿਆ ਅਤੇ ਮਯੰਕ ਅਗਰਵਾਲ ਸ਼ਾਮਲ ਹਨ।
ਗ੍ਰੇਡ C 'ਚ ਕੇਦਾਰ ਜਾਧਵ, ਨਵਦੀਪ ਸੈਣੀ, ਦੀਪਕ ਚਾਹਰ, ਮਨੀਸ਼ ਪਾਂਡੇ, ਹਨੁਮਾ ਵਿਹਾਰੀ, ਸ਼ਾਰਦੁਲ ਠਾਕੁਰ, ਸ਼੍ਰੇਅਸ ਅਈਅਰ ਅਤੇ ਵਾਸ਼ਿੰਗਟਨ ਸੁੰਦਰ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਧੋਨੀ ਦੀ ਕਪਤਾਨੀ ਹੇਠ ਭਾਰਤ ਨੇ 2007 ਟੀ 20 ਵਿਸ਼ਵ ਕੱਪ, 2011 ਵਿਸ਼ਵ ਕੱਪ ਅਤੇ 2013 ਚੈਂਪੀਅਨਜ਼ ਟਰਾਫੀ ਜਿੱਤੀ ਹੈ। ਧੋਨੀ ਦੁਨੀਆ ਦਾ ਇਕਲੌਤਾ ਖਿਡਾਰੀ ਹੈ, ਜਿਸ ਦੀ ਕਪਤਾਨੀ 'ਚ ਇੱਕ ਟੀਮ ਨੇ ਆਈਸੀਸੀ ਦੇ ਤਿੰਨ ਟੂਰਨਾਮੈਂਟ ਜਿੱਤੇ ਹਨ। ਧੋਨੀ ਨੇ 90 ਟੈਸਟ, 350 ਵਨਡੇ ਅਤੇ 98 ਟੀ20 ਅੰਤਰਰਾਸ਼ਟਰੀ ਮੈਚਾਂ ਵਿੱਚ ਲੜੀਵਾਰ 4876, 10773 ਅਤੇ 1617 ਦੌੜਾਂ ਬਣਾਈਆਂ ਹਨ। ਧੋਨੀ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ 'ਚ ਸ਼ਾਮਿਲ ਹਨ।